27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਚੋਣਾਂ-ਕਪੂਰਥਲਾ 'ਚ ਕਾਂਗਰਸ 10, ਸੁਲਤਾਨਪੁਰ ਲੋਧੀ 'ਚ 8 ਤੇ ਫੱਤੂਢੀਂਗਾ 'ਚ ਵੀ 8 ਆਜ਼ਾਦ ਉਮੀਦਵਾਰਾਂ ਨੇ ਬਹੁਮਤ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 18-12-2025

ਅਮਰਜੀਤ ਕੋਮਲ
ਕਪੂਰਥਲਾ, 17 ਦਸੰਬਰ-ਜ਼ਿਲ੍ਹੇ ਦੀਆਂ 5 ਬਲਾਕ ਸੰਮਤੀਆਂ ਕਪੂਰਥਲਾ, ਫੱਤੂਢੀਂਗਾ, ਸੁਲਤਾਨਪੁਰ ਲੋਧੀ ਨਡਾਲਾ ਤੇ ਫਗਵਾੜਾ ਦੇ 88 ਜ਼ੋਨਾਂ 'ਚ ਅੱਜ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਬਲਾਕ ਸੰਮਤੀ ਕਪੂਰਥਲਾ ਦੇ 16 ਜ਼ੋਨਾਂ ਤੋਂ 10 'ਤੇ ਕਾਂਗਰਸ, 4 'ਤੇ ਅਕਾਲੀ ਦਲ ਤੇ 2 ਜ਼ੋਨਾਂ ਵਿਚ 'ਆਪ' ਦੇ ਉਮੀਦਵਾਰ, ਫੱਤੂਢੀਂਗਾ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 8 'ਤੇ ਆਜ਼ਾਦ ਉਮੀਦਵਾਰ ਤੇ 7 ਜ਼ੋਨਾਂ ਤੋਂ 'ਆਪ' ਦੇ ਉਮੀਦਵਾਰ ਜੇਤੂ ਰਹੇ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 8 'ਤੇ ਆਜ਼ਾਦ ਉਮੀਦਵਾਰ ਤੇ 7 ਜ਼ੋਨਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ | ਸੁਲਤਾਨਪੁਰ ਤੇ ਫੱਤੂਢੀਂਗਾ ਬਲਾਕ ਸੰਮਤੀਆਂ 'ਚ ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਕਪੂਰਥਲਾ ਹਲਕੇ 'ਚ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ 'ਚ ਪੈਂਦੀਆਂ 2 ਬਲਾਕ ਸੰਮਤੀਆਂ ਸੁਲਤਾਨਪੁਰ ਲੋਧੀ ਤੇ ਫੱਤੂਢੀਂਗਾ 'ਚ ਹਲਕੇ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਦਾ ਦਬਦਬਾ ਕਾਇਮ ਰਿਹਾ | ਇਸੇ ਤਰ੍ਹਾਂ ਇਨ੍ਹਾਂ ਦੋਵਾਂ ਬਲਾਕ ਸੰਮਤੀਆਂ ਤੋਂ 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਵਿਚ 'ਆਪ' ਦੇ ਉਮੀਦਵਾਰਾਂ ਨੇ 7-7 ਜ਼ੋਨਾਂ 'ਤੇ ਸਿੱਧੇ ਮੁਕਾਬਲੇ ਵਿਚ ਜਿੱਤ ਹਾਸਿਲ ਕੀਤੀ | ਜਦਕਿ ਕਪੂਰਥਲਾ ਵਿਧਾਨ ਸਭਾ ਹਲਕੇ ਵਿਚ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੀ ਅਗਵਾਈ ਵਿਚ 'ਆਪ' ਦੇ ਉਮੀਦਵਾਰ ਕੇਵਲ 2 ਸੀਟਾਂ ਜਿੱਤਣ ਵਿਚ ਸਫ਼ਲ ਰਹੇ | ਜਦਕਿ ਇਸੇ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ 4 ਉਮੀਦਵਾਰਾਂ ਨੇ ਜਿੱਤ ਹਾਸਿਲ ਕਰਕੇ ਅਕਾਲੀ ਦਲ ਦੇ ਜਨਤਕ ਆਧਾਰ ਨੂੰ ਕਾਇਮ ਰੱਖਿਆ | ਜਿੱਥੋਂ ਤੱਕ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਸਵਾਲ ਹੈ ਕਪੂਰਥਲਾ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ 'ਚ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਤੇ ਸੁਲਤਾਨਪੁਰ ਲੋਧੀ ਵਿਚ ਰਾਣਾ ਇੰਦਰਪ੍ਰਤਾਪ ਸਿੰਘ ਦੀ ਅਗਵਾਈ ਵਿਚ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ 'ਤੇ ਆਪਣੀ ਜਿੱਤ ਦਰਜ ਕੀਤੀ | ਜਦਕਿ ਫੱਤੂਢੀਂਗਾ ਜ਼ੋਨ ਤੋਂ ਆਮ ਆਦਮੀ ਪਾਰਟੀ ਨੇ 1 ਸੀਟ 'ਤੇ ਕਬਜ਼ਾ ਕੀਤਾ |
