14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੋਂ ਪੰਜਾਬ ਤੇ ਪੰਥ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ-ਗਿਆਨੀ ਹਰਪ੍ਰੀਤ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026

ਭਿ੍ਸ਼ਟਾਚਾਰੀ ਲੋਕਾਂ ਨੇ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਭਾਰੀ ਸੱਟ ਮਾਰੀ-ਗਿਆਨੀ ਰਘਬੀਰ ਸਿੰਘ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹੋਲਾ ਮਹੱਲਾ ਮੌਕੇ ਵਿਸ਼ਾਲ ਕਾਨਫ਼ਰੰਸ
ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ

ਸ੍ਰੀ ਅਨੰਦਪੁਰ ਸਾਹਿਬ, 3 ਮਾਰਚ-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅੱਜ ਹੋਲਾ ਮਹੱਲਾ ਮੌਕੇ ਪਲੇਠੀ ਵਿਸ਼ਾਲ ਪੰਥਕ ਅਕਾਲੀ ਕਾਨਫ਼ਰੰਸ ਕੀਤੀ ਗਈ | ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਕਾਨਫ਼ਰੰਸ 'ਚ ਸਿੱਖ ਪੰਥ ਅਤੇ ਪੰਜਾਬ ਦੀ ਦਿਨ ਪ੍ਰਤੀਦਿਨ ਨਿੱਘਰ ਰਹੀ ਸਿਆਸੀ, ਧਾਰਮਿਕ, ਸਮਾਜਿਕ ਅਤੇ ਵਿੱਤੀ ਹਾਲਤ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸਮੂਹ ਪੰਜਾਬ ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹ ਾਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਹਿਤੈਸ਼ੀ ਅੱਜ ਇਸ ਚਿੰਤਾ ਪ੍ਰਤੀ ਚਿੰਤਨ ਕਰਨ ਲਈ ਇਕੱਠੇ ਹੋਏ ਹਨ ਤਾਂ ਜੋ ਪੰਜਾਬ ਦੀ ਪੁਰਾਣੀ ਦਿੱਖ ਨੂੰ ਮੁੜ ਸਵਾਰ ਸਕੀਏ | ਉਨ੍ਹ ਾਂ ਕਿਹਾ ਕਿ ਕੁਝ ਆਗੂਆਂ ਨੇ ਅੱਜ ਆਪਣੇ ਨਿੱਜੀ ਮੁਫ਼ਾਦਾਂ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ 'ਚ ਰੋਲ ਦਿੱਤਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲਤ ਬਾਜ਼ ਦੇ ਪੰਜੇ 'ਚ ਫਸੀ ਚਿੜੀ ਵਰਗੀ ਹੋ ਚੁੱਕੀ ਹੈ | ਉਨ੍ਹ ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਗਠਨ ਮੌਕੇ ਕੀਤੇ ਐਲਾਨ ਅਨੁਸਾਰ ਪਾਰਟੀ ਵਲੋਂ 'ਵਿਜ਼ਨ ਡਾਕੂਮੈਂਟ' 1978 ਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਦਾ ਐਲਾਨ ਜਲਦ ਕੀਤਾ ਜਾ ਰਿਹਾ ਹੈ, ਜਿਸ 'ਚ ਰਾਜਾਂ ਨੂੰ ਵੱਧ ਅਧਿਕਾਰ ਅਤੇ ਖ਼ੁਦ ਮੁਖਤਿਆਰੀ ਆਦਿ ਮੁੱਦਿਆਂ ਨੂੰ ਉਠਾਇਆ ਗਿਆ ਹੈ | ਉਨ੍ਹ ਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀ ਪੰਜਾਬ ਅਤੇ ਪੰਥ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ | ਅੱਜ ਪੰਜਾਬ ਦੇ ਸਾਧਨਾਂ ਦਾ ਬਹੁਤ ਹੀ ਨਿਰਦੇਈਪੁਣੇ ਨਾਲ ਦਿੱਲੀ ਵਾਲਿਆਂ ਵਲੋਂ ਉਜਾੜਾਂ ਕੀਤਾ ਜਾ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ 'ਤੇ ਤਨਜ਼ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਲੋਕਾਂ ਨੇ ਤਹਾਨੂੰ ਪੰਜਾਬ ਦਾ ਰਾਖਾ ਬਣਾਇਆ ਸੀ ਨਾ ਕਿ ਦਿੱਲੀ ਵਾਲਿਆਂ ਦਾ | ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ 'ਚ ਖੇਤਰੀ ਆਗੂਆਂ ਅਤੇ ਵਰਕਰਾਂ ਦੀ ਹਾਲਤ ਬੰਧੂਆ ਮਜ਼ਦੂਰਾਂ ਵਰਗੀ ਹੈ | ਕਾਨਫ਼ਰੰਸ ਨੂੰ ਸੋਬਧਨ ਕਰਦਿਆਂ ਸਾਬਕਾ ਸਿੰਘ ਸਾਹਿਬ ਗਿਆਨ ਰਘਬੀਰ ਸਿੰਘ ਨੇ ਕਿਹਾ ਕਿ ਪੁਰਾਣੇ ਸਮੇਂ 'ਚ ਅਕਾਲੀ ਆਗੂ ਸਿੱਖ ਪੰਥ ਅਤੇ ਪੰਥਕ ਮਸਲਿਆਂ ਦੇ ਹੱਕ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਤੋਂ ਗੁਰੇਜ ਨਹੀਂ ਸੀ ਕਰਦੇ ਪਰ ਅੱਜ ਹਾਲਤ 'ਸਿਰ ਜਾਵੇ ਤਾਂ ਜਾਵੇ, ਪਰ ਕੁਰਸੀ ਨਾ ਜਾਵੇ' ਵਾਲੀ ਹੋਈ ਪਈ ਹੈ ਅਤੇ ਭਿ੍ਸਟਾਚਾਰੀ ਲੋਕਾਂ ਕਰਕੇ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅੱਗੇ ਆਈਆਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹੋਂਦ 'ਚ ਆਇਆ ਹੈ | ਉਨ੍ਹ ਾਂ ਕਾਨਫ਼ਰੰਸ 'ਚ ਲੋਕਾਂ ਦੇ ਭਾਰੀ ਇਕੱਠ ਤੋਂ 10 ਮਤਿਆਂ ਨੂੰ ਜੈਕਾਰਿਆਂ ਦਾ ਗੂੰਜ ਨਾਲ ਪ੍ਰਵਾਨੀ ਵੀ ਲਈ ਗਈ | ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਆਦਿ ਰਾਜਾਂ 'ਚ ਆਪਣੇ ਵਪਾਰ ਚਲਾ ਰਹੇ ਹਨ, ਉਨ੍ਹਾਂ ਤੋਂ ਪੰਜਾਬ ਅਤੇ ਪੰਥ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ | ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਅੱਜ ਲਾਵਾਰਸ ਹੋ ਕੇ ਰਹਿ ਗਿਆ ਹੈ ਅਤੇ ਸੂਬੇ ਦੇ ਵੱਕਾਰੀ ਅਹੁਦਿਆਂ 'ਤੇ ਬਾਹਰੀ ਲੋਕ ਕਾਬਜ਼ ਹੋ ਗਏ ਹਨ | ਰੈਲੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਐਨ.ਆਰ.ਆਈ. ਬਾਬਾ ਸੱਜਣ ਸਿੰਘ ਅਮਰੀਕਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਪਰਮਪਾਲ ਸਿੰਘ ਸਭਰਾਵਾਂ, ਬੀਬੀ ਹਰਜੀਤ ਕੌਰ ਪੁੱਤਰ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਆਦਿ ਬੁਲਾਰਿਆਂ ਨੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਰਾਜਸੀ ਹਮਲੇ ਕੀਤੇ | ਰੈਲੀ ਦੇ ਪ੍ਰਬੰਧਕ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਵੀਇੰਦਰ ਸਿੰਘ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਕਾਨਫ਼ਰੰਸ 'ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਕਾਨਫ਼ਰੰਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਬਕਾ ਵਿਧਾਇਕ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਦਫ਼ਤਰ ਇੰਚਾਰਜ਼ ਜਗਜੀਤ ਸਿੰਘ ਕੋਹਲੀ ਵਲੋਂ ਨਿਭਾਈ ਗਈ | ਕਾਨਫ਼ਰੰਸ 'ਚ ਉਕਤ ਤੋਂ ਇਲਾਵਾ ਰਘਬੀਰ ਸਿੰਘ ਰਾਜਾਸਾਂਸੀ, ਜਸਵੀਰ ਸਿੰਘ ਘੁੰਮਣ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਹਰਬੰਸ ਸਿੰਘ ਕੰਦੋਲਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਰੂਪ ਚੰਦ ਸਿੰਗਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਛੱਜਲਵੱਡੀ, ਹਰਦੇਵ ਸਿੰਘ ਫਫੜੇ ਭਾਈਕੇ, ਗੁਰਜੀਤ ਸਿੰਘ ਤਲਵੰਡੀ, ਭਰਪੂਰ ਸਿੰਘ ਧਾਂਦਰਾ, ਦੀਵਾਨ ਸਿੰਘ ਦਿੱਖ, ਜੋਰਾ ਸਿੰਘ ਚੱਪੜਚਿੜੀ, ਸੁਖਦੇਵ ਸਿੰਘ ਫਗਵਾੜਾ, ਅਮਿਤ ਬਲਾਚੌਰ, ਤਜਿੰਦਰ ਸਿੰਘ ਪੰਨੂ, ਭਾਈ ਗੁਰਲਾਲ ਸਿੰਘ, ਅੰਗਰੇਜ ਸਿੰਘ ਜਲਾਲਾਬਾਦ, ਡਾ. ਮੁਖਤਿਆਰ ਸਿੰਘ ਭੁੱਲਰ, ਜਰਨੈਲ ਸਿੰਘ ਗੜ੍ਹਦੀਵਾਲਾ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਚਰਨ ਸਿੰਘ ਸੇਹਰਾ, ਗੁਰਮੁੱਖ ਸਿੰਘ ਸੁਹਾਗਹੇੜੀ, ਹਰਜਿੰਦਰ ਸਿੰਘ ਸੰਧੂ, ਕਰਨ ਸਿੰਘ ਛਤਰਾਣਾ, ਪਿ੍ਤਪਾਲ ਸਿੰਘ ਕੋਹਲੀ, ਸਰਪੰਚ ਡਾ. ਹਰਜਿੰਦਰ ਸਿੰਘ ਕੁਲਗਰਾਂ, ਸੁਰਿੰਦਰ ਸਿੰਘ ਘੱਟੀਵਾਲ, ਮਲਕੀਤ ਸਿੰਘ ਛੱਜਾ, ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਮਕੜੋਨਾ, ਭਜਨ ਸਿੰਘ ਸ਼ੇਰਗਿੱਲ, ਪ੍ਰੀਤਮ ਸਿੰਘ ਸੱਲੋਮਾਜਰਾ, ਸੁਖਵਿੰਦਰ ਸਿੰਘ ਮੁੰਡੀਆਂ, ਜਥੇਦਾਰ ਭਾਗ ਸਿੰਘ ਰੂਪਨਗਰ, ਤੇਜਪਾਲ ਸਿੰਘ ਸੇਖੋਂ, ਮੇਜਰ ਸਿੰਘ ਮਾਂਗਟ, ਸੁਖਵਿੰਦਰ ਸਿੰਘ ਬੜਵਾ, ਰਵਿੰਦਰ ਸਿੰਘ ਪੈਂਟਾਂ, ਦਿਲਾਵਰ ਸਿੰਘ ਪ੍ਰਧਾਨ ਰੂਪਨਗਰ, ਪਰਮਿੰਦਰ ਸਿੰਘ ਭਿਓਰਾ, ਸੁਰਿੰਦਰ ਸਿੰਘ ਵਜੀਦਪੁਰ, ਹਰਜਿੰਦਰ ਸਿੰਘ ਮੋਰਿੰਡਾ, ਚਰਨਜੀਤ ਸਿੰਘ ਖੇੜੀ, ਹਰਨਾਮ ਸਿੰਘ ਤਿੜੀ, ਜਥੇਦਾਰ ਸਤਨਾਮ ਸਿੰਘ ਬੁਰਜ, ਜਰਨੈਲ ਸਿੰਘ ਭੱਠਲ ਅਗੰਮਪੁਰ, ਰਣਜੀਤ ਸਿੰਘ ਮੰਡ, ਅਵਤਾਰ ਸਿੰਘ ਲੁਠੇੜੀ, ਮਹਿੰਦਰ ਸਿੰਘ ਲੁਠੇੜੀ, ਬਲਬੀਰ ਸਿੰਘ ਸਮਾਣਾ, ਜਗਵਿੰਦਰ ਸਿੰਘ ਬੈਂਸਾਂ, ਦਿਲਬਾਗ ਸਿੰਘ ਲੁਹਾਰ ਮਾਜਰਾ, ਹਰਿੰਦਰ ਸਿੰਘ ਖਰੜ, ਅਨੰਦਜੀਤ ਸਿੰਘ ਕੀਰਤਪੁਰ, ਬਲਬੀਰ ਸਿੰਘ ਭੁੱਟੋਂ, ਪੰਚ ਸਵਿੱਤਰੀ ਦੇਵੀ, ਸੁਨੀਤਾ ਰਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਹਮਲਿਆਂ ਕਾਰਨ ਈਰਾਨ 'ਚ 787 ਮੌਤਾਂ ਇਜ਼ਰਾਈਲ ਵਲੋਂ ਲਿਬਨਾਨ ਦੇ ਕਈ ਇਲਾਕਿਆਂ 'ਤੇ ਕਬਜ਼ਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਓਮਾਨ ਦੇ ਸੁਲਤਾਨ ਤੇ ਕੁਵੈਤ ਦੇ ਸ਼ਹਿਜ਼ਾਦੇ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ
Ad Position 24