ਫਗਵਾੜਾ, 25 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬੀ ਕਲਾ ਤੇ ਸਾਹਿਤ ਕੇਂਦਰ ਫਗਵਾੜਾ ਤੇ ਮਾਸਿਕ ਮੈਗਜ਼ੀਨ ਸੰਗੀਤ ਦਰਪਣ (ਪੰਜਾਬ) ਵਲੋਂ ਸਥਾਨਕ ਪੂਨਮ ਹੋਟਲ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦੇਸ਼ ਦੀ ਧਰਤੀ ਯੂ.ਕੇ. ਬਰਮਿੰਘਮ ਵਿਚ ਪੰਜਾਬੀਆਂ ਦਾ ਤੇ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਲਈ ਪਲਵਿੰਦਰ ਸਿੰਘ ਪਾਲੀ (ਯੂ.ਕੇ.) ਨੂੰ ਮਾਣ ਪੰਜਾਬ ਦਾ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ (ਰਿੰਪੀ) ਕਿੰਨੜਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ਵਿਚ ਨਾਮਣਾ ਖੱਟਿਆ ਹੈ ਤੇ ਮਿਹਨਤ, ਸਿਦਕ ਨਾਲ ਕੰਮ ਕਰਦਿਆਂ, ਆਪਣੇ ਕਾਰੋਬਾਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਅੱਜ ਸਾਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਬਰਮਿੰਘਮ ਦੇ ਵੱਡੇ ਕਾਰੋਬਾਰੀ ਨੂੰ ਇਹ ਐਵਾਰਡ ਦੇ ਰਹੇ ਹਾਂ | ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰੀਪਾਲ ਸਿੰਘ, ਸੁਰਜੀਤ ਸਿੰਘ ਸੇਠੀ, ਅਸ਼ੋਕ ਸੇਠੀ, ਡਾ. ਜਸਜੀਤ ਸਿੰਘ ਵਿਰਕ, ਓਮ ਉੱਪਲ, ਜਗਜੀਤ ਸਿੰਘ ਜੌੜਾ, ਧਰਮਿੰਦਰ ਟੋਨੀ, ਮਨੀਸ਼ ਮਿਗਲਾਨੀ, ਅਜੀਤ ਸਿੰਘ ਵਾਲੀਆ, ਬਖ਼ਸ਼ੀਸ਼ ਸਿੰਘ ਉੱਪਲ, ਬਲਵੰਤ ਸਿੰਘ ਉੱਪਲ ਆਦਿ ਹਾਜ਼ਰ ਸਨ |