ਬਲਾਕ ਸੰਮਤੀ ਕਪੂਰਥਲਾ
r16 ਜ਼ੋਨਾਂ 'ਚੋਂ ਕਾਂਗਰਸ ਦੇ 10, ਅਕਾਲੀ ਦਲ ਦੇ 4 ਤੇ 'ਆਪ' ਦੇ 2 ਉਮੀਦਵਾਰ ਜੇਤੂ ਰਹੇ
ਬਲਾਕ ਸੰਮਤੀ ਕਪੂਰਥਲਾ ਦੇ 16 ਜ਼ੋਨਾਂ 'ਚੋਂ ਕਾਂਗਰਸ ਦੇ 10 ਉਮੀਦਵਾਰ, ਸ਼ੋ੍ਰਮਣੀ ਅਕਾਲੀ ਦਲ ਦੇ 4 ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ 2 ਉਮੀਦਵਾਰ ਜੇਤੂ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਨਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਰਾਜਵੰਤ ਕੌਰ, ਖੁਖਰੈਣ ਜ਼ੋਨ ਤੋਂ ਅਮਨਬੀਰ ਕੌਰ, ਇੱਬਣ ਜ਼ੋਨ ਤੋਂ ਪਰਮਜੀਤ ਸਿੰਘ, ਤਲਵੰਡੀ ਮਹਿੰਮਾ ਜ਼ੋਨ ਤੋਂ ਗੁਰਵਿੰਦਰ ਕੌਰ, ਬਲੇਰਖਾਨਪੁਰ ਜ਼ੋਨ ਤੋਂ ਪਰਮਵੀਰ ਸਿੰਘ, ਕਾਲਾ ਸੰਘਿਆਂ ਜ਼ੋਨ ਤੋਂ ਕੁਲਜੀਤ ਕੌਰ, ਸਿੱਧਵਾਂ ਦੋਨਾ ਜ਼ੋਨ ਤੋਂ ਕਵਿਤਾ, ਸੈਦੋਵਾਲ ਜ਼ੋਨ ਤੋਂ ਮਨਿੰਦਰ ਕੌਰ ਪੱਖੋਵਾਲ, ਲੱਖਣ ਕਲਾਂ ਜ਼ੋਨ ਤੋਂ ਸਤਿੰਦਰਪਾਲ ਸਿੰਘ ਜੇਤੂ ਰਹੇ | ਇਸੇ ਤਰ੍ਹਾਂ ਵਡਾਲਾ ਕਲਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਗੀਰ ਸਿੰਘ ਫੂਲੇਵਾਲ, ਨੱਥੂਚਾਹਲ ਜ਼ੋਨ ਤੋਂ ਮਨਜੀਤ ਕੌਰ ਬਰਿੰਦਪੁਰ ਤੇ ਭਾਣੋਲੰਗਾ ਤੋਂ ਰਘਬੀਰ ਸਿੰਘ ਚਾਹਲ ਤੇ ਆਲਮਗੀਰ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਜੇਤੂ ਰਹੀ | ਇਸੇ ਤਰ੍ਹਾਂ ਕਾਂਜਲੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਤੇ ਨਵਾਂ ਪਿੰਡ ਜ਼ੋਨ ਤੋਂ 'ਆਪ' ਦੇ ਉਮੀਦਵਾਰ ਰਾਜਨਬੀਰ ਸਿੰਘ ਜੇਤੂ ਰਹੇ |
ਬਲਾਕ ਸੰਮਤੀ ਫੱਤੂਢੀਂਗਾ
r15 ਜ਼ੋਨਾਂ 'ਚੋਂ 8 'ਤੇ ਆਜ਼ਾਦ, 7 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ
ਬਲਾਕ ਸੰਮਤੀ ਫੱਤੂਢੀਂਗਾ ਦੇ 15 ਜ਼ੋਨਾਂ 'ਚੋਂ 8 'ਤੇ ਆਜ਼ਾਦ ਤੇ 7 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦੇ ਫੱਤੂਢੀਂਗਾ ਜ਼ੋਨ ਨੰਬਰ 1 ਤੋਂ ਆਜ਼ਾਦ ਉਮੀਦਵਾਰ ਮੇਹਰ ਸਿੰਘ, ਜ਼ੋਨ ਨੰਬਰ 2 ਦੇਸਲ ਤੋਂ ਆਪ ਦੇ ਉਮੀਦਵਾਰ ਕਾਲਾ ਸਿੰਘ, ਜ਼ੋਨ ਨੰਬਰ 3 ਉੱਚਾ ਤੋਂ ਆਜ਼ਾਦ ਉਮੀਦਵਾਰ ਵਿਜੇ ਕੁਮਾਰ, ਜ਼ੋਨ ਨੰਬਰ 4 ਅਕਬਰਪੁਰ ਤੋਂ ਆਜ਼ਾਦ ਉਮੀਦਵਾਰ ਦਲਜੀਤ ਕੌਰ, ਜ਼ੋਨ ਨੰਬਰ 5 ਖੀਰਾਂਵਾਲੀ ਤੋਂ ਆਪ ਦੇ ਉਮੀਦਵਾਰ ਸੁਖਵਿੰਦਰ ਸਿੰਘ, ਜ਼ੋਨ ਨੰਬਰ 6 ਭਵਾਨੀਪੁਰ ਤੋਂ ਆਜ਼ਾਦ ਉਮੀਦਵਾਰ ਕਿਰਨਦੀਪ ਸ਼ਰਮਾ, ਜ਼ੋਨ ਨੰਬਰ 7 ਖਾਲੂ ਤੋਂ ਆਪ ਦੇ ਉਮੀਦਵਾਰ ਸ਼ਮਸ਼ੇਰ ਸਿੰਘ, ਜ਼ੋਨ ਨੰਬਰ 