14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

2027 ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਵੱਡੀ ਤਿਆਰੀ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026

ਪੰਜਾਬ ਭਰ 'ਚ ਕਰਵਾਇਆ ਗਿਆ ਗੁਪਤ ਚੋਣ ਸਰਵੇਖਣ
ਸੰਦੀਪ ਕੁਮਾਰ ਮਾਹਨਾ

ਚੰਡੀਗੜ੍ਹ, 3 ਮਾਰਚ-ਪੰਜਾਬ 'ਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੂਬੇ ਦੀ ਸਿਆਸੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਵਿਆਪਕ ਪੱਧਰ 'ਤੇ ਚੋਣ ਸਰਵੇਖਣ ਕਰਵਾਇਆ ਹੈ | ਇਹ ਸਰਵੇਖਣ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਜ਼ਮੀਨੀ ਹਕੀਕਤ, ਲੋਕਾਂ ਦਾ ਰੁਝਾਨ ਅਤੇ ਪਾਰਟੀ ਦੀ ਭਵਿੱਖੀ ਚੋਣ ਸੰਭਾਵਨਾਵਾਂ ਦਾ ਮੁਲਾਂਕਣ ਕਰਨਾ ਹੈ | ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਪੰਜਾਬ ਇਕਾਈ ਨੂੰ ਪਹਿਲਾਂ ਹੀ ਚੋਣ ਮੋਡ 'ਚ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਇਸੇ ਤਹਿਤ ਨਿੱਜੀ ਸਰਵੇਖਣ ਏਜੰਸੀਆਂ ਅਤੇ ਸੰਗਠਨਾਤਮਕ ਫੀਡਬੈਕ ਰਾਹੀਂ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਰਾਇ ਇਕੱਠੀ ਕੀਤੀ ਗਈ ਹੈ |
ਕੇਂਦਰ 'ਚ ਰਹੇ ਕਿਸਾਨ ਤੇ ਨੌਜਵਾਨ ਮੁੱਦੇ

ਸਰਵੇਖਣ ਦੌਰਾਨ ਕਿਸਾਨੀ ਸੰਕਟ, ਬੇਰੁਜ਼ਗਾਰੀ, ਉਦਯੋਗਿਕ ਵਿਕਾਸ, ਨਸ਼ਾ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ਨੂੰ ਲੋਕਾਂ ਵਲੋਂ ਸਭ ਤੋਂ ਵੱਧ ਉਠਾਇਆ ਗਿਆ | ਪਾਰਟੀ ਹੁਣ ਇਨ੍ਹਾਂ ਮੁੱਦਿਆਂ ਦੇ ਆਧਾਰ 'ਤੇ ਆਪਣਾ ਚੋਣ ਏਜੰਡਾ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ | ਸਰਵੇਖਣ ਤੋਂ ਬਾਅਦ ਪਾਰਟੀ ਵਲੋਂ ਬੂਥ ਅਤੇ ਮੰਡਲ ਪੱਧਰ 'ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਆਉਣ ਵਾਲੇ ਸਮੇਂ ਦੌਰਾਨ ਜਨ ਸੰਪਰਕ ਮੁਹਿੰਮ, ਵਰਕਰ ਮੀਟਿੰਗਾਂ ਅਤੇ ਵੱਡੀਆਂ ਸਿਆਸੀ ਰੈਲੀਆਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਸਰਵੇਖਣ ਦੀ ਵਿਸਥਾਰ ਰਿਪੋਰਟ ਭਾਜਪਾ ਦੇ ਕੇਂਦਰੀ ਹਾਈਕਮਾਨ ਨੂੰ ਭੇਜੀ ਜਾ ਚੁੱਕੀ ਹੈ ਅਤੇ ਇਸ ਦੇ ਆਧਾਰ 'ਤੇ ਪੰਜਾਬ ਲਈ ਅਗਲੀ ਚੋਣ ਰਣਨੀਤੀ ਤਿਆਰ ਕੀਤੀ ਜਾਵੇਗੀ | ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਕੇਂਦਰੀ ਆਗੂਆਂ ਦੇ ਪੰਜਾਬ ਦੌਰੇ ਵੀ ਵਧ ਸਕਦੇ ਹਨ | ਭਾਜਪਾ ਵਲੋਂ ਸਮੇਂ ਤੋਂ ਪਹਿਲਾਂ ਕਰਵਾਇਆ ਗਿਆ ਇਹ ਸਰਵੇਖਣ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਪਾਰਟੀ 2027 ਦੀਆਂ ਚੋਣਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬੇ 'ਚ ਆਪਣਾ ਸਿਆਸੀ ਆਧਾਰ ਹੋਰ ਮਜ਼ਬੂਤ ਕਰਨ ਲਈ ਲੰਬੀ ਰਣਨੀਤੀ 'ਤੇ ਕੰਮ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 2026-27 ਦੇ ਬਜਟ 'ਚ ਵਾਧੇ ਦੇ ਆਸਾਰ ਅਗਲੀ ਖ਼ਬਰ ਹਲਕਾ ਪੱਧਰ 'ਤੇ ਤਿਆਰ ਕੀਤੀ ਗਈ ਰਿਪੋਰਟ
Ad Position 24