16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

'ਆਪ' ਨੇ ਰਾਘਵ ਚੱਢਾ ਨੂੰ ਰਾਜ ਸਭਾ 'ਚੋਂ ਉੱਪ ਨੇਤਾ ਦੇ ਅਹੁਦੇ ਤੋਂ ਹਟਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026

ਅਸ਼ੋਕ ਮਿੱਤਲ ਹੋਣਗੇ ਪਾਰਟੀ ਦੇ ਡਿਪਟੀ ਲੀਡਰ
ਨਵੀਂ ਦਿੱਲੀ, 2 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਉ ੱਪਰਲੇ ਸਦਨ 'ਚੋਂ ਉੱਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਹ ਅਹੁਦਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਦੇ ਦਿੱਤਾ ਹੈ | ਪਾਰਟੀ ਵਲੋਂ ਰਾਜ ਸਭਾ ਸਕੱਤਰੇਤ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਹੈ | 'ਆਪ' ਵਲੋਂ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ, ਜਦੋਂ ਪਿਛਲੇ ਕਾਫ਼ੀ ਸਮੇਂ ਤੋਂ ਚੱਢਾ ਨੇ ਪਾਰਟੀ ਮਾਮਲਿਆਂ 'ਤੇ ਚੁੱਪ ਧਾਰੀ ਹੋਈ ਸੀ ਅਤੇ ਸਦਨ 'ਚ ਮੁੱਦੇ ਚੁੱਕਦੇ ਸਮੇਂ ਵੀ ਉਨ੍ਹਾਂ ਵਲੋਂ ਪਾਰਟੀ ਦਾ ਨਾਂਅ ਵੀ ਆਪਣੇ ਭਾਸ਼ਨ 'ਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਸੀ | ਇਥੋਂ ਤੱਕ ਕਿ ਜਦੋਂ ਦਿੱਲੀ 'ਚ ਹੇਠਲੀ ਅਦਾਲਤ ਨੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੂੰ ਅਤੇ ਮਨੀਸ਼ ਸਿਸੋਦੀਆ ਨੂੰ ਸ਼ਰਾਬ ਘੁਟਾਲਾ ਮਾਮਲੇ 'ਚ ਰਾਹਤ ਦਿੱਤੀ ਤਾਂ ਉਨ੍ਹਾਂ ਨੇ ਨਾ ਤਾਂ ਜਨਤਕ ਤੌਰ 'ਤੇ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਇਸ ਸੰਬੰਧ 'ਚ ਕੋਈ ਵੀ ਬਿਆਨ ਦਿੱਤਾ | ਹਲਕਿਆਂ ਮੁਤਾਬਿਕ ਰਾਘਵ ਚੱਢਾ ਦੀਆਂ ਭਾਜਪਾ ਨਾਲ ਨੇੜਤਾ ਦੀਆਂ ਖ਼ਬਰਾਂ ਦਰਮਿਆਨ ਆਮ ਆਦਮੀ ਪਾਰਟੀ ਵਲੋਂ ਇਹ ਕਦਮ ਚੁੱਕਿਆ ਗਿਆ | ਹਾਲਾਂਕਿ ਸਕੱਤਰੇਤ ