04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪਾਕਿ ਨੇ ਹੁਣ ਸਾਊਦੀ ਅਰਬ ਤੋਂ 10 ਸਾਲਾਂ ਲਈ 5 ਅਰਬ ਡਾਲਰ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 10-03-2026

ਅੰਮਿ੍ਤਸਰ, 9 ਮਾਰਚ (ਸੁਰਿੰਦਰ ਕੋਛੜ)-ਵੱਖ-ਵੱਖ ਮੁਲਕਾਂ ਅਤੇ ਗਲੋਬਲ ਵਿੱਤੀ ਸੰਸਥਾਵਾਂ ਤੋਂ ਲਏ ਭਾਰੀ ਕਰਜ਼ਿਆਂ ਹੇਠ ਦੱਬੇ ਪਾਕਿਸਤਾਨ ਨੇ ਹੁਣ ਰਸਮੀ ਤੌਰ 'ਤੇ ਸਾਊਦੀ ਅਰਬ ਤੋਂ ਵੱਡੀ ਵਿੱਤੀ ਸਹਾਇਤਾ ਦੀ ਬੇਨਤੀ ਕੀਤੀ ਹੈ, ਜਿਸ 'ਚ ਮੌਜੂਦਾ 5 ਅਰਬ ਡਾਲਰ ਦੇ ਡਿਪਾਜ਼ਿਟ ਨੂੰ 10 ਸਾਲਾਂ ਦੀ ਲੰਬੀ ਮਿਆਦ ਦੀ ਸਹੂਲਤ ਵਿਚ ਬਦਲਣਾ ਸ਼ਾਮਿਲ ਹੈ | ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਦਮ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨਾਲ 7 ਅਰਬ ਡਾਲਰ ਦੇ ਪ੍ਰੋਗਰਾਮ 'ਤੇ ਜਾਰੀ ਗੱਲਬਾਤ ਦੌਰਾਨ ਚੁੱਕਿਆ ਗਿਆ ਹੈ | ਪਾਕਿ ਵਧਦੇ ਖੇਤਰੀ ਤਣਾਅ ਅਤੇ ਕੌਮਾਂਤਰੀ ਮੁਦਰਾ ਫ਼ੰਡ ਨਾਲ ਚੱਲ ਰਹੀ ਗੱਲਬਾਤ ਦੇ ਵਿਚਕਾਰ ਭਾਰੀ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਲਈ ਪ੍ਰਸਤਾਵਿਤ ਢਾਂਚੇ ਤਹਿਤ ਸਾਊਦੀ ਅਰਬ ਦੇ ਅਧਿਕਾਰੀਆਂ ਨੂੰ 8 ਮੁੱਖ ਬੇਨਤੀਆਂ ਸੌਂਪੀਆਂ ਹਨ | ਇਨ੍ਹਾਂ ਮੁੱਖ ਪ੍ਰਸਤਾਵਾਂ 'ਚ ਹੀ ਪਾਕਿ ਦੇ ਭੰਡਾਰਾਂ 'ਚ ਰੱਖੇ ਮੌਜੂਦਾ 5 ਅਰਬ ਡਾਲਰ ਦੇ ਸਾਊਦੀ ਡਿਪਾਜ਼ਿਟ ਨੂੰ 10 ਸਾਲਾਂ ਦੀ ਲੰਬੀ ਮਿਆਦ ਦੀ ਸਹੂਲਤ 'ਚ ਬਦਲਣਾ ਵੀ ਸ਼ਾਮਿਲ ਹੈ | ਪਾਕਿ ਨੇ ਸਾਊਦੀ ਅਰਬ ਨੂੰ ਮੁਲਤਵੀ ਭੁਗਤਾਨ 'ਤੇ ਤੇਲ ਸਹੂਲਤ ਨੂੰ ਮੌਜੂਦਾ 1.2 ਅਰਬ ਡਾਲਰ ਤੋਂ ਵਧਾ ਕੇ 5 ਅਰਬ ਡਾਲਰ ਕਰਨ ਲਈ ਵੀ ਕਿਹਾ ਹੈ | ਪਾਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਵਾਧੂ ਪ੍ਰਸਤਾਵ ਵੀ ਪੇਸ਼ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਸਰਕਾਰ ਦੀ ਵਚਨਬੱਧਤਾ-ਮੋਦੀ <br/> ਅਗਲੀ ਖ਼ਬਰ ਈਰਾਨ ਨੇ ਖਾਮੇਨੇਈ ਦੇ ਪੁੱਤਰ ਨੂੰ ਬਣਾਇਆ ਨਵਾਂ ਸੁਪਰੀਮ ਲੀਡਰ <br/>
Ad Position 24