13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ, ਲਾਹੌਰ ਨੂੰ ਪਛਾੜਿਆ

ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ, ਲਾਹੌਰ ਨੂੰ ਪਛਾੜਿਆ

Ad Position 21
No active advertisement
ਅਜੀਤ ਡੈਸਕ 14-11-2026

ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਦੀਵਾਲੀ ਤੋਂ ਬਾਅਦ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਿੱਛੇ ਛੱਡ ਕੇ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਵੱਡਾ ਸ਼ਹਿਰ ਬਣ ਗਿਆ ਹੈ। ਧੁਆਂਖੀ ਧੁੰਦ ਕਾਰਨ ਪੂਰੇ ਸ਼ਹਿਰ ਵਿਚ ਵਿਜ਼ੀਬਿਲਟੀ (ਦ੍ਰਿਸ਼ਟਤਾ) ਬਹੁਤ ਘੱਟ ਗਈ ਹੈ ਅਤੇ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਤੇ ਜ਼ਹਿਰੀਲੀ ਹੋ ਚੁੱਕੀ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਭਾਰੀ ਦਿੱਕਤ ਆ ਰਹੀ ਹੈ।ਭਾਰਤ ਦੇ ਅਧਿਕਾਰਤ ਸੀ.ਪੀ.ਸੀ.ਬੀ. ਮੁਤਾਬਿਕ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਯੂ.ਆਈ.) 403 ਦਰਜ ਕੀਤਾ ਗਿਆ ਹੈ, ਜਿਸ ਨੂੰ ‘ਗੰਭੀਰ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ।ਦਿੱਲੀ ਦੇ 58 ਵਿਚੋਂ 33 ਸਟੇਸ਼ਨਾਂ ’ਤੇ ਹਵਾ ‘ਗੰਭੀਰ’ ਪੱਧਰ ‘ਤੇ ਪੁੱਜ ਗਈ ਹੈ। ਇਨ੍ਹਾਂ ਵਿਚੋਂ ਆਈ.ਆਈ.ਟੀ .ਦਿੱਲੀ (488), ਚਾਂਦਨੀ ਚੌਕ (479), ਅਤੇ ਦਿੱਲੀ ਯੂਨੀਵਰਸਿਟੀ ਨੌਰਥ ਕੈਂਪਸ (478) ,ਬੁਰਾੜੀ ਕਰਾਸਿੰਗ (456) ਜਦਕਿ ਆਈ.ਟੀ.ਓ. ਅਤੇ ਜੇ.ਐਨ.ਯੂ. (451) ਸਭ ਤੋਂ ਵੱਧ ਪ੍ਰਦੂਸ਼ਿਤ ਰਹੇ । ਗੰਭੀਰ ਸ਼੍ਰੇਣੀ ਦੇ ਏ.ਕਿਯੂ.ਈ. ਵਾਲੇ ਹੋਰਨਾਂ ਇਲਾਕਿਆਂ ਵਿਚ ਜਹਾਂਗੀਰ ਪੁਰੀ (430), ਵਜੀਰਪੁਰ (427), ਆਨੰਦ ਵਿਹਾਰ (419) ਰੋਹਿਣੀ (413), ਟਿਕਰੀ ਕਲਾ (402) ਸ਼ਾਮਿਲ ਰਹੇ।

Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਗੋਲਡੀ ਨੇ ‘ਅਜੀਤ’ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਕੌਂਸਲ ਪ੍ਰਧਾਨ ਬਹਾਦਰ ਓ. ਕੇ. ਨੇ ਪਡਿਆਲਾ ਵਿਖੇ 25 ਲੱਖ ਰੁ. ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਕੰਮ ਸ਼ੁਰੂ ਕਰ...
Ad Position 24