ਨਡਾਲਾ, 27 ਦਸੰਬਰ (ਰਘਬਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੇਵਕ ਸਭਾ ਨਡਾਲਾ ਵਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ , ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਕੀਰਤਨ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸਜਾਏ ਦੀਵਾਨ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਉਲੀ ਸਾਹਿਬ,ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਕੀਰਤਨ ਸੇਵਾ ਟਰੱਸਟ ਨਡਾਲਾ, ਬੀਬੀ ਅਮਨਦੀਪ ਕੌਰ ਖ਼ਾਲਸਾ ਢਾਡੀ ਜਥਾ ਨਕੋਦਰ ਵਾਲਿਆਂ ਨੇ ਆਈ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ | ਇਸ ਮੌਕੇ ਦੁੱਧ, ਬਿਸਕੁਟਾਂ, ਰਸਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮਕਸਦ ਲਈ ਕਮਲਜੀਤ ਸਿੰਘ ਖੱਸਣ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ, ਸਮੂਹ ਸੁਸਾਇਟੀਆਂ, ਐਨ.ਆਰੀ. ਆਈ ਵੀਰਾਂ ਅਤੇ ਸਮੂਹ ਸੰਗਤਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ | ਇਸ ਮੌਕੇ ਸੁਸਾਇਟੀ ਵੱਲੋਂ ਸਮਾਗਮ ਦੀ ਸਫਲਤਾ ਲਈ ਸਾਰੇ ਸਹਿਯੋਗੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਗੁਰੂ ਤੇਗ ਬਹਾਦਰ ਹਸਪਤਾਲ ਨਡਾਲਾ ਅਤੇ ਜੀਟੀਬੀ ਡੈਂਟਲ ਵੱਲੋਂ ਦੰਦਾਂ ਅਤੇ ਮੈਡੀਕਲ ਚੈੱਕਅਪ ਦਾ ਮੁਫ਼ਤ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਮੈਨੇਜਰ ਗੁ: ਬਾਉਲੀ ਸਾਹਿਬ ਨਡਾਲਾ ਕਮਲਜੀਤ ਸਿੰਘ ਖੱਸਣ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਰਣਜੀਤ ਸਿੰਘ ਗ੍ਰੰਥੀ, ਹੈੱਡ ਗ੍ਰੰਥੀ ਬਲਜਿੰਦਰ ਸਿੰਘ, ਰਮੇਸ਼ ਕੁਮਾਰ , ਨਰਿੰਦਰ ਪਾਲ, ਰਜਿੰਦਰ ਸਿੰਘ ਬਿੱਟਾ (ਫਰਾਂਸ), ਸਤਨਾਮ ਸਿੰਘ, ਸੋਨੰੂ ਫ਼ੁਲ, ਗੁਰਮੀਤ ਸਿੰਘ ਸੋਨੂੰ, ਰਣਜੀਤ ਫ਼ੁਲ, ਪਲਵਿੰਦਰ ਸਿੰਘ ਘੋਤੜਾ, ਰਾਕੇਸ਼ ਕੁਮਾਰ, ਗੁਰਨਾਮ ਸਿੰਘ ਸਲੈਚ, ਜੋਗਿੰਦਰ ਸਿੰਘ ਸਾਹੀ, ਨੰਬਰਦਾਰ ਦਲਜਿੰਦਰ ਸਿੰਘ ਘੋਤੜਾ, ਹਰਭਜਨ ਸਿੰਘ ਵਾਲੀਆ, ਅਜੀਤ ਸਿੰਘ ਖੱਖ, ਹਰਚਰਨ ਸਿੰਘ ਖ਼ਾਲਸਾ, ਡਾ.ਕਰਮਜੀਤ ਸਿੰਘ ਨਡਾਲਾ, ਜਸਪ੍ਰੀਤ ਸਿੰਘ ਗੋਲਡੀ, ਬਲਵਿੰਦਰ ਸਿੰਘ ਮੁਲਤਾਨੀ, ਸੁਰਜੀਤ ਸਿੰਘ ਬਿਲਡਰ, ਜਸਪਾਲ ਸਿੰਘ ਯੂ.ਕੇ.,ਵਿਜੇ ਮਹਿਰਾ ਅਤੇ ਹੋਰ ਸੰਗਤਾਂ ਸ਼ਾਮਿਲ ਸਨ |