ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਕਾਂਗਰਸ ਵਲੋਂ ਬਲਾਕ ਸੰਮਤੀ ਕਪੂਰਥਲਾ ਦੇ 16 ਜ਼ੋਨਾਂ ਤੋਂ ਚੋਣ ਮੈਦਾਨ ਵਿਚ ਖੜੇ ਉਮੀਦਵਾਰਾਂ ਵਲੋਂ ਚੋਣ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਸੁਭਾਨਪੁਰ ਜ਼ੋਨ ਤੋਂ ਰਾਜਵੰਤ ਕੌਰ, ਖੁਖਰੈਣ ਜ਼ੋਨ ਤੋਂ ਅਮਰਬੀਰ ਕੌਰ, ਕਾਂਜਲੀ ਜ਼ੋਨ ਤੋਂ ਸੰਦੀਪ ਕੌਰ, ਨਵਾਂ ਪਿੰਡ ਜ਼ੋਨ ਤੋਂ ਭਜਨ ਸਿੰਘ, ਲੱਖਣ ਕਲਾਂ ਜ਼ੋਨ ਤੋਂ ਸਤਿੰਦਰਪਾਲ ਸਿੰਘ, ਧੁਆਂਖੇ ਜਗੀਰ ਜ਼ੋਨ ਤੋਂ ਮਲਕੀਤ ਸਿੰਘ, ਵਡਾਲਾ ਕਲਾਂ ਜ਼ੋਨ ਤੋਂ ਸ਼ਸ਼ੀਪਾਲ, ਇੱਬਣ ਜ਼ੋਨ ਤੋਂ ਪਰਮਜੀਤ ਸਿੰਘ, ਤਲਵੰਡੀ ਮਹਿਮਾ ਜ਼ੋਨ ਤੋਂ ਗੁਰਵਿੰਦਰ ਕੌਰ, ਨੱਥੂ ਚਾਹਲ ਜ਼ੋਨ ਤੋਂ ਪਲਵਿੰਦਰ ਕੌਰ, ਬਲੇਰਖਾਨਪੁਰ ਜ਼ੋਨ ਤੋਂ ਪਰਮਵੀਰ ਸਿੰਘ ਮੰਨਣ, ਆਲਮਗੀਰ ਜ਼ੋਨ ਤੋਂ ਪਲਵਿੰਦਰ ਕੌਰ, ਕਾਲਾ ਸੰਘਿਆਂ ਜ਼ੋਨ ਤੋਂ ਕੁਲਜੀਤ ਕੌਰ, ਸਿੱਧਵਾਂ ਦੋਨਾਂ ਜ਼ੋਨ ਤੋਂ ਕਵਿਤਾ, ਸੈਦੋਵਾਲ ਜ਼ੋਨ ਤੋਂ ਮਨਿੰਦਰ ਕੌਰ ਤੇ ਭਾਣੋ ਲੰਗਾ ਜ਼ੋਨ ਤੋਂ ਕੁਲਵੰਤ ਰਾਏ ਭੱਲਾ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਧਵਾਂ ਦੋਨਾਂ ਜ਼ੋਨ ਤੋਂ ਰੀਨਾ ਪਤਨੀ ਬੂਟਾਂ ਗਿੱਲ ਸਿੱਧਵਾਂ ਦੋਨਾਂ ਤੇ ਕੋਟ ਕਰਾਰ ਖਾਂ ਜ਼ੋਨ ਤੋਂ ਹਰਜਿੰਦਰ ਸਿੰਘ ਕੋਟ ਕਰਾਰ ਖਾਂ ਚੋਣ ਲੜ ਰਹੇ ਹਨ |