ਹਰਜਿੰਦਰ ਸਿੰਘ ਲਾਲ
ਖੰਨਾ, 2 ਮਾਰਚ-ਲੰਮੇ ਸਮੇਂ ਤੋਂ ਲਟਕ ਰਿਹਾ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੇ ਇਸੇ ਮਹੀਨੇ 31 ਮਾਰਚ, 2026 ਤੱਕ ਚਾਲੂ ਹੋਣ ਦੇ ਆਸਾਰ ਹਨ ਅਤੇ ਇਹ ਪੰਜਾਬ ਅਤੇ ਜੰਮੂ ਕਸ਼ਮੀਰ ਲਈ ਇਕ ਨਵੀਂ ਜੀਵਨ ਰੇਖਾ ਸਾਬਿਤ ਹੋਵੇਗਾ | ਇਹ ਪ੍ਰਾਜੈਕਟ ਖੇਤੀਬਾੜੀ ਅਤੇ ਬਿਜਲੀ ਉਤਪਾਦਨ ਦੇ ਮਾਮਲੇ ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਨਵੀਂ ਉਮੀਦ ਹੀ ਨਹੀਂ ਦੇਵੇਗਾ, ਸਗੋਂ ਦੋਵਾਂ ਰਾਜਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਵੀ ਬਣਾਏਗਾ | ਪੰਜਾਬ ਦੇ ਮਾਝਾ ਖੇਤਰ ਵਿਚ ਸਥਿਤ ਇਹ ਡੈਮ ਗੁਰਦਾਸਪੁਰ, ਪਠਾਨਕੋਟ ਅਤੇ ਅੰਮਿ੍ਤਸਰ ਜ਼ਿਲਿ੍ਹਆਂ ਨੂੰ ਸਿੱਧਾ ਫ਼ਾਇਦਾ ਪਹੁੰਚਾਏਗਾ | ਇਹ ਪ੍ਰਾਜੈਕਟ ਇਕ ਪਾਸੇ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਕਰੀਬ 37 ਹਜ਼ਾਰ ਹੈਕਟੇਅਰ ਭੂਮੀ ਦੀ ਸਿੰਚਾਈ ਕਰੇਗਾ ਤੇ ਦੂਜੇ ਪਾਸੇ 206 ਮੈਗਾਵਾਟ ਬਿਜਲੀ ਵੀ ਪੈਦਾ ਕਰੇਗਾ | ਡੈਮ ਬਣਨ ਦੀ ਯਾਤਰਾ ਦਾ ਲੰਮਾ ਅਤੇ ਚੁਨੌਤੀਆਂ ਭਰਿਆ ਇਤਿਹਾਸ ਸ਼ਾਹਪੁਰ ਕੰਢੀ ਡੈਮ ਦੀ ਯਾਤਰਾ ਲੰਮੀ ਅਤੇ ਚੁਨੌਤੀਆਂ ਭਰੀ ਹੈ | ਜਨਵਰੀ 1979 ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ੇਖ਼ ਅਬਦੁੱਲਾ ਦਰਮਿਆਨ ਹੋਇਆ ਸੀ ਅਤੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1982 ਵਿਚ ਇਸ ਦੀ ਨੀਂਹ ਰੱਖੀ ਤੇ ਇਹ 1998 ਤੱਕ ਪੂਰਾ ਹੋਣਾ ਸੀ | ਪਰ ਅੰਤਰਰਾਜੀ ਵਿਵਾਦਾਂ ਅਤੇ ਫ਼ੰਡਾਂ ਦੀ ਘਾਟ ਕਾਰਨ ਇਹ ਰੁਕ ਗਿਆ | ਇਸ ਦੌਰਾਨ ਰਣਜੀਤ ਸਾਗਰ ਡੈਮ ਤਾਂ ਬਣ ਗਿਆ ਪਰ ਸ਼ਾਹਪੁਰ ਕੰਢੀ ਡੈਮ ਰੁਕਿਆ ਰਿਹਾ | 2013 ਵਿਚ ਕੰਮ ਦੁਬਾਰਾ ਸ਼ੁਰੂ ਹੋਇਆ ਪਰ 2014 ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਵਿਚਕਾਰ ਵਿਵਾਦ ਕਾਰਨ ਰੁਕ ਗਿਆ | ਆਿਖ਼ਰਕਾਰ, 8 ਸਤੰਬਰ, 2018 ਵਿਚ ਕੇਂਦਰ ਸਰਕਾਰ ਨੇ ਦੋਵਾਂ ਰਾਜਾਂ ਵਿਚ ਨਵਾਂ ਸਮਝੌਤਾ ਕਰਵਾਇਆ, ਜਿਸ ਅਨੁਸਾਰ ਜੰਮੂ-ਕਸ਼ਮੀਰ ਨੂੰ 79,501 ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਅਤੇ ਬਿਜਲੀ ਦਾ 20 ਫੀਸਦੀ ਹਿੱਸਾ ਮਿਲੇਗਾ, ਜਦੋਂਕਿ ਪੰਜਾਬ ਨੂੰ 12,355 ਏਕੜ ਜ਼ਮੀਨ ਦੀ ਸਿੰਚਾਈ ਲਈ ਪਾਣੀ ਅਤੇ ਬਿਜਲੀ ਦਾ ਵੱਡਾ ਹਿੱਸਾ ਮਿਲੇਗਾ | ਇਸ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਖੇਤਰਾਂ ਵਿਚ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ | ਪ੍ਰਾਜੈਕਟ ਦੀ ਕੁੱਲ ਲਾਗਤ ਫਰਵਰੀ 2018 ਵਿਚ 2,715.70 ਕਰੋੜ ਰੁਪਏ ਸੀ | ਪਰ ਹੁਣ ਇਸ ਪ੍ਰਾਜੈਕਟ ਦੀ ਲਾਗਤ 3,394.49 ਕਰੋੜ ਰੁਪਏ ਹੈ, ਜਿਸ ਵਿਚੋਂ ਪੰਜਾਬ 2,694.02 ਕਰੋੜ ਰੁਪਏ ਅਤੇ ਬਾਕੀ ਕਰੀਬ 700 ਕਰੋੜ ਰੁਪਏ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਹੈ | ਸ਼ਾਹਪੁਰ ਕੰਢੀ ਡੈਮ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਇਹ 55.5 ਮੀਟਰ ਉੱਚਾ ਡੈਮ ਹੈ, ਜਿਸ ਵਿਚ 7.7 ਕਿੱਲੋਮੀਟਰ ਲੰਮਾ ਹਾਈਡਲ ਚੈਨਲ, ਦੋ ਹੈੱਡ ਰੈਗੂਲੇਟਰ ਅਤੇ ਦੋ ਪਾਵਰ ਹਾਊਸ ਹਨ | ਇਸ ਦੀ ਬਿਜਲੀ ਉਤਪਾਦਨ ਸਮਰੱਥਾ 206 ਮੈਗਾਵਾਟ ਹੈ, ਜਿਸ ਵਿਚ ਪੰਜਾਬ ਨੂੰ ਵੱਡਾ ਹਿੱਸਾ ਮਿਲੇਗਾ | ਇਹ ਰਣਜੀਤ ਸਾਗਰ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਬੈਲੇਂਸ ਕਰੇਗਾ ਅਤੇ ਅੱਪਰ ਬਾਰੀ ਦੁਆਬ ਨਹਿਰ, ਕਸ਼ਮੀਰ ਕੈਨਾਲ ਅਤੇ ਹਾਈ ਲੈਵਲ ਰਾਵੀ ਕੈਨਾਲ ਨੂੰ ਨਿਯਮਿਤ ਪਾਣੀ ਦਵੇਗਾ | ਬਿਜਲੀ ਉਤਪਾਦਨ ਨਾਲ ਪੰਜਾਬ ਨੂੰ 206 ਮੈਗਾਵਾਟ ਵਿਚੋਂ ਵੱਡਾ ਹਿੱਸਾ ਮਿਲੇਗਾ, ਜੋ ਰਾਜ ਨੂੰ ਊਰਜਾ ਸੁਰੱਖਿਆ ਪ੍ਰਦਾਨ ਕਰੇਗਾ | ਇਸ ਤੋਂ ਇਲਾਵਾ ਵਾਟਰ ਸਪੋਰਟਸ ਨੂੰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਵਧੇਗਾ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਮਾਝਾ ਖੇਤਰ ਲਈ ਜੀਵਨ ਰੇਖਾ ਵਾਂਗ ਹੈ ਅਤੇ ਲੱਖਾਂ ਘਰਾਂ ਨੂੰ ਰੌਸ਼ਨ ਕਰੇਗਾ | ਆਰਥਿਕ ਪੱਖ ਤੋਂ ਇਸ
31 ਮਾਰਚ ਨੂੰ ਚਾਲੂ ਹੋਣ ਵਾਲਾ ਸ਼ਾਹਪੁਰ ਕੰਢੀ ਡੈਮ ਪੰਜਾਬ ਤੇ ਕਸ਼ਮੀਰ ਲਈ ਬਣੇਗਾ ਨਵੀਂ ਜੀਵਨ ਰੇਖਾ <br/>
ਅਜੀਤ ਡੈਸਕ
03-03-2026