01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

19 ਵਿਰੋਧੀ ਪਾਰਟੀਆਂ 2 ਤੋਂ 8 ਅਕਤੂਬਰ ਤੱਕ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਕਰਨਗੀਆਂ ਦੇਸ਼ ਵਿਆਪੀ ਪ੍ਰਦਰਸ਼ਨ

6 ਅਕਤੂਬਰ ਨੂੰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਰਨਗੇ ਚੋਣ ਕਮਿਸ਼ਨ ਦੀ ਘੇਰਾਬੰਦੀ ਨਵੀਂ ਦਿੱਲੀ, 30 ਸਤੰਬਰ (ਉਪਮਾ ਡਾਗਾ ਪਾਰਥ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਹਮਲਾਵਰ ਹੋਈ ਕਾਂਗਰਸ ਨੇ ਬੁੱਧਵਾਰ ਨੂੰ ਆਪਣੇ 18 ਗੱਠਜੋੜ ਭਾਈਵਾਲਾਂ ਨਾਲ ਬੈਠਕ ਕਰ ਕੇ ਅੰਦੋਲਨ ਨੂੰ ਹੋਰ ਤਿੱਖਾ ਕਰਨ ..

Ad Position 21
No active advertisement
ਅਜੀਤ ਡੈਸਕ 01-10-2026

ਨਵੀਂ ਦਿੱਲੀ, 30 ਸਤੰਬਰ (ਉਪਮਾ ਡਾਗਾ ਪਾਰਥ)-  ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਹਮਲਾਵਰ ਹੋਈ ਕਾਂਗਰਸ ਨੇ ਬੁੱਧਵਾਰ ਨੂੰ ਆਪਣੇ 18 ਗੱਠਜੋੜ ਭਾਈਵਾਲਾਂ ਨਾਲ ਬੈਠਕ ਕਰ ਕੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਰਾਸ਼ਟਰ ਵਿਆਪੀ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ, ਜਿਸ ਤਹਿਤ ‘ਇੰਡੀਆ ਗੱਠਜੋੜ’ ਤਹਿਤ ਆਉਂਦੀਆਂ ਸਾਰੀਆਂ ਵਿਰੋਧੀ ਪਾਰਟੀਆਂ (ਡੀ.ਐਮ.ਕੇ. ਅਤੇ ‘ਆਪ’ ਨੂੰ ਛੱਡ ਕੇ) ਇਕ ਹਫ਼ਤੇ ਦੀ ਲੋਕਤੰਤਰ ਬਚਾਓ ਮੁਹਿੰਮ ਚਲਾਉਣਗੀਆਂ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਤੋਂ ਸ਼ੁਰੂ ਹੋਣ ਵਾਲੀ ਇਹ ਕਵਾਇਦ 8 ਅਕਤੂਬਰ ਤੱਕ ਚੱਲੇਗੀ। ਪੂਰਾ ਹਫ਼ਤਾ ਜ਼ਿਲ੍ਹਾ ਪੱਧਰ ’ਤੇ ਲੋਕਤੰਤਰ ਬਚਾਓ ਮਾਰਚ ਕੱਢਿਆ ਜਾਵੇਗਾ। 6 ਅਕਤੂਬਰ ਨੂੰ ਸਾਰੀਆਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਚੋਣ ਕਮਿਸ਼ਨ ਦਾ ਘਿਰਾਓ ਕਰਨਗੇ। ਇਸ ਤੋਂ ਇਲਾਵਾ 5 ਵੱਡੀਆਂ ਰੈਲੀਆਂ ਕੱਢੀਆਂ ਜਾਣਗੀਆਂ ਹਾਲਾਂਕਿ ਰੈਲੀਆਂ ਦੀ ਤਾਰੀਖ ਅਤੇ ਥਾਂਅ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਹੋਰ ਤੇਜ਼ ਕਰਦਿਆਂ ‘ਇੰਡੀਆ ਗੱਠਜੋੜ’ ਦੇ ਨੇਤਾ ਰਾਸ਼ਟਰਪਤੀ ਤੱਕ ਵੀ ਪਹੁੰਚ ਕਰਨਗੇ ਅਤੇ ਰਾਸ਼ਟਰਪਤੀ ਅੱਗੇ ਲੋਕਾਂ ਨੂੰ ਐਸ.ਆਈ.ਆਰ. ਕਾਰਨ ਆ ਰਹੀਆਂ ਦੁਸ਼ਵਾਰੀਆਂ ਦਾ ਮੁੱਦਾ ਉਠਾਉਣਗੇ। ਇਸ ਤੋਂ ਇਲਾਵਾ ਆਪਣੇ ਪ੍ਰਦਰਸ਼ਨਾਂ ਦੀ ਨਿਰੰਤਰਤਾ ਜਾਰੀ ਰਖਦਿਆਂ 1 ਨਵੰਬਰ ਨੂੰ ਦਿੱਲੀ ’ਚ ਵੋਟ ਚੋਰੀ ਨੂੰ ਲੈ ਕੇ ਵੱਡੀ ਰੈਲੀ ਕੀਤੀ ਜਾਵੇਗੀ ਅਤੇ ਸੁਪਰੀਮ ਕੋਰਟ ’ਚ ਐਸ.ਆਈ.ਆਰ. ਅਤੇ ਈ.ਵੀ.ਐਮ. ਨਾਲ ਜੁੜੇ ਮਾਮਲਿਆਂ ਨੂੰ ਫੋਰੀ ਨਿਪਟਾਉਣ ਪ੍ਰਤੀ ਵੀ ਸਰਗਰਮ ਰਵੱਈਆ ਅਪਣਾਇਆ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਬੁੱਧਵਾਰ ਨੂੰ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ’ਚ ਹੋਈ ‘ਇੰਡੀਆ ਗੱਠਜੋੜ’ ਦੇ 19 ਮੈਂਬਰਾਂ (ਕਾਂਗਰਸ ਅਤੇ 18 ਹੋਰ ਪਾਰਟੀਆਂ) ਨਾਲ ਤਕਰੀਬਨ 3 ਘੰਟੇ ਦੀ ਮੀਟਿੰਗ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਉਕਤ ਐਲਾਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਸਕੂਲਾਂ ਦਾ ਸਮਾਂ ਤਬਦੀਲ ਅਗਲੀ ਖ਼ਬਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ-ਜੈ ਇੰਦਰ ਕੌਰ
Ad Position 24