8 ਢੁੱਡੀਆਂਵਾਲ ਤੋਂ ਆਪ ਦੀ ਉਮੀਦਵਾਰ ਬਲਜੀਤ ਕੌਰ,ਜ਼ੋਨ ਨੰਬਰ 9 ਸੈਦੋ ਭੁਲਾਣਾ ਤੋਂ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ, ਜ਼ੋਨ ਨੰਬਰ 10 ਖੈੜਾ ਦੋਨਾ ਤੋਂ ਆਜ਼ਾਦ ਉਮੀਦਵਾਰ ਮਨਵੀਰ ਕੌਰ, ਜ਼ੋਨ ਨੰਬਰ 11 ਦੰਦੂਪੁਰ ਤੋਂ ਆਪ ਦੇ ਉਮੀਦਵਾਰ ਮਨਦੀਪ ਕੌਰ, ਜ਼ੋਨ ਨੰਬਰ 12 ਟਿੱਬਾ ਤੋਂ ਆਪ ਦੀ ਉਮੀਦਵਾਰ ਸੁਰਜੀਤ ਕੌਰ, ਜ਼ੋਨ ਨੰਬਰ 13 ਸੂਜੋਕਾਲੀਆ ਤੋਂ ਆਜ਼ਾਦ ਉਮੀਦਵਾਰ ਮੱਲ ਸਿੰਘ, ਜ਼ੋਨ ਨੰਬਰ 14 ਤਲਵੰਡੀ ਚੌਧਰੀਆਂ ਤੋਂ ਆਜ਼ਾਦ ਉਮੀਦਵਾਰ ਪਲਵਿੰਦਰ ਸਿੰਘ, ਜ਼ੋਨ ਨੰਬਰ 15 ਭੈਣੀ ਹੁਸੈ ਖਾਂ ਤੋਂ ਆਪ ਦੀ ਉਮੀਦਵਾਰ ਸਵਰਨ ਕੌਰ ਜੇਤੂ ਰਹੀ | ਚੋਣ ਦੌਰਾਨ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 31304 ਵੋਟਾਂ ਪਈਆਂ, ਜਿਨ੍ਹਾਂ 'ਚੋਂ 1246 ਵੋਟ ਰੱਦ ਹੋਏ | ਫੱਤੂਢੀਂਗਾ ਬਲਾਕ ਸੰਮਤੀ ਤੋਂ ਕਾਂਗਰਸ ਤੇ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਜਿੱਤ ਹਾਸਲ ਨਹੀਂ ਹੋਈ ਤੇ ਇਸ ਬਲਾਕ ਸੰਮਤੀ ਵਿਚ ਸੁਲਤਾਨਪੁਰ ਲੋਧੀ ਹਲਕੇ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਆਜ਼ਾਦ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਸਿੱਧਾ ਮੁਕਾਬਲਾ ਹੋਇਆ |
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ
rਸੁਲਤਾਨਪੁਰ ਲੋਧੀ 'ਚ ਮੁੱਖ ਮੁਕਾਬਲਾ 'ਆਪ' ਅਤੇ ਆਜ਼ਾਦ ਵਿਧਾਇਕ ਰਾਣਾ ਧੜੇ ਵਿਚਕਾਰ ਰਿਹਾ
rਆਜ਼ਾਦ ਵਿਧਾਇਕ ਰਾਣਾ ਧੜੇ ਨੇ 8 ਅਤੇ ਆਮ ਆਦਮੀ ਪਾਰਟੀ ਨੇ 7 ਸੀਟਾਂ 'ਤੇ ਕੀਤਾ ਕਬਜ਼ਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-14 ਦਸੰਬਰ ਨੂੰ ਪਈਆਂ ਪੰਚਾਇਤ ਸੰਮਤੀ ਵੋਟਾਂ ਦੀ ਗਿਣਤੀ ਅੱਜ ਬੀ.ਡੀ.ਪੀ.ਓ. ਦਫ਼ਤਰ ਸੁਲਤਾਨਪੁਰ ਲੋਧੀ ਦੇ ਗਿਣਤੀ ਕੇਂਦਰ ਵਿਚ ਹੋਈ | ਇਨ੍ਹਾਂ ਚੋਣਾਂ 'ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਆਜ਼ਾਦ ਵਿਧਾਇਕ ਰਾਣਾ ਦੇ ਧੜੇ ਵਿਚਕਾਰ ਰਿਹਾ | ਅੱਜ ਬਲਾਕ ਸੰਮਤੀ ਦੇ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ 7 ਸੀਟਾਂ ਤੇ ਅਤੇ ਆਜ਼ਾਦ ਵਿਧਾਇਕ ਰਾਣਾ ਧੜਾ 8 ਸੀਟਾਂ ਤੇ ਜੇਤੂ ਰਿਹਾ ਜਦ ਕਿ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਖਾਤਾ ਨਹੀਂ ਖੋਲ ਸਕੇ | ਬਲਾਕ ਸੰਮਤੀ ਚੋਣਾਂ ਦੇ ਜ਼ੋਨ ਨੰਬਰ ਇੱਕ ਕਮਾਲਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਣਧੀਰ ਸਿੰਘ ਆਪਣੇ ਵਿਰੋਧੀ ਉਮੀਦਵਾਰ ਬਲਬੀਰ ਸਿੰਘ ਤੋਂ 315 ਵੋਟਾਂ ਨਾਲ ਜੇਤੂ ਰਿਹਾ, ਜ਼ੋਨ ਨੰਬਰ ਦੋ ਨਸੀਰੇਵਾਲ ਤੋਂ ਆਪ ਦੇ ਉਮੀਦਵਾਰ ਹੁਸ਼ਿਆਰ ਸਿੰਘ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਸ਼ਿੰਗਾਰਾ ਸਿੰਘ ਨੂੰ 261 ਵੋਟਾਂ ਦੇ ਫਰਕ, ਜ਼ੋਨ ਨੰਬਰ ਤਿੰਨ ਭੌਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 36 ਵੋਟਾਂ ਦੇ ਫਰਕ, ਜ਼ੋਨ ਨੰਬਰ ਚਾਰ ਰਾਮਪੁਰ ਜਗੀਰ ਤੋਂ ਆਜ਼ਾਦ ਉਮੀਦਵਾਰ ਰੀਤੂ ਨੇ ਆਪ ਦੀ ਉਮੀਦਵਾਰ ਮਨਪ੍ਰੀਤ ਕੌਰ ਨੂੰ 152 ਵੋਟਾਂ ਦੇ ਫਰਕ, ਜ਼ੋਨ ਨੰਬਰ ਪੰਜ ਡੱਲਾ ਤੋਂ ਆਪ ਦੇ ਹਰਵਿੰਦਰ ਪਾਲ ਸਿੰਘ ਲਾਲੀ ਨੇ ਆਪਣੇ ਵਿਰੋਧੀ ਉਮੀਦਵਾਰ ਜਰਨੈਲ ਸਿੰਘ ਨੂੰ 551 ਵੋਟਾਂ, ਜ਼ੋਨ ਨੰਬਰ ਛੇ ਜੱਬੋਵਾਲ ਤੋਂ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਨੂੰ 61ਵੋਟਾਂ ਦੇ ਫਰਕ, ਜ਼ੋਨ ਨੰਬਰ 7 ਵਾਟਾਂਵਾਲੀ ਖ਼ੁਰਦ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੇ ਵਿਰੋਧੀ ਉਮੀਦਵਾਰ ਦਵਿੰਦਰ ਕੌਰ ਨੂੰ 456 ਵੋਟਾਂ ਦੇ ਫਰਕ, ਜ਼ੋਨ ਨੰਬਰ 8 ਕਬੀਰਪੁਰ ਤੋਂ ਸ਼ਰਨਦੀਪ ਕੌਰ ਨੇ ਆਦਮੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਕੌਰ ਨੂੰ 448 ਵੋਟਾਂ ਦੇ ਫਰਕ, ਜ਼ੋਨ ਨੰਬਰ 9 ਫੱਤੋਵਾਲ ਤੋਂ ਸੁਖਜਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਸੁਖਪਾਲਬੀਰ ਸਿੰਘ ਨੂੰ 230 ਵੋਟਾਂ ਦੇ ਫਰਕ, ਜ਼ੋਨ ਨੰਬਰ 10 ਪੰਡੋਰੀ ਜਗੀਰ ਤੋਂ ਆਜ਼ਾਦ ਉਮੀਦਵਾਰ ਵਿੱਦਿਆ ਰਾਣੀ ਨੇ ਆਮ ਆਦਮੀ ਪਾਰਟੀ ਦੀ ਹਰਪ੍ਰੀਤ ਕੌਰ ਨੂੰ 165 ਵੋਟਾਂ ਦੇ ਫਰਕ, ਜ਼ੋਨ ਨੰਬਰ 11 ਪਰਮਜੀਤਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਵਿਰੋਧੀ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੂੰ 34 ਵੋਟਾਂ ਦੇ ਫਰਕ, ਜ਼ੋਨ ਨੰਬਰ 12 ਜੈਨਪੁਰ ਤੋਂ ਆਮ ਆਦਮੀ ਪਾਰਟੀ ਦੇ ਸਵਰਨ ਸਿੰਘ ਆਜ਼ਾਦ ਉਮੀਦਵਾਰ ਹਰਜਿੰਦਰ ਸਿੰਘ ਪਾਸੋਂ 227 ਵੋਟਾਂ ਦੇ ਫਰਕ ਅਤੇ ਜ਼ੋਨ ਨੰਬਰ 13 ਮੁਕਟ ਰਾਮ ਵਾਲਾ ਤੋਂ ਆਜ਼ਾਦ ਉਮੀਦਵਾਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੂੰ 581 ਵੋਟਾਂ ਦੇ ਫਰਕ, ਜ਼ੋਨ ਮਸੀਤਾਂ ਤੋਂ ਆਜ਼ਾਦ ਉਮੀਦਵਾਰ ਮਨਦੀਪ ਕੌਰ ਨੇ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਨੂੰ 162 ਵੋਟਾਂ ਦੇ ਫਰਕ ਅਤੇ ਜ਼ੋਨ ਨੰਬਰ 15 ਮੈਰੀਪੁਰ ਤੋਂ ਰਾਣਾ ਧੜੇ ਦੀ ਅਨੁਰੀਤਾ ਨੇ ਆਪਣੇ ਵਿਰੋਧੀ ਉਮੀਦਵਾਰ ਜਸਪਾਲ ਨੂੰ 245 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ |
ਬਲਾਕ ਸੰਮਤੀ ਨਡਾਲਾ 'ਆਪ' ਨੇ 13 ਜ਼ੋਨ ਤੇ ਕਾਂਗਰਸ ਨੇ 9 ਜ਼ੋਨ ਤੇ ਕੀਤਾ ਕਬਜ਼ਾ
