ਨਵੀਂ ਦਿੱਲੀ, 7 ਮਾਰਚ (ਪੀ.ਟੀ.ਆਈ.)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਸਿੱਖਿਅਤ ਅਤੇ ਮਜ਼ਬੂਤ ਅÏਰਤਾਂ ਇੱਕ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਰਾਸ਼ਟਰ ਵਿਚ ਮਜ਼ਬੂਤੀ ਨਾਲ ਯੋਗਦਾਨ ਪਾ ਸਕਦੀਆਂ ਹਨ | ਜਾਰੀ ਇੱਕ ਸੰਦੇਸ਼ ਵਿਚ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਅÏਰਤਾਂ ਸਾਡੇ ਸਮਾਜ ਅਤੇ ਦੇਸ਼ ਦੀ ਨੀਂਹ ਹਨ | ਰਾਸ਼ਟਰਪਤੀ ਨੇ ਕਿਹਾ ਕਿ ਅÏਰਤਾਂ ਨੇ ਸਿੱਖਿਆ, ਵਿਗਿਆਨ, ਖੇਡਾਂ, ਕਲਾ ਅਤੇ ਰੱਖਿਆ ਸਮੇਤ ਕਈ ਖੇਤਰਾਂ ਵਿਚ ਆਪਣੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਨÏਜਵਾਨ ਅÏਰਤਾਂ ਇੱਕ ਨਵੇਂ ਭਾਰਤ ਦੇ ਸੁਪਨਿਆਂ ਨੂੰ ਆਕਾਰ ਦੇ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਹੀ ਮÏਕੇ, ਮਾਰਗਦਰਸ਼ਨ ਅਤੇ ਉਤਸ਼ਾਹ ਦੀ ਲੋੜ ਹੈ¢ ਰਾਸ਼ਟਰਪਤੀ ਨੇ ਕਿਹਾ ਕਿ ਆਓ ਅਸੀਂ ਸਾਰੇ ਇੱਕ ਅਜਿਹੇ ਸਮਾਜ ਲਈ ਮਿਲ ਕੇ ਕੰਮ ਕਰੀਏ, ਜਿੱਥੇ ਅÏਰਤਾਂ ਕੋਲ ਬਰਾਬਰ ਮÏਕੇ ਹੋਣ ਅਤੇ ਉਹ ਅੱਗੇ ਵਧ ਸਕਣ ਅਤੇ ਆਪਣੀ ਯੋਗਤਾ ਦੇ ਆਧਾਰ 'ਤੇ ਸਫਲਤਾ ਪ੍ਰਾਪਤ ਕਰ ਸਕਣ¢