ਨਵੀਂ ਦਿੱਲੀ, 1 ਫਰਵਰੀ (ਪੀ. ਟੀ. ਆਈ.)-ਭਾਰਤ ਨੇ ਆਪਣੇ ਕੇਂਦਰੀ ਬਜਟ ਵਿਚ ਚਾਬਹਾਰ ਬੰਦਰਗਾਹ ਪ੍ਰਾਜੈਕਟ ਲਈ ਕੋਈ ਫੰਡ ਅਲਾਟ ਨਹੀਂ ਕੀਤਾ ਹੈ, ਇਹ ਕਦਮ ਵਾਸ਼ਿੰਗਟਨ ਦੀਆਂ ਈਰਾਨ 'ਤੇ ਤਾਜ਼ਾ ਪਾਬੰਦੀਆਂ ਦੇ ਪਿਛੋਕੜ ਵਿਚ ਆਇਆ ਹੈ | ਪਿਛਲੇ ਕੁਝ ਸਾਲਾਂ ਵਿਚ, ਭਾਰਤ ਈਰਾਨ ਦੇ ਦੱਖਣੀ ਤੱਟ 'ਤੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਮੈਗਾ ਕਨੈਕਟੀਵਿਟੀ ਪ੍ਰਾਜੈਕਟ ਲਈ 100 ਕਰੋੜ ਰੁਪਏ ਦਾ ਸਾਲਾਨਾ ਖਰਚਾ ਕਰ ਰਿਹਾ ਹੈ | ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਵਿਚ ਇੱਕ ਪ੍ਰਮੁੱਖ ਭਾਈਵਾਲ ਹੈ | ਪਿਛਲੇ ਸਾਲ ਸਤੰਬਰ ਵਿਚ, ਅਮਰੀਕਾ ਨੇ ਈਰਾਨ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ ਪਰ ਭਾਰਤ ਨੂੰ ਚਾਬਹਾਰ ਬੰਦਰਗਾਹ ਪ੍ਰਾਜੈਕਟ 'ਤੇ ਦੰਡਕਾਰੀ ਉਪਾਵਾਂ ਤੋਂ ਛੇ ਮਹੀਨਿਆਂ ਦੀ ਛੋਟ ਦਿੱਤੀ ਸੀ | ਇਹ ਛੋਟ 26 ਅਪ੍ਰੈਲ ਨੂੰ ਖਤਮ ਹੋ ਜਾਵੇਗੀ |