ਨਡਾਲਾ, 24 ਦਸੰਬਰ (ਰਘਬਿੰਦਰ ਸਿੰਘ)-ਇੱਥੇ ਨੇੜਲੇ ਪਿੰਡ ਮਾਡਲ ਟਾਊਨ ਦੇ ਸੀ.ਐਨ.ਆਈ. ਚਰਚ ਤੋਂ ਕਿ੍ਸਮਸ ਦਿਹਾੜੇ ਸੰਬੰਧੀ ਪਾਸਟਰ ਮੱਤੀ ਮਸੀਹ ਤੇ ਕਮੇਟੀ ਪ੍ਰਧਾਨ ਸਰਦਾਰ ਮਸੀਹ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਸਜਾਈ ਗਈ ਜੋ ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦੀ ਹੋਈ ਮੁੜ ਆਰੰਭਿਕ ਸਥਾਨ 'ਤੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ ਤੇ ਸਟੀਫਨ ਕਾਲਾ ਵਲੋਂ ਰਿਬਨ ਕੱਟ ਕੇ ਕੀਤੀ ਗਈ | ਉਦਘਾਟਨ ਕਰਦਿਆਂ ਉਕਤ ਆਗੂਆਂ ਨੇ ਜਿੱਥੇ ਕਿ੍ਸਮਸ ਦਿਹਾੜੇ ਸਬੰਧੀ ਮੁਬਾਰਕਬਾਦ ਦਿੱਤੀ, ਉੱਥੇ ਅਜਿਹੇ ਦਿਹਾੜੇ ਭਾਈਚਾਰਕ ਤੌਰ 'ਤੇ ਰਲ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਾਸਟਰ ਮੱਤੀ ਮਸੀਹ ਨੇ ਸਮੂਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਜੀ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਸਰਦਾਰ ਮਸੀਹ, ਮੈਂਬਰ ਮੁਖ਼ਤਿਆਰ ਮਸੀਹ, ਰੂਬੀ ਸਹੋਤਾ, ਬਸ਼ੀਰ ਮਸੀਹ, ਪਾਸਟਰ ਜੌਰਜ ਮਸੀਹ, ਪਾਸਟਰ ਮੁਖਤਾਰ ਮਸੀਹ, ਸੁੱਖਾ ਸਿੰਘ, ਮਾਈਕਲ, ਬਲਬੀਰ ਮਸੀਹ, ਇਕਬਾਲ ਮਸੀਹ, ਰਕੇਸ਼ ਮਸੀਹ, ਯੂਨਸ ਪੀਟਰ ਸਹੋਤਾ, ਥੋਮਸ ਮਸੀਹ, ਯੂਨਸ ਮਸੀਹ, ਹਨੀ ਮਸੀਹ, ਸੰਨੀ ਰਾਏਪੁਰ ਅਰਾਈਆਂ, ਮਨੀ ਮਸੀਹ, ਗੋਲੂ ਸਿੰਘ, ਬਲਬੀਰ ਬਿੱਲਾ ਤੇ ਹੋਰ ਸੰਗਤਾਂ ਹਾਜ਼ਰ ਸਨ |