27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰਿਹਾਣਾ ਜੱਟਾਂ ਦਾ ਚੌਥਾ ਮੀਰੀ ਪੀਰੀ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਫਗਵਾਡ਼ਾ, 27 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਿਹਾਣਾ ਜੱਟਾ ਵਿਖੇ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਛਿੰਝ ਕਮੇਟੀ, ਨਗਰ ਨਿਵਾਸੀ, ਇਲਾਕਾ ਨਿਵਾਸੀ, ਨਗਰ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਛੇਵਾਂ ਮੀਰੀ ਪੀਰੀ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ । ਪੰਜਾਬ ਭਰ ਤੋਂ ਆਏ ਨਾਮਵਰ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ।

Ad Position 21
No active advertisement
ਰਿਹਾਣਾ ਜੱਟਾਂ ਵਿਖੇ ਕੁਸ਼ਤੀ ਦੀ ਆਰੰਭਤਾ ਕਰਵਾਉਣ ਮੌਕੇ ਪਹਿਲਵਾਨਾਂ ਨਾਲ ਖਡ਼ੇ ਸੰਤ ਮਹਾਂਪੁਰਸ਼, ਰਾਜਨੀਤੀ ਅਤੇ ਪ੍ਰਬੰਧਕ। ਤਸਵੀਰ: ਵਾਲੀਆ 28-10-2026
ਫਗਵਾਡ਼ਾ, 27 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਿਹਾਣਾ ਜੱਟਾ ਵਿਖੇ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਛਿੰਝ ਕਮੇਟੀ, ਨਗਰ ਨਿਵਾਸੀ, ਇਲਾਕਾ ਨਿਵਾਸੀ, ਨਗਰ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਛੇਵਾਂ ਮੀਰੀ ਪੀਰੀ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ । ਪੰਜਾਬ ਭਰ ਤੋਂ ਆਏ ਨਾਮਵਰ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ । ਪਟਕੇ ਦੀਆਂ ਦੋ ਕੁਸ਼ਤੀਆਂ ਹੋਈਆਂ ਜਿਸ ਵਿਚ ਨਿਸ਼ਾਂਤ ਬਾਬਾ ਫਲਾਈ ਨੇ ਅਭਿਸ਼ੇਕ ਯੂ ਪੀ ਨੂੰ ਹਰਾਕੇ ਬੁਲਟ ਮੋਟਰਸਾਈਕਲ ਪ੍ਰਾਪਤ ਕੀਤਾ । ਪ੍ਰਿਤਪਾਲ ਫਗਵਾਡ਼ਾ ਨੇ ਸਨਵੀਰ ਕੋਹਲੀ ਨੂੰ ਹਰਾਕੇ ਬੂਲਟ ਮੋਟਰਸਾਈਕਲ ਪ੍ਰਾਪਤ ਕੀਤਾ । ਇਸ ਛਿੰਝ ਮੇਲੇ ਵਿਚ ਪਹਿਲਾ ਬੂਲਟ ਕਮਲਜੀਤ ਸਿੰਘ ਦਿਉਲ, ਗੁਰਜੀਤ ਸਿੰਘ ਦਿਓਲ ਸਪੁੱਤਰ ਤਰਸੇਮ ਸਿੰਘ ਦਿਓਲ ਯੂ ਕੇ ਵਲੋਂ ਦਿੱਤਾ ਗਿਆ ਅਤੇ ਦੂਜਾ ਬੂਲਟ ਮੋਟਰਸਾਈਕਲ ਇੰਦਰਜੀਤ ਸਿੰਘ ਦਿਓਲ ਸਪੇਨ ਸਪੁੱਤਰ ਸਵ: ਸੋਹਣ ਸਿੰਘ ਦਿਓਲ ਵਲੋਂ ਦਿੱਤਾ ਗਿਆ । ਕੁਸ਼ਤੀ ਦੀ ਆਰੰਭਤਾ ਸੰਤ ਬਾਬਾ ਹਰਦੀਪ ਸਿੰਘ ਰਿਹਾਣਾ ਜੱਟਾ, ਸੰਤ ਪ੍ਰੀਤਮ ਸਿੰਘ ਡੁਮੇਲੀ ਵਲੋਂ ਕੀਤੀ ਗਈ ਅਤੇ ਉਨ੍ਹਾਂ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਦੀ ਤਕਸੀਮ ਕੀਤੇ । ਇਸ ਮੌਕੇ ਤੇ ਸੰਤ ਮਹਾਂਪੁਰਸ਼ ਨੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੇ ਖੇਡ ਮੇਲੇ ਜ਼ਰੂਰੀ ਹਨ। ਅੰਤ ਵਿਚ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਦਾਨੀ ਸੱਜਣਾਂ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਰਜਿੰਦਰ ਸਿੰਘ ਚੰਦੀ ਦਿਹਾਤੀ ਹਲਕਾ ਇੰਚਾਰਜ, ਰਣਜੀਤ ਸਿੰਘ ਖੁਰਾਣਾ ਸ਼ਹਿਰੀ ਹਲਕਾ ਇੰਚਾਰਜ, ਵਿੱਕੀ ਸੂਦ ਡਿਪਟੀ ਮੇਅਰ, ਡਾ: ਜਸਪਾਲ ਸਿੰਘ ਤੋ ਇਲਾਵਾ ਨੰਬਰਦਾਰ ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾ, ਰਾਜਵਿੰਦਰ ਕੌਰ ਦਿਓਲ ਚੇਅਰਮੈਨ ਕੋਆਪਰੇਟਿਵ ਸੁਸਾਇਟੀ, ਬਲਿਹਾਰ ਸਿੰਘ , ਬੂਟਾ ਸਿੰਘ ਬਰਮੀ, ਹਰਦੀਪ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ, ਤਜਿੰਦਰਜੀਤ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਅਮਰਜੀਤ ਸਿੰਘ, ਮਨੋਹਰ ਲਾਲ, ਸੈਕਟਰੀ ਬਿੰਦਰ ਸਿੰਘ, ਦਵਿੰਦਰ ਸਿੰਘ ਸਾਬਾ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਰਵਜੋਤ ਸਿੰਘ ਯੂ ਕੇ, ਪਰਮਜੋਤ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ‘ਆਪ’ ਸਰਕਾਰ ਬਣਾਉਣ ਲਈ ਮਹਿਲਾਵਾਂ ਦਾ ਵੱਡਾ ਯੋਗਦਾਨ ਹੋਵੇਗਾ-ਸੱਜਣ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ... ਅਗਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਦੇ ਜਨਮ ਦਿਹਾਡ਼ੇ ’ਤੇ 7ਵਾਂ ਗੋਲਡ ਕਬੱਡੀ ਕੱਪ ਕੱਲ੍ਹ ਨੂੰ
Ad Position 24