ਨਡਾਲਾ, (ਰਘਬਿੰਦਰ ਸਿੰਘ)-ਬਲਾਕ ਸੰਮਤੀ ਨਡਾਲਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ 22 ਜ਼ੋਨਾਂ 'ਚ ਪਈਆਂ ਵੋਟਾਂ ਦੀ ਗਿਣਤੀ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਮੱਠੀ ਰਫ਼ਤਾਰ ਨਾਲ ਸ਼ੁਰੂ ਹੋਈ | ਜਿੱਥੇ ਬਲਾਕ ਸੰਮਤੀ ਰਮੀਦੀ 16 ਨੰਬਰ ਜ਼ੋਨ ਤੋ ਕਾਂਗਰਸੀ ਉਮੀਦਵਾਰ ਹਰਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ 1002 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ 'ਆਪ' ਤੋਂ ਕੁਲਵਿੰਦਰ ਕੌਰ ਨੂੰ 793 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਉਤਮਪ੍ਰੀਤ ਕੌਰ ਨੂੰ 543 ਵੋਟਾਂ ਤੇ ਨੋਟਾ ਨੂੰ 6 ਵੋਟਾਂ ਪਈਆਂ | ਬਲਾਕ ਸੰਮਤੀ ਗਾਜ਼ੀ ਗਡਾਣਾ ਜ਼ੋਨ ਨੰਬਰ 19 ਤੋਂ 'ਆਪ' ਦੀ ਰੁਪਿੰਦਰ ਕੌਰ ਪਤਨੀ ਰਛਪਾਲ ਸਿੰਘ ਨੇ 1184 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸ ਦੇ ਮੁਕਾਬਲੇ ਕਾਂਗਰਸ ਤੋਂ ਸੀਮਾ ਰਾਣੀ ਨੂੰ 933 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਪਰਮਜੀਤ ਕੌਰ ਨੂੰ 295 ਵੋਟਾਂ , ਤੇ ਨੋਟਾ ਨੂੰ 6 ਵੋਟਾਂ ਮਿਲੀਆਂ | ਇਸੇ ਤਰਾਂ ਬਲਾਕ ਸੰਮਤੀ ਨੂਰਪੁਰ ਲੁਬਾਣਾ ਜ਼ੋਨ 20 ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਨੇ 1256 ਵੋਟਾਂ ਹਾਸਲ ਕਰਕੇ ਜਿੱਤ ਹਾਸਿਲ ਕੀਤੀ | ਜਦ ਕਿ ਇਸ ਦੇ ਮੁਕਾਬਲੇ 'ਆਪ' ਉਮੀਦਵਾਰ ਜਗਜੀਤ ਕੌਰ ਨੂੰ 731 ਵੋਟਾਂ, ਤੇ ਨੋਟਾ ਨੂੰ 7 ਵੋਟਾਂ ਮਿਲੀਆਂ | ਬਲਾਕ ਸੰਮਤੀ ਜ਼ੋਨ ਨੰਬਰ 14 ਮੁਰਾਰ ਤੋਂ 'ਆਪ' ਉਮੀਦਵਾਰ ਰਕੇਸ਼ ਕੁਮਾਰ ਨੇ 1112 ਵੋਟਾਂ ਹਾਸਲ ਕਰਕੇ ਜਿੱਤ ਹਾਸਿਲ ਕੀਤੀ ਜਦ ਕਿ ਕਾਂਗਰਸ ਦੀ ਜਸਵਿੰਦਰ ਕੌਰ ਨੂੰ 833 ਵੋਟਾਂ , ਸ਼੍ਰੋਮਣੀ ਅਕਾਲੀ ਦਲ (ਬ) 171 ਵੋਟਾਂ ਪਈਆਂ , ਬਸਪਾ ਤੋ ਜਰਨੈਲ ਸਿੰਘ ਨੂੰ 41 ਵੋਟਾਂ ਤੇ ਨੋਟਾ ਨੂੰ 7 ਵੋਟਾਂ ਮਿਲੀਆਂ | ਬਲਾਕ ਸੰਮਤੀ 12 ਨੰਬਰ ਜ਼ੋਨ ਇਬਰਾਹੀਮਵਾਲ ਤੋ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਜੋਗਾ ਸਿੰਘ ਨੇ 1520 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਜਦ ਕਿ ਇਸ ਦੇ ਮੁਕਾਬਲੇ ਰਹੀ 'ਆਪ' ਉਮੀਦਵਾਰ ਜਗਦੀਪ ਕੌਰ ਨੂੰ 1326 ਵੋਟਾਂ , ਤੇ ਨੋਟਾ ਨੂੰ 13 ਵੋਟਾਂ ਹੀ ਮਿਲੀਆਂ | ਬਲਾਕ ਸੰਮਤੀ ਜ਼ੋਨ 11 ਤਲਵੰਡੀ ਕੂਕਾ ਤੋਂ ਕਾਂਗਰਸੀ ਉਮੀਦਵਾਰ ਸਹਿਜਪਾਲ ਸਿੰਘ ਚੀਮਾ ਨੇ 1515 ਵੋਟਾਂ ਹਾਸਲ ਕਰਕੇ ਜਿੱਤ ਹਾਸਿਲ ਕੀਤੀ ਜਦ ਕਿ ਇਸ ਦੇ ਮੁਕਾਬਲੇ 'ਆਪ' ਉਮੀਦਵਾਰ ਪ੍ਰੀਤਮ ਸਿੰਘ ਨੂੰ 1243 ਵੋਟਾਂ, ਤੇ ਨੋਟਾ ਨੂੰ 9 ਵੋਟਾਂ ਹੀ ਮਿਲੀਆਂ | ਜ਼ੋਨ ਨੰਬਰ 10 ਨੰਗਲ ਲੁਬਾਣਾ ਤੋਂ 'ਆਪ' ਉਮੀਦਵਾਰ ਸੁਖਜਿੰਦਰ ਸਿੰਘ ਨੇ 966 