21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੀਲ ਕੀਤੇ ਨਸ਼ਾ ਛੁਡਾਊ ਕੇਂਦਰ 'ਚੋਂ ਗੋਲੀਆਂ ਚੋਰੀ

Ad Position 21
No active advertisement
ਅਜੀਤ ਡੈਸਕ 19-12-2025
ਫਗਵਾੜਾ, 18 ਦਸੰਬਰ (ਹਰਜੋਤ ਸਿੰਘ ਚਾਨਾ)-ਸਿਹਤ ਵਿਭਾਗ ਵਲੋਂ ਕਰੀਬ ਦੋ ਮਹੀਨੇ ਪਹਿਲਾ ਸੀਲ ਕੀਤੇ ਨਸ਼ਾ ਛੁਡਾਊ ਕੇਂਦਰ 'ਚੋਂ ਗੋਲੀਆਂ ਚੋਰੀ ਹੋਣ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਧਾਰਾ 305 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਐਸ.ਐਮ.ਓ ਡਾ. ਸਿਮਰਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਹਿਜ ਹਸਪਤਾਲ (ਨਸ਼ਾ ਮੁਕਤੀ ਕੇਂਦਰ) ਨੂੰ ਸਿਹਤ ਵਿਭਾਗ ਵਲੋਂ ਸੀਲ ਕੀਤਾ ਗਿਆ ਸੀ ਤੇ ਸੀਲ ਕਰਨ ਸਮੇਂ 72000 ਗੋਲੀਆਂ ਮੌਜੂਦ ਸਨ ਜਦਕਿ ਬਾਅਦ ਦੀ ਜਾਂਚ ਦੌਰਾਨ ਸਿਰਫ਼ 67 ਹਜ਼ਾਰ ਗੋਲੀਆਂ ਹੀ ਮਿਲੀਆਂ ਹਨ ਤੇ ਕੁੱਲ 5 ਹਜ਼ਾਰ ਗੋਲੀ ਦੀ ਘਾਟ ਪਾਈ ਗਈ ਹੈ | ਸਰਕਾਰੀ ਰਿਕਾਰਡ ਮੁਤਾਬਿਕ ਸਹਿਜ ਹਸਪਤਾਲ ਨੂੰ 15 ਜਨਵਰੀ 2025 ਨੂੰ ਸਿਹਤ ਅਧਿਕਾਰੀਆਂ ਵਲੋਂ ਬਣਾਈ ਗਈ ਕਮੇਟੀ ਨੇ ਸੀਲ ਕੀਤਾ ਸੀ ਤੇ ਉਸ ਸਮੇਂ ਦਵਾਈਆਂ ਦੀ ਪੂਰੀ ਇਨਵੈਂਟਰੀ ਤਿਆਰ ਕੀਤੀ ਗਈ ਸੀ | 24 ਅਕਤੂਬਰ ਨੂੰ ਸਿਵਲ ਸਰਜਨ ਕਪੂਰਥਲਾ ਦੇ ਹੁਕਮਾ ਤੇ ਕੀਤੀ ਗਈ ਅਚਾਨਕ ਜਾਂਚ ਦੌਰਾਨ ਕਮੇਟੀ ਨੇ ਸੀਲ ਕੀਤੇ ਸਟਾਕ 'ਚ ਗੜਬੜ ਪਾਈ ਜਿਸ ਨਾਲ ਇਹ ਸਾਹਮਣੇ ਆਇਆ ਕਿ ਵਿਭਾਗ ਵਲੋਂ ਸੀਲ ਕੀਤੀ ਇਮਾਰਤ 'ਚੋਂ ਦਵਾਈਆਂ ਗਾਇਬ ਹੋ ਗਈਆਂ | ਉਨ੍ਹਾਂ ਦੱਸਿਆ ਕਿ ਰਿਕਾਰਡ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਐਡਨੋਕ-ਐਨ (2 ਮਿ.ਗ੍ਰਾ, ਯ 0.5 ਮਿ.ਗ੍ਰਾ) ਦੀਆਂ ਗੋਲੀਆਂ ਘੱਟ ਹਨ | ਐਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਦਾ ਸਮਾਂ 10 ਵਜੇ ਕਰੇ-ਪਰਮਿੰਦਰ ਪਾਲ ਸਿੰਘ ਅਗਲੀ ਖ਼ਬਰ ਵੋਟਾਂ ਦੀ ਗਿਣਤੀ ਤੋਂ ਬਾਅਦ ਵਾਪਸ ਆ ਰਹੇ ਅਕਾਲੀ ਉਮੀਦਵਾਰ 'ਤੇ ਹਮਲਾ
Ad Position 24