ਪਰਾਲੀ ਸਾਡ਼ਨ ਨਾਲ ਹੋਣ ਵਾਲੇ ਨੁਕਸਾਨਾ ਪ੍ਰਤੀ ਜਾਗਰੂਕ ਕੀਤਾ
ਫਗਵਾਡ਼ਾ, 27 ਅਕਤੂਬਰ (ਹਰਜੋਤ ਸਿੰਘ ਚਾਨਾ)-ਖੇਤੀਬਾਡ਼ੀ ਤੇ ਕਿਸਾਨ ਵਿਭਾਗ ਵਲੋਂ ਪਰਾਲੀ ਸਾਡ਼ਨ ਦੇ ਨੁਕਸਾਨਾ ਪ੍ਰਤੀ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਦਾਣਾ ਮੰਡੀ ਤੇ ਪਿੰਡ ਪਾਂਸ਼ਟਾ ਮੰਡੀ ’ਚ ਨੁੱਕਡ਼ ਨਾਟਕ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ.
ਫਗਵਾਡ਼ਾ, 27 ਅਕਤੂਬਰ (ਹਰਜੋਤ ਸਿੰਘ ਚਾਨਾ)-ਖੇਤੀਬਾਡ਼ੀ ਤੇ ਕਿਸਾਨ ਵਿਭਾਗ ਵਲੋਂ ਪਰਾਲੀ ਸਾਡ਼ਨ ਦੇ ਨੁਕਸਾਨਾ ਪ੍ਰਤੀ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਦਾਣਾ ਮੰਡੀ ਤੇ ਪਿੰਡ ਪਾਂਸ਼ਟਾ ਮੰਡੀ ’ਚ ਨੁੱਕਡ਼ ਨਾਟਕ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਵਜੋਤ ਸ਼ਰਮਾ ਐਸਡੀਐਮ ਨੇ ਕੀਤੀ। ਇਸ ਮੌਕੇ ਪਲਵਿੰਦਰ ਸਿੰਘ ਡੀਐਸਪੀ ਤੇ ਅਨਰੁਗ ਮਾਨਖੰਡ ਕੌਂਸਲਰ ਸ਼ਾਮਿਲ ਹੋਏ। ਨੁੱਕਡ਼ ਨਾਟਕ ਰਾਹੀਂ ਕਲਾਕਾਰਾ ਨੇ ਪਰਾਲੀ ਸਾਡ਼ਨ ਨਾਲ ਹੋਣ ਬਾਰੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਤੇ ਕਿਹਾ ਕਿ ਪਰਾਲੀ ਸਾਡ਼ਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ’ਚ ਵਾਧਾ ਹੁੰਦਾ ਹੈ । ਇਸ ਤੋਂ ਇਲਾਵਾ ਖੇਤਾਂ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਮਿੱਟੀ ’ਚ ਮੌਜੂਦ ਮਿੱਤਰ ਕੀਡ਼ੇ ਨਸ਼ਟ ਹੋ ਜਾਂਦੇ ਹਨ। ਨਾਟਕ ’ਚ ਕਿਸਾਨਾਂ ਨੂੰ ਪਰਾਲੀ ਨੂੰ ਖੇਤ ’ਚ ਹੀ ਵਾਹੁਣ, ਆਧਿਨੁਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਤੇ ਪਰਾਲੀ ਦੇ ਸਹੀ ਪ੍ਰਬੰਧਨ, ਪਾਣੀ, ਖਾਦ ਤੇ ਕੀਡ਼ੇਮਾਰ ਜਹਿਰਾ ਦੀ ਵਰਤੋਂ ਲਈ ਪ੍ਰੇਰਿਤ ਕੀਤਾ ।