24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਫੇਕਟੋ ਹੋਮਿਓਪੈਥੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਬਾਲ ਸਿਹਤ ਮੈਡੀਕਲ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 25-12-2025
ਫਗਵਾੜਾ, 24 ਦਸੰਬਰ (ਅ.ਬ.)-ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਲਈ ਮੁਫ਼ਤ ਮੈਡੀਕਲ ਕੈਂਪ ਅਫੇਕਟੋ ਹੋਮਿਓਪੈਥੀ ਵਲੋਂ 26 ਦਸੰਬਰ ਨੂੰ ਡੋਅਲ ਕੰਪਲੈਕਸ, ਜੀ.ਟੀ ਰੋਡ, ਨੇੜੇ ਨੀਟਾ ਚਿਕਨ ਕਾਰਨਰ, ਫਗਵਾੜਾ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾਇਆ ਜਾ ਰਿਹਾ ਹੈ ¢ ਇਸ ਸੰਬੰਧੀ ਡਾ. ਕ੍ਰਿਤਿਕਾ ਸ਼ਰਮਾ (ਕਲਿਨਿਕ ਇੰਚਾਰਜ) ਨੇ ਦੱਸਿਆ ਕਿ ਕੈਂਪ ਦÏਰਾਨ ਬੱਚਿਆਂ ਦੀਆਂ ਆਮ ਤੋਂ ਲੈ ਕੇ ਗੰਭੀਰ ਸਿਹਤ ਸਮੱਸਿਆਵਾਂ ਦੀ ਮੁਫ਼ਤ ਜਾਂਚ, ਮੁਫ਼ਤ ਡਾਕਟਰੀ ਸਲਾਹ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ¢ ਕੈਂਪ ਵਿੱਚ ਖੰਘ, ਜ਼ੁਕਾਮ, ਬੁਖ਼ਾਰ, ਐਲਰਜੀ, ਟਾਂਸਿਲ, ਸਾਈਨਸ, ਛਾਤੀ ਅਤੇ ਪੇਟ ਦੀਆਂ ਬਿਮਾਰੀਆਂ, ਭੁੱਖ ਅਤੇ ਹਾਜਮੇ ਦੀ ਕਮਜ਼ੋਰੀ, ਪੇਟ ਦਰਦ, ਧਿਆਨ ਦੀ ਕਮੀ, ਮਾਨਸਿਕ ਅਤੇ ਵਿਹਾਰਕ ਸਮੱਸਿਆਵਾਂ ਸਮੇਤ ਪੁਰਾਣੀਆਂ ਜਾਂ ਵਾਰ-ਵਾਰ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ¢ ਇਲਾਜ ਅਫੇਕਟੋ ਹੋਮਿਓਪੈਥੀ ਦੇ ਡਾਇਰੈਕਟਰ ਅਤੇ ਫਾਊਾਡਰ ਡਾ. ਆਰ. ਐਸ. ਸੋਢੀ, ਡਾ. ਨਿਤਿਕਾ ਸ਼ਰਮਾ ਅਤੇ ਡਾ. ਕ੍ਰਿਤਿਕਾ ਸ਼ਰਮਾ ਵੱਲੋਂ ਕੀਤਾ ਜਾਵੇਗਾ¢ ਕੈਂਪ ਦÏਰਾਨ ਬੱਚਿਆਂ ਦੀ ਵਿਕਾਸ ਜਾਂਚ, ਹਾਈਟ–ਵਜ਼ਨ ਚੈਕਅੱਪ, ਅਤੇ ਇਮਿਊਨਿਟੀ ਅਸੈਸਮੈਂਟ ਮਾਹਿਰ ਹੋਮਿਓਪੈਥਿਕ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾਵੇਗੀ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ¢
Ad Position 22
No active advertisement
ਪਿਛਲੀ ਖ਼ਬਰ ਕ੍ਰਿਸਮਸ ਦੇ ਤਿਉਹਾਰ ਸੰਬੰਧੀ ਲੱਖਣ ਕਲਾਂ ਤੋਂ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਮਾਪੇ ਅਧਿਆਪਕ ਮਿਲਣੀ
Ad Position 24