21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਿ੍ਸਮਸ ਦੇ ਤਿਉਹਾਰ ਸੰਬੰਧੀ ਦੀ ਭੁਲੱਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਨੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 19-12-2025
ਭੁਲੱਥ, 18 ਦਸੰਬਰ (ਮੇਹਰ ਚੰਦ ਸਿੱਧੂ)-ਦੀ ਭੁਲੱਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਵਲੋਂ ਕਿ੍ਸਮਸ ਦੇ ਤਿਉਹਾਰ ਸੰਬੰਧੀ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ 'ਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਸਰਕਾਰੀ ਸਕੂਲ ਢਿਲਵਾਂ ਰੋਡ ਨਡਾਲਾ ਤੋਂ ਸ਼ੁਰੂ ਹੋ ਕੇ ਪਿੰਡ ਦਮੂਲੀਆਂ, ਮਾਡਲ ਟਾਊਨ, ਤਲਵਾੜਾ, ਤਲਵੰਡੀ ਪੁਰਦਲ, ਮਾਨਾ ਤਲਵੰਡੀ ਤੇ ਪਿੰਡ ਖੱਸਣ ਤੋਂ ਹੁੰਦੀ ਹੋਈ ਭੁਲੱਥ ਦਾਣਾ ਮੰਡੀ ਵਿਖੇ ਪੁੱਜੀ | ਪਿੰਡ ਖੱਸਣ ਵਿਖੇ ਸ਼ੋਭਾ ਯਾਤਰਾ ਪੁੱਜਣ ਤੇ ਉੱਘੇ ਸਮਾਜ ਸੇਵਕ ਆਪ ਆਗੂ ਜੇਤੂ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਵੱਲੋਂ ਆਪਣੀ ਟੀਮ ਰਾਹੀਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਫਲਾਂ ਦੇ ਲੰਗਰ ਵਰਤਾਏ ਗਏ | ਇਸ ਮੌਕੇ ਸ਼ੋਭਾ ਯਾਤਰਾ ਦੌਰਾਨ ਪੁੱਜੇ ਪਾਸਟਰਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਪਾਸਟਰਾਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਸੰਬੰਧੀ ਤੇ ਕਿ੍ਸਮਸ ਦੇ ਤਿਉਹਾਰ ਦੇ ਬਾਰੇ ਪਵਿੱਤਰ ਬਾਈਬਲ 'ਚੋਂ ਵਚਨ ਸੁਣਾਏ | ਕਸਬਾ ਭੁਲੱਥ ਦੀ ਦਾਣਾ ਪੱਕੀ ਮੰਡੀ ਵਿਖੇ ਸ਼ੋਭਾ ਯਾਤਰਾ ਪੁੱਜਣ 'ਤੇ ਮਸੀਹੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪਾਸਟਰ ਡੇਵਿਡ ਮਸੀਹ, ਪਾਸਟਰ ਜੌਰਜ ਮਸੀਹ, ਪਾਸਟਰ ਮਹਿੰਦਰ ਪਾਲ ਮਸੀਹ, ਵਿਲੀਅਮ ਮਸੀਹ, ਪਾਸਟਰ ਮਲਕੀਤ ਖਲੀਲ, ਪਾਸਟਰ ਵਿਰਨਾਮ ਮਸੀਹ, ਆਮਨੀਅਲ ਮਸੀਹ ਰਾਜਪੁਰ ਤਿਲਕ ਰਾਜ ਸਭਰਵਾਲ, ਵਿਲੀਅਮ ਸਭਰਵਾਲ ਤੇ ਹੋਰ ਮਸੀਹੀ ਆਗੂਆਂ ਤੋਂ ਇਲਾਵਾ ਮਸੀਹੀ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨਾ ਮੰਨੇ ਜਾਣ 'ਤੇ ਲੰਬੀ ਵਿਖੇ ਵੈਟਰਨਰੀ ਇੰਸਪੈਕਟਰ ਕਰਨਗੇ ਸੂਬਾ ਪੱਧਰੀ ਰੋਸ ਵਿਖਾਵਾ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਪੁਤਲਾ ਫੂਕ ਪ੍ਰਦਰਸ਼ਨ
Ad Position 24