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਨੂੰ 742 ਵੋਟਾਂ ਤੇ ਨੋਟਾ ਨੂੰ 13 ਵੋਟਾਂ ਮਿਲੀਆਂ | ਇਸੇ ਤਰ੍ਹਾਂ ਜ਼ੋਨ ਨੰਬਰ 7 ਰਾਏਪੁਰ ਪੀਰਬਖ਼ਸ਼ ਤੋ 'ਆਪ' ਉਮੀਦਵਾਰ ਬਲਜਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਲੱਖਾ ਨੇ 906 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਨੂੰ 538 ਵੋਟਾਂ ਤੇ ਨੋਟਾ ਨੂੰ 16 ਵੋਟਾਂ ਮਿਲੀਆਂ | ਇਸੇ ਤਰ੍ਹਾਂ ਮਕਸੂਦਪੁਰ 8 ਨੰਬਰ ਜ਼ੋਨ ਤੋਂ 'ਆਪ' ਦੇ ਉਮੀਦਵਾਰ 887 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਨਰਿੰਦਰਜੀਤ ਕੌਰ 751 ਵੋਟਾਂ, ਆਜ਼ਾਦ ਉਮੀਦਵਾਰ ਨੂੰ 277 ਵੋਟਾਂ ਤੇ ਨੋਟਾ ਨੂੰ 4 ਵੋਟਾਂ ਹੀ ਮਿਲੀਆਂ | ਜ਼ੋਨ ਨੰਬਰ 5 ਬੋਪਾਰਾਏ ਤੋਂ 'ਆਪ' ਉਮੀਦਵਾਰ ਜਸਵਿੰਦਰ ਜੱਸੀ ਪੁੱਤਰੀ ਕਸ਼ਮੀਰ ਸਿੰਘ ਨੇ 1178 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਨੂੰ 998 ਵੋਟਾਂ, ਤੇ ਨੋਟਾ ਨੂੰ 2 ਵੋਟਾਂ ਪਈਆਂ | ਇਸੇ ਤਰ੍ਹਾਂ ਜ਼ੋਨ ਨੰਬਰ 6 ਖੱਸਣ ਤੋਂ 'ਆਪ' ਉਮੀਦਵਾਰ ਰਵੀ ਥਾਪਰ ਨੇ 1223 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸਦੇ ਮੁਕਾਬਲੇ ਕਾਂਗਰਸ ਦੇ ਭੁਪਿੰਦਰ ਨੂੰ 652 ਵੋਟਾਂ ਤੇ ਨੋਟਾ ਨੂੰ 16 ਵੋਟਾਂ ਮਿਲੀਆਂ | ਇਸੇ ਤਰ੍ਹਾਂ ਜ਼ੋਨ ਨੰਬਰ 4 ਬਜਾਜਾ ਤੋ 'ਆਪ' ਉਮੀਦਵਾਰ ਰਾਜਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਨੇ 1362 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੋਰ ਨੂੰ 1044 ਵੋਟਾਂ ਤੇ ਨੋਟਾ ਨੂੰ 24 ਵੋਟਾਂ ਮਿਲੀਆਂ | ਇਸੇ ਤਰਾਂ ਜ਼ੋਨ ਨੰਬਰ 22 ਸੰਗੋਜ਼ਲਾ ਤੋਂ 'ਆਪ' ਉਮੀਦਵਾਰ ਜਸਬੀਰ ਕੌਰ ਪਤਨੀ ਗੁਰਚਰਨ ਸਿੰਘ 1238 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਂਗਰਸ ਦੀ ਸਤਵਿੰਦਰ ਕੌਰ ਨੂੰ 782 ਵੋਟਾਂ ਤੇ ਨੋਟਾ ਨੂੰ 10 ਵੋਟਾਂ ਮਿਲੀਆਂ ਇਸੇ ਤਰ੍ਹਾਂ ਜ਼ੋਨ ਨੰਬਰ 2 ਬੱਸੀ ਤੋ ਕਾਂਗਰਸ ਦੇ ਉਮੀਦਵਾਰ ਸਰਬਜੀਤ ਸਿੰਘ 839 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਤਾਸ਼ ਇਸ ਦੇ ਮੁਕਾਬਲੇ 'ਆਪ' ਉਮੀਦਵਾਰ ਜਸਵਿੰਦਰ ਸਿੰਘ ਨੂੰ 795 ਵੋਟਾਂ ਤੇ ਨੋਟਾ ਨੂੰ 5 ਵੋਟਾਂ ਮਿਲੀਆਂ | ਜ਼ੋਨ ਨੰਬਰ 3 ਨਡਾਲੀ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਨੇ 819 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ 'ਆਪ' ਉਮੀਦਵਾਰ ਸੁਖਦੇਵ ਸਿੰਘ ਨੂੰ 664 ਵੋਟਾਂ, ਆਜ਼ਾਦ ਉਮੀਦਵਾਰ ਮਨਜੀਤ ਸਿੰਘ ਨੂੰ 132 ਤੇ ਨੋਟਾ ਨੂੰ 1 ਵੋਟ ਮਿਲੀ | ਇਸੇ ਤਰ੍ਹਾਂ ਦਿਆਲਪੁਰ ਜ਼ੋਨ ਤੋ ਕਾਂਗਰਸ ਉਮੀਦਵਾਰ ਵੀਨਾ ਨੇ 536 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਮੁਕਾਬਲੇ 'ਚ 'ਆਪ' ਉਮੀਦਵਾਰ ਬਲਜਿੰਦਰ ਨੂੰ 467 ਵੋਟਾਂ, ਭਾਜਪਾ ਦੇ ਅਮਨਦੀਪ ਕੌਰ ਨੂੰ 210 ਵੋਟਾਂ ਮਿਲੀਆਂ ਤੇ ਨੋਟਾਂ ਨੂੰ 23 ਵੋਟਾਂ ਮਿਲੀਆਂ | ਇਸੇ ਤਰ੍ਹਾਂ ਬਰਿਆਰ ਜ਼ੋਨ ਤੋ 'ਆਪ' ਦੇ ਉਮੀਦਵਾਰ ਸਰਬਜੀਤ ਸਿੰਘ ਪੱਪਲ ਨੇ 1247 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਂਗਰਸ ਦੇ ਦਿਲਬਾਗ ਸਿੰਘ ਨੂੰ 861 ਵੋਟਾਂ ਤੇ ਨੋਟਾ ਨੂੰ 5 ਵੋਟਾਂ ਮਿਲੀਆਂ ਇਸੇ ਤਰਾਂ ਮਿਆਣੀ ਭੱਗੂਪੁਰੀਆ ਜ਼ੋਨ ਨੰਬਰ 9 ਤੋ ਕਾਂਗਰਸ ਦੀ ਸੰਦੀਪ ਕੌਰ ਨੇ 870 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਇਸ ਦੇ ਮੁਕਾਬਲੇ 'ਆਪ' ਉਮੀਦਵਾਰ ਕੁਲਵੰਤ ਕੌਰ ਨੂੰ 833 ਵੋਟਾਂ, ਆਜ਼ਾਦ ਉਮੀਦਵਾਰ ਚਰਨਜੀਤ ਕੋਰ ਨੂੰ 495 ਵੋਟਾਂ, ਤੇ ਨੋਟਾ ਨੂੰ 3 ਵੋਟਾਂ ਮਿਲੀਆਂ | ਜਦ ਕਿ ਜ਼ੋਨ ਦਮੂਲੀਆਂ ਤੋ ਕਾਂਗਰਸ ਦਾ ਉਮੀਦਵਾਰ ਸੁਖਪਾਲ ਸਿੰਘ ਚੀਮਾ 33 ਵੋਟਾਂ ਦੀ ਲੀਡ ਨਾਲ ਜੇਤੂ ਰਿਹਾ | ਇੱਥੇ ਦੱਸ ਦੇਈਏ ਕਿ ਬਲਾਕ ਸੰਮਤੀ ਜ਼ੋਨ 18 ਚਕੋਕੀ ਤੋਂ ਜਗਤਾਰ ਸਿੰਘ ਹੈਪੀ, ਜ਼ੋਨ 21 ਪੱਡਾ ਬੇਟ ਤੋ 'ਆਪ' ਉਮੀਦਵਾਰ ਨਰਿੰਦਰ ਕੌਰ ਤੇ ਜ਼ੋਨ 17 ਲੱਕਣ ਕੇ ਪੱਡਾ ਤੋਂ ਜਾਪ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ ਸਨ |
ਫਗਵਾੜਾ ਬਲਾਕ ਸੰਮਤੀ ਚੋਣਾਂ 'ਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ
ਸ਼ੋ੍ਰਮਣੀ ਅਕਾਲੀ ਦਲ 4, ਕਾਂਗਰਸ 5, 'ਆਪ' 9, ਬਸਪਾ 1 ਅਤੇ ਆਜ਼ਾਦ 1 ਉਮੀਦਵਾਰ ਜੇਤੂ ਰਹੇ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਦੇ 20 ਜ਼ੋਨਾਂ 'ਚ ਸੋ੍ਰਮਣੀ ਅਕਾਲੀ ਦਲ 4, ਕਾਂਗਰਸ 5, 'ਆਪ' 9, ਬਸਪਾ 1 ਅਤੇ ਆਜ਼ਾਦ 1 ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ | ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਫਗਵਾੜਾ ਬਲਾਕ ਸੰਮਤੀ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਕਾਂਗਰਸ ਦੇ ਦਿਹਾਤੀ ਪ੍ਰਧਾਨ ਦੀ ਧਰਮ ਪਤਨੀ ਵੀ ਬਲਾਕ ਸੰਮਤੀ ਚੋਣ ਹਾਰੇ | ਫਗਵਾੜਾ ਵਿਖੇ ਜ਼ਿਲ੍ਹ•ਾ ਪ੍ਰੀਸਦ ਲਈ ਬਣਾਏ ਗਏ 2 ਜ਼ੋਨ ਦੇ ਪੂਰਬੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀਨਾ ਰਾਣੀ ਨੇ 634 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਜਦਕਿ ਪੱਛਮੀ ਜ਼ੋਨ ਤੋਂ 'ਆਪ' ਉਮੀਦਵਾਰ ਕੁਲਦੀਪ ਕੁਮਾਰ ਕਿਰਨਾ ਖੇੜਾ ਨੇ 90 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਫਗਵਾੜਾ ਦੇ ਬਣਾਏ ਗਏ 20 