ਹਿੰਦੂ ਕੰਨਿਆ ਕਾਲਜ ’ਚ ‘ਨਾਟਕ ਮੁਹੱਬਤ ਮੌਲੀ ਹੈ’ ਦਾ ਸਫ਼ਲ ਮੰਚਨ
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ)- ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਸੁਖਮਨੀ ਸਾਹਿਤ ਸਭਾ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਡਾਕਟਰ ਅਮਰਜੀਤ ਸਿੰਘ ਗਰੇਵਾਲ ਦੇ ਲਿਖੇ ਨਾਟਕ ‘ਮੁਹੱਬਤ ਮੌਲੀ ਹੈ’ ਦੇ ਮੰਚਨ ਸਬੰਧੀ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉੱਘੇ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦਾ ਆਗਾਜ਼ ਵਿਦਿਆਲਿਆ ਦੇ ਗੀਤ ਨਾਲ ਹੋਇਆ | ਉਪਰੰਤ ਮੁੱਖ ਮਹਿਮਾਨ ਤੇ ਨਾਟਕਕਾਰ ਰਾਜਵਿੰਦਰ ਸਮਰਾਲਾ ਨੂੰ ਸਕੂਲ ਦੇ ਪ੍ਰਬੰਧਕਾਂ ਵਲੋਂ ਫੁੱਲੇ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜੋਤੀ ਜਗਾਉਣ ਤੋਂ ਬਾਅਦ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਭੁਪਿੰਦਰ ਕੌਰ ਨੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਬੋਲਦਿਆਂ ਨਾਟਕ ਦੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਥੀਏਟਰ ਤੇ ਫ਼ਿਲਮਾਂ ਸਬੰਧੀ ਜੀਵਨ ਦੇ ਅਨੁਭਵ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਥੀਏਟਰ ਉਨ੍ਹਾਂ ਦਾ ਪੈਸ਼ਨ ਹੈ ਤੇ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਮੰਚ ‘ਤੇ ਕਈ ਸਫ਼ਲ ਨਾਟਕਾਂ ਦਾ ਮੰਚਨ ਕੀਤਾ ਹੈ | ਇਸੇ ਦੌਰਾਨ ਹੀ ਅਕਸ ਮੰਚ ਸਮਰਾਲਾ ਦੀ ਟੀਮ ਵਲੋਂ ਮੁਹੱਬਤ ਮੌਲੀ ਹੈ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ| ਸਮਾਗਮ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੁੰਨੜ ਨੇ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਇਸ ਨਾਟਕ ਵਿਚ ਵੱਖ-ਵੱਖ ਭੂਮਿਕਾ ਅਦਾ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਕੀਤੀ | ਕਾਲਜ ਦੀ ਪਿ੍ੰਸੀਪਲ ਡਾ.
ਕ
ਕਾਲਾ ਸੰਘਿਆਂ ਵਿਖੇ ਪੰਜਾਬ ਬੰਦ ਦੇ ਸੱਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰਾਂ : ਬਲਜੀਤ ਸਿੰਘ ਸੰਘਾ
22-08-2026
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ)- ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਸੁਖਮਨੀ ਸਾਹਿਤ ਸਭਾ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਡਾਕਟਰ ਅਮਰਜੀਤ ਸਿੰਘ ਗਰੇਵਾਲ ਦੇ ਲਿਖੇ ਨਾਟਕ ‘ਮੁਹੱਬਤ ਮੌਲੀ ਹੈ’ ਦੇ ਮੰਚਨ ਸਬੰਧੀ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉੱਘੇ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦਾ ਆਗਾਜ਼ ਵਿਦਿਆਲਿਆ ਦੇ ਗੀਤ ਨਾਲ ਹੋਇਆ | ਉਪਰੰਤ ਮੁੱਖ ਮਹਿਮਾਨ ਤੇ ਨਾਟਕਕਾਰ ਰਾਜਵਿੰਦਰ ਸਮਰਾਲਾ ਨੂੰ ਸਕੂਲ ਦੇ ਪ੍ਰਬੰਧਕਾਂ ਵਲੋਂ ਫੁੱਲੇ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜੋਤੀ ਜਗਾਉਣ ਤੋਂ ਬਾਅਦ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਭੁਪਿੰਦਰ ਕੌਰ ਨੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਬੋਲਦਿਆਂ ਨਾਟਕ ਦੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਥੀਏਟਰ ਤੇ ਫ਼ਿਲਮਾਂ ਸਬੰਧੀ ਜੀਵਨ ਦੇ ਅਨੁਭਵ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਥੀਏਟਰ ਉਨ੍ਹਾਂ ਦਾ ਪੈਸ਼ਨ ਹੈ ਤੇ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਮੰਚ ‘ਤੇ ਕਈ ਸਫ਼ਲ ਨਾਟਕਾਂ ਦਾ ਮੰਚਨ ਕੀਤਾ ਹੈ | ਇਸੇ ਦੌਰਾਨ ਹੀ ਅਕਸ ਮੰਚ ਸਮਰਾਲਾ ਦੀ ਟੀਮ ਵਲੋਂ ਮੁਹੱਬਤ ਮੌਲੀ ਹੈ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ| ਸਮਾਗਮ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੁੰਨੜ ਨੇ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਇਸ ਨਾਟਕ ਵਿਚ ਵੱਖ-ਵੱਖ ਭੂਮਿਕਾ ਅਦਾ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਕੀਤੀ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਨਾਟਕ ਨੂੰ ਜੀਵਨ ਦਾ ਪ੍ਰਤੀ ਰੂਪ ਦੱਸਦੇ ਹੋਏ ਕਿਹਾ ਕਿ ਅਜੋਕੀ ਦੁਨੀਆ ਵਿਚ ਸੱਚਮੁੱਚ ਇਸ ਕਿਸਮ ਦੀ ਮੁਹੱਬਤ ਦੀ ਘਾਟ ਹੈ, ਜੇਕਰ ਇਹ ਸਭ ਕੁੱਝ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਨਸਾਨੀ ਰਿਸ਼ਤਿਆਂ ਦੀ ਥਾਂ ਮਸ਼ੀਨਾਂ ਰਹਿਣਗੀਆਂ ਤੇ ਮਸ਼ੀਨਾਂ ਦੀ ਥਾਂ ਇਨਸਾਨ | ਸਮਾਗਮ ਵਿਚ ਮੁੱਖ ਮਹਿਮਾਨ, ਨਾਟਕ ਦੇ ਨਿਰਦੇਸ਼ਕ ਤੇ ਕਲਾਕਾਰਾਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਡਾ. ਜਸਦੀਪ ਕੌਰ ਨੇ ਨਿਭਾਏ | ਇਸ ਮੌਕੇ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਆਸਾ ਸਿੰਘ ਘੁੰਮਣ, ਡਾ. ਰਾਮ ਮੂਰਤੀ, ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ, ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |