ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਲਾਰੈਂਸ ਬਿਸ਼ਨੋਈ ਸਿੰਡੀਕੇਟ ਨੇ ਪੁਰਤਗਾਲ ਵਿਚ ਕਥਿਤ ਆਈ. ਐਸ. ਆਈ. ਦੇ ਏਜੰਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਗਰੋਹ ਨੇ ਦਾਅਵਾ ਕੀਤਾ ਹੈ ਕਿ ਬਾਈਕ 'ਤੇ ਸਵਾਰ ਨਕਾਬਪੋਸ਼ ਸ਼ੂਟਰਾਂ ਨੇ ਭੱਟੀ ਦੇ ਟਿਕਾਣੇ 'ਤੇ ਹਮਲਾ ਕੀਤਾ ਸੀ | ਅਜੇ ਇਹ ਸਪੱਸ਼ਟ ਨਹੀਂ ਹੈ ਕਿ ਭੱਟੀ ਮਾਰਿਆ ਗਿਆ ਜਾਂ ਨਹੀਂ | ਪੁਰਤਗਾਲ ਵਿਚ ਸਥਾਨਕ ਪੁਲਿਸ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ | ਇਹ ਘਟਨਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਭਾਰਤ ਵਿਚ ਭੱਟੀ ਦੇ ਵਧਦੇ ਨੈੱਟਵਰਕ ਪਤਾ ਲਗਾਉਣ ਅਤੇ ਪੰਜਾਬ ਦੇ ਗੁਰਦਾਸਪੁਰ ਵਿਚ ਇਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਉਸਦੇ ਤਿੰਨ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਸਿਰਫ ਦੋ ਮਹੀਨੇ ਬਾਅਦ ਵਾਪਰੀ ਹੈ | ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਬਿਸ਼ਨੋਈ ਗੈਂਗ ਨੇ 22 ਜੂਨ ਨੂੰ ਬ੍ਰਾਜ਼ੀਲ ਵਿਚ ਭੱਟੀ ਦੇ ਖ਼ਿਲਾਫ਼ ਇਕ ਪਹਿਲਾਂ ਤੋਂ ਅਣਦੱਸ਼ੀ ਕਾਰਵਾਈ ਦਾ ਖੁਲਾਸਾ ਕੀਤਾ | ਲਾਰੈਂਸ-ਰਣਦੀਪ ਗੈਂਗ ਨੇ ਉਦੋਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੇ ਟੈਗਵਾ ਟਿੰਗਾਂ ਵਿਚ ਇਕ ਸਪੈਸ਼ਲ ਮੈਕਸੀਕਨ ਮਾਫੀਆ ਟੀਮ ਤਾਇਨਾਤ ਕੀਤੀ ਸੀ, ਪਰ ਉਹ ਵਾਲ-ਵਾਲ ਬਚ ਗਏ ਸਨ |