ਜ਼ੋਨਾਂ 'ਚ ਜ਼ੋਨ 1 ਡੁਮੇਲੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬਲਵੀਰ ਕੌਰ 143 ਵੋਟਾਂ ਨਾਲ ਜੇਤੂ ਰਹੀ | ਜ਼ੋਨ 2 ਰਿਹਾਣਾ ਜੱਟਾ ਤੋਂ 'ਆਪ' ਉਮੀਦਵਾਰ ਦੇਸ਼ ਰਾਜ 15 ਵੋਟਾਂ ਨਾਲ ਜੇਤੂ ਰਿਹਾ | ਜ਼ੋਨ 3 ਪਾਸਟ ਤੋਂ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ 539 ਵੋਟਾਂ ਨਾਲ ਜੇਤੂ, ਜ਼ੋਨ 4 ਸਾਹਨੀ ਤੋਂ 'ਆਪ' ਉਮੀਦਵਾਰ ਰਜਿੰਦਰ ਕੌਰ 3 ਵੋਟਾਂ ਨਾਲ ਜੇਤੂ, ਜ਼ੋਨ 5 ਮਲਕਪੁਰ ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ 575 ਵੋਟਾਂ ਨਾਲ ਜੇਤੂ, ਜ਼ੋਨ 6 ਲੱਖਪੁਰ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ 35 ਵੋਟਾਂ ਨਾਲ ਜੇਤੂ ਰਿਹਾ | ਜ਼ੋਨ 7 ਰਾਵਲਪਿੰਡੀ ਤੋਂ 'ਆਪ' ਉਮੀਦਵਾਰ ਕਮਲੇਸ਼ ਕੌਰ 150 ਵੋਟਾਂ ਨਾਲ ਜੇਤੂ, ਜ਼ੋਨ 8 ਰਾਣੀਪੁਰ ਕੰਬੋਆ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਬਜਾਜ 462 ਵੋਟਾਂ ਨਾਲ ਜੇਤੂ, ਜ਼ੋਨ 9 ਪਲਾਹੀ ਤੋਂ 'ਆਪ' ਉਮੀਦਵਾਰ ਕਮਲ ਕਲਸੀ 218 ਵੋਟਾਂ ਨਾਲ ਜੇਤੂ , ਜ਼ੋਨ 10 ਖਲਵਾੜਾ ਤੋਂ ਕਾਂਗਰਸੀ ਉਮੀਦਵਾਰ ਰੂਪ ਲਾਲ 126 ਵੋਟਾਂ ਨਾਲ ਜੇਤੂ, ਜ਼ੋਨ 11 ਭੁੱਲਾਰਾਈ ਤੋਂ 'ਆਪ' ਉਮੀਦਵਾਰ ਜਸਪ੍ਰੀਤ ਸਿੰਘ 93 ਵੋਟਾਂ ਨਾਲ ਜੇਤੂ, ਜ਼ੋਨ 12 ਨੰਗਲ ਮੱਝਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਰੀਨਾ 129 ਵੋਟਾਂ ਨਾਲ ਜੇਤੂ, ਜ਼ੋਨ 13 ਖਜੂਰਲਾ ਤੋਂ 'ਆਪ' ਉਮੀਦਵਾਰ ਅਜੈ ਕੁਮਾਰ 285 ਵੋਟਾਂ ਨਾਲ ਜੇਤੂ, ਜ਼ੋਨ 14 ਹਰਦਾਸਪੁਰ ਤੋਂ 'ਆਪ' ਉਮੀਦਵਾਰ ਦਵਿੰਦਰ ਸਿੰਘ ਸਪਰੋੜ 66 ਵੋਟਾਂ ਨਾਲ ਜੇਤੂ, ਜ਼ੋਨ 15 ਮੇਹਟ ਤੋਂ ਬਸਪਾ ਉਮੀਦਵਾਰ ਦਲਜੀਤ ਕੁਮਾਰ 392 ਵੋਟਾਂ ਨਾਲ ਜੇਤੂ, ਜ਼ੋਨ 16 ਅਠੋਲੀ ਤੋਂ ਕਾਂਗਰਸੀ ਉਮੀਦਵਾਰ ਰੇਸ਼ਮ ਕੌਰ 389 ਵੋਟਾਂ ਨਾਲ ਜੇਤੂ, ਜ਼ੋਨ 17 ਉੱਚਾ ਪਿੰਡ ਤੋਂ 'ਆਪ' ਉਮੀਦਵਾਰ ਸ਼ਿਮਰ ਕੁਮਾਰ 152 ਵੋਟਾਂ ਨਾਲ ਜੇਤੂ, ਜ਼ੋਨ 18 ਜਗਤਪੁਰ ਜੱਟਾ ਤੋਂ ਕਾਂਗਰਸੀ ਉਮੀਦਵਾਰ ਕਵਿਤਾ ਰਾਣੀ 105 ਵੋਟਾਂ ਨਾਲ ਜੇਤੂ, ਜ਼ੋਨ 19 ਮੌਲੀ ਤੋਂ ਕਾਂਗਰਸੀ ਉਮੀਦਵਾਰ ਸੁਮਨ ਬਾਲਾ 211 ਵੋਟਾਂ ਨਾਲ ਜੇਤੂ, ਜ਼ੋਨ 20 ਖੇੜਾ ਤੋਂ ਕਾਂਗਰਸੀ ਉਮੀਦਵਾਰ ਨੀਸ਼ਾ ਰਾਣੀ 197 ਵੋਟਾਂ ਨਾਲ ਜੇਤੂ ਰਹੇ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ 12 ਜੈਨਪੁਰ ਤੋਂ 'ਆਪ' ਉਮੀਦਵਾਰ ਸਵਰਨ ਸਿੰਘ ਸੰਧਾ ਵੱਡੀ ਲੀਡ ਨਾਲ ਜੇਤੂ ਅਗਲੀ ਖ਼ਬਰ ਨਤੀਜਾ ਰੋਕਣ 'ਤੇ ਭੜਕੇ ਕਾਂਗਰਸੀ- ਵਿਧਾਇਕ ਧਾਲੀਵਾਲ ਦੀ ਅਗਵਾਈ 'ਚ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ...
Ad Position 24