ਭੁਲੱਥ, 26 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵੇਈਾ ਚੌਕ 'ਤੇ ਰਾਏਪੁਰ ਪੀਰ ਬਖਸ਼ਵਾਲਾ ਦੇ ਮੁਹਤਬਰ ਵਿਅਕਤੀਆਂ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਦੁੱਧ ਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਹੈਪੀ ਮੈਂਬਰ, ਸੋਨੰੂ ਜੇ.ਈ., ਹਰਜੀਤ ਸਿੰਘ, ਲਖਵਿੰਦਰ ਕਿੰਦਾ, ਕੈਪਟਨ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਮਨਮੀਤ ਸਿੰਘ, ਪਰੈਟੀ, ਅਵਤਾਰ ਸਿੰਘ ਲਾਲੀਆ, ਹਰਸ਼ਦੀਪ ਸਿੰਘ, ਇੰਦਰ ਸਿੰਘ ਤੇ ਆਕਾਸ਼ਦੀਪ ਹਾਜ਼ਰ ਸਨ |