14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕੀ ਹਮਲਿਆਂ ਕਾਰਨ ਈਰਾਨ 'ਚ 787 ਮੌਤਾਂ ਇਜ਼ਰਾਈਲ ਵਲੋਂ ਲਿਬਨਾਨ ਦੇ ਕਈ ਇਲਾਕਿਆਂ 'ਤੇ ਕਬਜ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026

• ਬੈਰੂਤ 'ਚ ਹਵਾਈ ਹਮਲੇ ਤੇਜ਼ • ਸਾਊਦੀ ਅਰਬ ਤੇ ਕੁਵੈਤ 'ਚ ਅਮਰੀਕੀ ਦੂਤਘਰਾਂ 'ਤੇ ਡਰੋਨ ਹਮਲੇ
ਦੁਬਈ/ਤਲ ਅਵੀਵ, 3 ਮਾਰਚ (ਏਜੰਸੀ)-ਮੰਗਲਵਾਰ ਨੂੰ ਇਜ਼ਰਾਈਲ ਤੇ ਅਮਰੀਕੀ ਫੌਜਾਂ ਵਲੋਂ ਮਹੱਤਵਪੂਰਨ ਈਰਾਨੀ ਟਿਕਾਣਿਆਂ 'ਤੇ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਦਾ ਈਰਾਨ ਨੇ ਕਰੜਾ ਜਵਾਬ ਦਿੱਤਾ | ਈਰਾਨ ਨੇ ਸਾਊਦੀ ਅਰਬ ਦੇ ਰਿਆਧ ਤੇ ਹੋਰ ਖਾੜੀ ਦੇਸ਼ਾਂ 'ਚ ਮੌਜੂਦ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ | ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰੱਖਿਆ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਨੇ ਹੁਣ ਤੱਕ ਦੇਸ਼ 'ਤੇ 186 ਮਿਜ਼ਾਈਲਾਂ ਤੇ 812 ਡਰੋਨ ਦਾਗੇ ਹਨ | ਸਨਿਚਰਵਾਰ ਤੋਂ ਸ਼ੁਰੂ ਹੋਈ ਜੰਗ 'ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਮਾਰੇ ਜਾਣ ਤੋਂ ਲੈ ਕੇ ਅਮਰੀਕਾ ਤੇ ਇਜ਼ਰਾਈਲ ਨੇ ਤਿੰਨ ਦਿਨਾਂ 'ਚ 2000 ਤੋਂ ਵੱਧ ਬੰਬ ਸੁੱਟੇ, ਜਿਸ ਨਾਲ ਈਰਾਨ 'ਚ 176 ਬੱਚਿਆਂ ਸਮੇਤ 787 ਲੋਕ ਮਾਰੇ ਗਏ ਹਨ | ਰਿਪੋਰਟਾਂ ਅਨੁਸਾਰ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ 'ਚ ਇਕ ਈਰਾਨੀ ਮਿਜ਼ਾਈਲ ਨੇ ਮੱਧ ਇਜ਼ਰਾਈਲ 'ਚ ਸਥਿਤ ਪੇਟਾਹ ਟਿਕਵਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ | ਇਜ਼ਰਾਈਲ ਦੇ ਚੈਨਲ ਅਨੁਸਾਰ ਮਿਜ਼ਾਈਲ ਦੇ ਟੁਕੜੇ ਸ਼ਹਿਰ 'ਚ ਡਿੱਗੇ, ਜਿਸ ਨਾਲ ਕੁਝ ਨੁਕਸਾਨ ਹੋਇਆ |
ਬੈਰੂਤ 'ਚ ਹਵਾਈ ਹਮਲੇ ਤੇਜ਼
ਈਰਾਨ ਨਾਲ ਚੱਲ ਰਹੀ ਜੰਗ ਵਿਚਕਾਰ ਇਜ਼ਰਾਈਲੀ ਫੌਜ ਲਿਬਨਾਨ 'ਚ ਦਾਖਲ ਹੋ ਗਈ ਹੈ | ਇਜ਼ਰਾਈਲੀ ਫੌਜ ਨੇ ਲਿਬਨਾਨ ਦੇ 59 ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਦੇ ਆਦੇਸ਼ ਵੀ ਦਿੱਤੇ ਹਨ | ਸੰਯੁਕਤ ਰਾਸ਼ਟਰ ਏਜੰਸੀ ਯੂ.ਐਨ.ਐਚ.ਸੀ.ਆਰ. ਅਨੁਸਾਰ ਸਥਿਤੀ ਵਿਗੜਨ ਤੋਂ ਬਾਅਦ 30 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ | ਇਸ ਦੇ ਨਾਲ ਹੀ ਇਜ਼ਰਾਈਲ ਨੇ ਲਗਾਤਾਰ ਦੂਜੇ ਦਿਨ ਲਿਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਥਾਵਾਂ 'ਤੇ ਗੋਲਾਬਾਰੀ ਕੀਤੀ | ਸੋਮਵਾਰ ਨੂੰ ਹੋਏ ਹਮਲਿਆਂ 'ਚ 50 ਤੋਂ ਵੱਧ ਲੋਕ ਮਾਰੇ ਗਏ ਹਨ ਤੇ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ | ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਨੂੰ ਈਰਾਨ ਪੱਖੀ ਮੰਨਿਆ ਜਾਂਦਾ ਹੈ | ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ਤੋਂ ਬਾਅਦ ਇਸ ਨੇ ਇਜ਼ਰਾਈਲੀ ਸ਼ਹਿਰ ਹਇਫਾ ਨੇੜੇ ਇਕ ਫੌਜੀ ਅੱਡੇ 'ਤੇ ਡਰੋਨ ਤੇ ਮਿਜ਼ਾਈਲਾਂ ਦਾਗੀਆਂ ਸਨ | ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਉਪਨਗਰਾਂ 'ਚ ਹਵਾਈ ਹਮਲੇ ਕੀਤੇ | ਇਜ਼ਰਾਈਲੀ ਫੌਜ ਦੇ ਰੇਡੀਓ ਅਨੁਸਾਰ ਹਮਲਿਆਂ 'ਚ ਹਿਜ਼ਬੁੱਲਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਇਸ ਖੇਤਰ 'ਚ ਮੀਟਿੰਗ ਕਰ ਰਹੇ ਸਨ | ਲਿਬਨਾਨ ਦੀ ਸਰਕਾਰੀ ਰਾਸ਼ਟਰੀ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਹਮਲੇ ਬਿਨਾਂ ਕਿਸੇ ਅਗਾਊਾ ਚਿਤਾਵਨੀ ਦੇ ਕੀਤੇ ਗਏ ਸਨ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ |
ਬਹਿਰੀਨ ਵਲੋਂ 73 ਈਰਾਨੀ ਮਿਜ਼ਾਈਲਾਂ ਤੇ 91 ਡਰੋਨ ਨਸ਼ਟ
ਬਹਿਰੀਨ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਹਵਾਈ ਰੱਖਿਆ ਬਲਾਂ ਨੇ ਈਰਾਨ ਦੁਆਰਾ ਦਾਗੀਆਂ ਗਈਆਂ 73 ਮਿਜ਼ਾਈਲਾਂ ਤੇ 91 ਡਰੋਨਾਂ ਨੂੰ ਸਫਲਤਾਪੂਰਵਕ ਰੋਕਿਆ ਤੇ ਨਸ਼ਟ ਕਰ ਦਿੱਤਾ | ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਮਿਜ਼ਾਈਲਾਂ ਤੇ ਡਰੋਨਾਂ ਨੂੰ ਸਮੇਂ ਸਿਰ ਟਰੈਕ ਕਰਨ ਤੇ ਰੋਕਣ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ |
ਈਰਾਨ ਨੇ ਹੁਣ ਤੱਕ ਯੂ.ਏ.ਈ. 'ਤੇ 186 ਮਿਜ਼ਾਈਲਾਂ ਤੇ 812 ਡਰੋਨ ਦਾਗੇ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰੱਖਿਆ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਨੇ ਹੁਣ ਤੱਕ ਦੇਸ਼ 'ਤੇ 186 ਮਿਜ਼ਾਈਲਾਂ ਤੇ 812 ਡਰੋਨ ਦਾਗੇ ਹਨ | ਮੰਤਰਾਲੇ ਅਨੁਸਾਰ ਜ਼ਿਆਦਾਤਰ ਹਮਲਿਆਂ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਅਸਫਲ ਕੀਤਾ ਗਿਆ ਸੀ | ਮੰਤਰਾਲੇ ਅਨੁਸਾਰ 186 ਮਿਜ਼ਾਈਲਾਂ 'ਚੋਂ 172 ਨੂੰ ਰੋਕਿਆ ਤੇ ਨਸ਼ਟ ਕਰ ਦਿੱਤਾ ਗਿਆ ਜਦਕਿ 13 ਸਮੁੰਦਰ 'ਚ ਡਿੱਗ ਗਈਆਂ | ਇਕ ਮਿਜ਼ਾਈਲ ਯੂ.ਏ.ਈ. ਦੇ ਖੇਤਰ 'ਚ ਡਿੱਗੀ | ਇਸ ਤੋਂ ਇਲਾਵਾ 812 ਈਰਾਨੀ ਡਰੋਨਾਂ ਦੀ ਨਿਗਰਾਨੀ ਕੀਤੀ ਗਈ, ਜਿਨ੍ਹਾਂ 'ਚੋਂ 755 ਨੂੰ ਰੋਕਿਆ ਤੇ ਡੇਗ ਦਿੱਤਾ ਗਿਆ | ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਅਲਰਟ 'ਤੇ ਹੈ ਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ |
ਇਜ਼ਰਾਈਲ ਦੇ ਪੇਟਾਹ ਟਿਕਵਾ 'ਤੇ ਈਰਾਨੀ ਮਿਜ਼ਾਈਲ ਹਮਲਾ
ਰਿਪੋਰਟਾਂ ਅਨੁਸਾਰ ਇਕ ਈਰਾਨੀ ਮਿਜ਼ਾਈਲ ਨੇ ਮੱਧ ਇਜ਼ਰਾਈਲ 'ਚ ਸਥਿਤ ਪੇਟਾਹ ਟਿਕਵਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ | ਇਜ਼ਰਾਈਲ ਦੇ ਚੈਨਲ ਅਨੁਸਾਰ ਮਿਜ਼ਾਈਲ ਦੇ ਟੁਕੜੇ ਸ਼ਹਿਰ 'ਚ ਡਿੱਗੇ, ਜਿਸ ਨਾਲ ਕੁਝ ਨੁਕਸਾਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਹਲਕਾ ਪੱਧਰ 'ਤੇ ਤਿਆਰ ਕੀਤੀ ਗਈ ਰਿਪੋਰਟ ਅਗਲੀ ਖ਼ਬਰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੋਂ ਪੰਜਾਬ ਤੇ ਪੰਥ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ-ਗਿਆਨੀ ਹਰਪ੍ਰੀਤ ਸਿੰਘ
Ad Position 24