ਚੰਡੀਗੜ੍ਹ, 2 ਜਨਵਰੀ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ 17 ਆਈ.ਪੀ.ਐਸ. ਅਧਿਕਾਰੀਆਂ ਦੀ 12 ਡੀ.ਆਈ.ਜੀ., 4 ਆਈ.ਜੀ. ਅਤੇ ਇਕ ਏ.ਡੀ.ਜੀ.ਪੀ ਵਜੋਂ ਤਰੱਕੀ ਦਿੱਤੀ ਗਈ ਹੈ | ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਵੱਖ-ਵੱਖ ਜਾਰੀ ਹੁਕਮਾਂ ਮੁਤਾਬਿਕ ਸਨੇਹਦੀਪ ਸ਼ਰਮਾ, ਸੰਦੀਪ ਗੋਇਲ, ਜਸਦੇਵ ਸਿੰਘ ਸਿੱਧੂ, ਧਰੁਵ ਦਹੀਆ, ਸੰਦੀਪ ਕੁਮਾਰ ਗਰਗ, ਗੁਲਨੀਤ ਸਿੰਘ ਖੁਰਾਣਾ, ਅਖਿਲ ਚੌਧਰੀ, ਅਮਨੀਤ ਕੋਂਡਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜੱਗੀ ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ | ਇਸੇ ਤਰ੍ਹਾਂ ਜਗਦਲੇ ਨਿਲੰਬਰੀ ਵਿਜੇ, ਰਾਹੁਲ ਐਸ., ਬਿਕਰਮਪਾਲ ਸਿੰਘ ਭੱਟੀ ਅਤੇ ਰਾਜਪਾਲ ਸਿੰਘ ਨੂੰ ਆਈ. ਜੀ. ਵਜੋਂ ਅਤੇ ਕੋਸ਼ਤਭ ਸ਼ਰਮਾ ਨੂੰ ਏ. ਡੀ. ਜੀ. ਪੀ. ਵਜੋਂ ਤਰੱਕੀ ਦਿੱਤੀ ਗਈ ਹੈ |