12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਾਂਗਰਸ ਵਲੋਂ ਮਗਨਰੇਗਾ ਬਚਾਉਣ ਲਈ ਦੇਸ਼ ਵਿਆਪੀ ਅੰਦੋਲਨ 8 ਤੋਂ

Ad Position 21
No active advertisement
ਅਜੀਤ ਡੈਸਕ 04-01-2026
ਨਵੀਂ ਦਿੱਲੀ, 3 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਦੇਸ਼ ਭਰ 'ਚ 8 ਜਨਵਰੀ ਤੋਂ 'ਮਗਨਰੇਗਾ ਬਚਾਓ ਸੰਗਰਾਮ' ਦੀ ਸ਼ੁਰੂਆਤ ਕਰੇਗੀ ਅਤੇ ਇਹ ਮੁਹਿੰਮ 25 ਫਰਵਰੀ ਤੱਕ ਜਾਰੀ ਰਹੇਗੀ | ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਜੈਰਾਮ ਰਮੇਸ਼ ਨੇ ਸਨਿਚਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ 'ਚ ਉਕਤ ਐਲਾਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ), ਜੋ ਕਿ ਕੇਂਦਰ ਵਲੋਂ ਹਾਲ ਹੀ 'ਚ ਲਿਆਂਦੇ 'ਵਿਕਸਿਤ ਭਾਰਤ - ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) 'ਵੀ.ਬੀ.ਜੀ.ਰਾਮ.ਜੀ.' ਕਾਨੂੰਨ ਤੋਂ ਬਾਅਦ ਰੱਦ ਹੋ ਗਿਆ ਹੈ, ਨੂੰ ਬਚਾਉਣ ਲਈ ਇਹ ਅੰਦੋਲਨ ਤਿੰਨ ਪੜਾਵਾਂ 'ਚ ਕੀਤਾ ਜਾਏਗਾ | ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਮਗਨਰੇਗਾ 'ਤੇ ਭਵਿੱਖ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੰਦਿਆਂ 'ਮਗਨਰੇਗਾ ਬਚਾਓ ਸੰਗਰਾਮ' ਨਾਂਅ ਦੇ ਇਕ ਅੰਦੋਲਨ ਨੂੰ ਮਨਜ਼ੂਰੀ ਦਿੱਤੀ | ਪਹਿਲੇ ਪੜਾਅ 'ਚ 8 ਜਨਵਰੀ ਨੂੰ ਪਾਰਟੀ ਦੇ ਸੂਬਾਈ ਦਫ਼ਤਰਾਂ 'ਚ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੀ ਮੌਜੂਦਗੀ 'ਚ ਪੂਰੇ ਦਿਨ ਦੀ ਤਿਆਰੀ ਮੀਟਿੰਗ ਨਾਲ ਸ਼ੁਰੂ ਹੋਏਗਾ | 10 ਜਨਵਰੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਦਫ਼ਤਰ 'ਚ ਜ਼ਿਲ੍ਹਾ ਪੱਧਰੀ ਪ੍ਰੈੱਸ ਕਾਨਫ਼ਰੰਸ ਹੋਏਗੀ, ਜਿਸ ਤੋਂ ਬਾਅਦ 11 ਜਨਵਰੀ ਨੂੰ ਜ਼ਿਲਿ੍ਹਆਂ ਦੇ ਮੁੱਖ ਦਫ਼ਤਰਾਂ 'ਚ ਮਹਾਤਮਾ ਗਾਂਧੀ ਅਤੇ ਬੀ.ਆਰ. ਅੰਬੇਡਕਰ ਦੇ ਬੁੱਤਾਂ ਅੱਗੇ ਇਕ ਦਿਨ ਦਾ ਵਰਤ ਰੱਖਿਆ ਜਾਏਗਾ | ਅੰਦੋਲਨ ਦਾ ਦੂਜਾ ਪੜਾਅ 12 ਜਨਵਰੀ ਤੋਂ 30 ਜਨਵਰੀ ਤੱਕ ਚੱਲੇਗਾ, ਜਿਸ 'ਚ ਸਾਰੀਆਂ ਗ੍ਰਾਮ ਪੰਚਾਇਤਾਂ 'ਚ ਚੌਪਾਲਾਂ ਲਾਈਆਂ ਜਾਣਗੀਆਂ | ਇਸ ਤੋਂ ਇਲਾਵਾ ਵਿਧਾਨ ਸਭਾ ਪੱਧਰ 'ਤੇ ਨੁੱਕੜ ਸਭਾਵਾਂ ਅਤੇ ਪਰਚੇ ਵੰਡੇ ਜਾਣਗੇ | 30 ਜਨਵਰੀ ਨੂੰ ਸ਼ਹੀਦ ਦਿਵਸ 'ਤੇ ਪਾਰਟੀ ਮਗਨਰੇਗਾ ਮਜ਼ਦੂਰਾਂ ਦੇ ਨਾਲ ਵਾਰਡ ਪੱਧਰ 'ਤੇ ਸ਼ਾਂਤੀਪੂਰਨ ਧਰਨੇ ਦੇਵੇਗੀ | ਅੰਦੋਲਨ ਦਾ ਤੀਜਾ ਪੜਾਅ 31 ਜਨਵਰੀ ਨੂੰ ਸ਼ੁਰੂ ਹੋਵੇਗਾ ਜਿਸ 'ਚ 6 ਫਰਵਰੀ ਨੂੰ ਡੀ.ਸੀ./ਡੀ.ਐਮ. ਦਫ਼ਤਰਾਂ 'ਚ ਜ਼ਿਲ੍ਹਾ ਪੱਧਰੀ ਮਗਨਰੇਗਾ ਬਚਾਓ ਧਰਨੇ ਦਿੱਤੇ ਜਾਣਗੇ | ਇਸ ਤੋਂ ਬਾਅਦ 7 ਫਰਵਰੀ ਤੋਂ 15 ਫਰਵਰੀ ਤੱਕ ਵਿਧਾਨ ਸਭਾ ਭਵਨਾਂ ਦਾ ਰਾਜ ਪੱਧਰੀ ਘਿਰਾਓ ਕੀਤਾ ਜਾਏਗਾ | 16 ਤੋਂ 25 ਫਰਵਰੀ ਦਰਮਿਆਨ ਦੇਸ਼ ਭਰ 'ਚ ਕਾਂਗਰਸ ਦੀਆਂ ਚਾਰ ਰੈਲੀਆਂ ਹੋਣਗੀਆਂ | ਜੈਰਾਮ ਰਮੇਸ਼ ਨੇ ਕਿਹਾ ਕਿ ਅਸੀਂ ਨਵੀਂ ਰੁਜ਼ਗਾਰ ਯੋਜਨਾ ਨੂੰ ਅਦਾਲਤ 'ਚ ਚੁਣੌਤੀ ਦੇਵਾਂਗੇ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਅੰਦੋਲਨ ਮਗਨਰੇਗਾ ਨੂੰ ਬਚਾਉਣ ਦੀ ਲੜਾਈ ਹੋਏਗੀ | ਉਨ੍ਹਾਂ ਕਿਹਾ ਕਿ ਇਹ ਸਿਰਫ਼ 'ਮਗਨਰੇਗਾ ਬਚਾਓ ਅਭਿਆਨ' ਨਹੀਂ ਹੈ, ਇਹ 'ਮਗਨਰੇਗਾ ਬਚਾਓ ਸੰਘਰਸ਼' ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਨੂੰ 61000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲੀਆਂ-ਮੁੱਖ ਮੰਤਰੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਸੂਲਪੁਰ ਵਿਖੇ ਨਗਰ ਕੀਰਤਨ ਸਜਾਏ
Ad Position 24