07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੇਂਦਰ ਵਲੋਂ ਭਾਰਤ ਦੀ ਪਹਿਲੀ ਅੱਤਵਾਦ ਵਿਰੋਧੀ ਨੀਤੀ 'ਪ੍ਰਹਾਰ' ਜਾਰੀ <br/>

Ad Position 21
No active advertisement
ਅਜੀਤ ਡੈਸਕ 24-02-2026

ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਭਾਰਤ ਦੀ ਪਹਿਲੀ ਅੱਤਵਾਦ ਵਿਰੋਧੀ ਨੀਤੀ ਜਾਰੀ ਕੀਤੀ, ਜਿਸ ਨੂੰ 'ਪ੍ਰਹਾਰ' ਦਾ ਨਾਂਅ ਦਿੱਤਾ ਗਿਆ ਹੈ, ਜਿਸ 'ਚ ਅੱਤਵਾਦ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ, ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਰੋਕਥਾਮ ਅਤੇ ਕੱਟੜਪੰਥੀ ਹਿੰਸਾ ਨੂੰ ਰੋਕਣ 'ਤੇ ਆਧਾਰਿਤ ਇਕ ਬਹੁ-ਪੱਧਰੀ ਰਣਨੀਤੀ ਸਥਾਪਿਤ ਕੀਤੀ ਗਈ ਹੈ | ਜਿਸ ਦਾ ਉਦੇਸ਼ ਅੱਤਵਾਦੀਆਂ, ਉਨ੍ਹਾਂ ਦੇ ਵਿੱਤਦਾਤਾਵਾਂ ਅਤੇ ਸਮਰਥਕਾਂ ਨੂੰ ਫ਼ੰਡਾਂ, ਹਥਿਆਰਾਂ ਅਤੇ ਸੁਰੱਖਿਅਤ ਪਨਾਹਗਾਹਾਂ ਤੱਕ ਪਹੁੰਚ ਤੋਂ ਰੋਕਣਾ ਹੈ | ਇਸ ਨੀਤੀ 'ਚ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ, ਸਾਈਬਰ ਹਮਲਿਆਂ, ਡਰੋਨ ਅਤੇ ਆਧੁਨਿਕ ਤਕਨੀਕਾਂ ਦੀ ਗਲਤ ਵਰਤੋਂ ਵਰਗੇ ਖ਼ਤਰਿਆਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ | ਰਾਸ਼ਟਰੀ ਨੀਤੀ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੇਵਲ ਸਰਹੱਦ ਪਾਰ ਤੋਂ ਹੋਣ ਵਾਲਾ ਅੱਤਵਾਦ ਹੀ ਖ਼ਤਰਾ ਨਹੀਂ ਹੈ, ਬਲਕਿ ਅਪਰਾਧਿਕ ਹੈਕਰ ਅਤੇ ਹੋਰ ਦੇਸ਼ ਵੀ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ | ਨੀਤੀ 'ਚ ਕਿਹਾ ਗਿਆ ਹੈ ਕਿ ਭਾਰਤ ਨੂੰ ਜ਼ਮੀਨੀ, ਹਵਾਈ ਅਤੇ ਸਮੁੰਦਰੀ ਮਾਰਗਾਂ ਤੋਂ ਅੱਤਵਾਦੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਬਿਜਲੀ, ਰੇਲਵੇ, ਹਵਾਈ ਜਹਾਜ਼, ਬੰਦਰਗਾਹ, ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਵਰਗੇ ਅਰਥ ਵਿਵਸਥਾ ਦੇ ਅਹਿਮ ਖੇਤਰਾਂ ਦੀ ਸੁਰੱਖਿਆ ਲਈ ਸਮਰਥਾਵਾਂ ਵਿਕਸਿਤ ਕੀਤੀਆਂ ਗਈਆਂ ਹਨ | ਮੰਤਰਾਲੇ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਰਣਨੀਤਕ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਭਾਰਤ ਅੱਤਵਾਦ ਨੂੰ ਕਿਸੇ ਖ਼ਾਸ ਧਰਮ, ਜਾਤੀ, ਰਾਸ਼ਟਰੀ ਜਾਂ ਸੱਭਿਅਤਾ ਨਾਲ ਜੋੜ ਕੇ ਨਹੀਂ ਦੇਖਦਾ | ਇਸ 'ਚ ਪਾਕਿਸਤਾਨ ਦਾ ਨਾਂਅ ਲਏ ਬਗੈਰ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਲੰਮੇ ਸਮੇਂ ਤੋਂ ਸਰਹੱਦ ਪਾਰ ਤੋਂ ਫੈਲਾਏ ਜਾ ਰਹੇ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ, ਜਿਸ 'ਚ ਜਿਹਾਦੀ ਅੱਤਵਾਦੀ ਸੰਗਠਨ ਅਤੇ ਉਸ ਦੇ ਮੁਖੌਟਾ ਸੰਗਠਨ ਲਗਾਤਾਰ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ | ਨੀਤੀ 'ਚ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈ. ਐਸ. ਆਈ. ਐਸ.) ਵਰਗੇ ਵਿਸ਼ਵ ਪੱਧਰੀ ਅੱਤਵਾਦੀ ਸੰਗਠਨਾਂ ਦੇ ਨਾਂਅ ਦਾ ਵੀ ਜ਼ਿਕਰ ਕਰਦਿਆ ਕਿਹਾ ਗਿਆ ਹੈ ਕਿ ਇਹ ਸਲੀਪਰ ਸੈਲ ਦੇ ਜ਼ਰੀਏ ਭਾਰਤ 'ਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਈ ਦਹਾਕਿਆਂ ਤੋਂ ਕੱਟੜਵਾਦੀ ਅੱਤਵਾਦ ਨੂੰ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ | ਨੀਤੀ 'ਚ ਕਿਹਾ ਗਿਆ ਹੈ ਕਿ ਵਿਦੇਸ਼ੀ ਜ਼ਮੀਨ ਤੋਂ ਕੰਮ ਕਰਨ ਵਾਲੇ ਅੱਤਵਾਦੀਆਂ ਨੇ ਭਾਰਤ 'ਚ ਹਿੰਸਾ ਫੈਲਾਉਣ ਦੀਆਂ ਸਾਜਿਸ਼ਾਂ ਰਚੀਆਂ ਹਨ ਅਤੇ ਉਨ੍ਹਾਂ ਦੇ ਹੈਾਡਲਰ ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਅਤੇ ਹਮਲਿਆਂ ਨੂੰ ਅੰਜਾਮ ਦੇਣ ਲਈ ਡਰੋਨਾਂ ਸਮੇਤ ਹੋਰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ | ਇਸ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨ ਭਾਰਤ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਅਤੇ ਆਪਣੇ ਸੰਗਠਨਾਂ 'ਚ ਭਰਤੀ ਕਰਨ, ਪ੍ਰਚਾਰ, ਸੰਪਰਕ, ਫੰਡਿੰਗ ਅਤੇ ਹਮਲਿਆਂ ਦੀ ਯੋਜਨਾ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਨਾਲ-ਨਾਲ 'ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ' ਦੀ ਵੀ ਵਰਤੋਂ ਕਰਦੇ ਹਨ | ਨੀਤੀ 'ਚ ਕਿਹਾ ਗਿਆ ਹੈ ਕਿ ਰਸਾਇਣਿਕ, ਜੈਵਿਕ, ਪ੍ਰਮਾਣੂ ਹਥਿਆਰਾਂ ਅਤੇ ਡਿਜੀਟਲ (ਸੀ.ਬੀ.ਆਰ.ਐਨ.ਈ.ਡੀ) ਸਮੱਗਰੀ ਤੱਕ ਅੱਤਵਾਦੀਆਂ ਦੀ ਪਹੁੰਚ ਅਤੇ ਉਸ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣਾ ਚੁਣੌਤੀਪੂਰਨ ਬਣਿਆ ਹੋਇਆ ਹੈ | ਡਰੋਨ ਅਤੇ ਰੋਬੋਟ ਦੀ ਘਾਤਕ ਉਦੇਸ਼ਾਂ ਲਈ ਦੁਰਵਰਤੋਂ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ | ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਰਾਸ਼ਟਰੀ ਪੱਧਰ 'ਤੇ ਉਪਾਵਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਸਹਿਯੋਗ ਵੀ ਜ਼ਰੂਰੀ ਹੈ, ਤਾਂ ਜੋ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨਾਲ ਨਜਿੱਠਿਆ ਜਾ ਸਕੇ | ਇਸ 'ਚ ਕਿਹਾ ਗਿਆ ਹੈ ਕਿ ਭਾਰਤ ਹਮੇਸ਼ਾ ਅੱਤਵਾਦ ਦੇ ਪੀੜਤਾਂ ਨਾਲ ਖੜ੍ਹਾ ਰਿਹਾ ਹੈ ਅਤੇ ਇਸ ਗੱਲ 'ਤੇ ਦਿ੍ੜ੍ਹ ਰਿਹਾ ਹੈ ਕਿ ਦੁਨੀਆ 'ਚ ਹਿੰਸਾ ਨੂੰ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਅੰਤਿਮ ਅਲਟੀਮੇਟਮ ਖ਼ਤਮ, ਹੁਣ ਪਾਕਿ ਦਾ ਕੋਈ ਨਾਮੋ-ਨਿਸ਼ਾਨ ਨਹੀਂ ਬਚੇਗਾ-ਹੱਕਾਨੀ <br/> ਅਗਲੀ ਖ਼ਬਰ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਤੋਂ ਬੰਦ ਹੋਣਗੇ ਟਰੰਪ ਦੇ ਟੈਰਿਫ <br/>
Ad Position 24