14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰੱਖਿਆ ਮੰਤਰਾਲੇ ਵਲੋਂ 6 ਫ਼ੌਜੀ ਹੈਲੀਕਾਪਟਰ ਤੇ ਮਿਜ਼ਾਈਲਾਂ ਦੀ ਖ਼ਰੀਦ ਲਈ 5083 ਕਰੋੜ ਦੇ ਸਮਝੌਤੇ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ 6 ਉੱਨਤ ਹਲਕੇ ਹੈਲੀਕਾਪਟਰਾਂ (ਏ.ਐਲ.ਐਚ.) ਅਤੇ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਲਈ 5,083 ਕਰੋੜ ਰੁਪਏ ਦੇ ਸਮਝੌਤੇ 'ਤੇ ਮੋਹਰ ਲਗਾਈ ਹੈ | ਏਐਲਐਚ. ਐਮਕੇ-2 ਹੈਲੀਕਾਪਟਰ ਭਾਰਤੀ ਤੱਟ ਰੱਖਿਅਕ ਲਈ ਖਰੀਦੇ ਜਾ ਰਹੇ ਹਨ, ਜਦੋਂਕਿ 'ਸ਼ਟਿਲ' ਮਿਜ਼ਾਈਲਾਂ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ 'ਤੇ ਤਾਇਨਾਤ ਕੀਤਾ ਜਾਵੇਗਾ | ਮੰਤਰਾਲੇ ਨੇ ਕਿਹਾ ਕਿ ਏਐਲਐਚ. ਐਮਕੇ-3 (ਸਮੁੰਦਰੀ ਭੂਮਿਕਾ) ਦੇ ਨਾਲ-ਨਾਲ ਸੰਚਾਲਨ ਭੂਮਿਕਾ ਉਪਕਰਣ, ਇਕ ਇੰਜੀਨੀਅਰਿੰਗ ਸਹਾਇਤਾ ਪੈਕੇਜ ਅਤੇ ਪ੍ਰਦਰਸ਼ਨ-ਅਧਾਰਤ ਲੌਜਿਸਟਿਕ ਸਹਾਇਤਾ, ਜਿਸ ਦੀ ਕੀਮਤ 2,901 ਕਰੋੜ ਰੁਪਏ ਹੈ, ਲਈ ਇਕਰਾਰਨਾਮਾ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨਾਲ ਕੀਤਾ ਗਿਆ ਹੈ | ਮੰਤਰਾਲੇ ਨੇ ਕਿਹਾ ਕਿ ਇਸ ਦੋਹਰੇ ਇੰਜਣ ਵਾਲੇ ਹੈਲੀਕਾਪਟਰ ਦੇ ਸ਼ਾਮਿਲ ਹੋਣ ਨਾਲ ਭਾਰਤੀ ਤੱਟ ਰੱਖਿਅਕਾਂ ਦੀ ਨਕਲੀ ਟਾਪੂਆਂ, ਸਮੁੰਦਰੀ ਸਥਾਪਨਾਵਾਂ ਅਤੇ ਮਛੇਰਿਆਂ ਤੇ ਸਮੁੰਦਰੀ ਵਾਤਾਵਰਣ ਦੀ ਸੁਰੱਖਿਆ ਦੇ ਫਰਜ਼ਾਂ ਨੂੰ ਪੂਰਾ ਕਰਨ ਦੀ ਸਮਰੱਥਾ ਵਿਚ ਕਾਫ਼ੀ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਕਿ 2,182 ਕਰੋੜ ਰੁਪਏ ਦੀ ਕੀਮਤ ਵਾਲੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਵਰਟੀਕਲ ਲਾਂਚ-ਸ਼ਟਿਲ ਮਿਜ਼ਾਈਲਾਂ ਅਤੇ ਸੰਬੰਧਿਤ ਮਿਜ਼ਾਈਲ ਹੋਲਡਿੰਗ ਫਰੇਮਾਂ ਦੀ ਖਰੀਦ ਲਈ ਇਕਰਾਰਨਾਮਾ ਰੂਸ ਦੇ ਜੇ.ਐਸ.ਸੀ. ਰੋਸੋਬੋਰੋਨੈਕਸਪੋਰਟ ਨਾਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਈਰਾਨ ਦੇ ਮਸ਼ਹੂਰ ਕਰਮਨ ਏਅਰਬੇਸ 'ਤੇ ਹਮਲਾ-13 ਫ਼ੌਜੀ ਹਲਾਕ ਅਗਲੀ ਖ਼ਬਰ ਭਾਰਤੀ ਏਅਰਲਾਈਨਾਂ ਅੱਜ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ
Ad Position 24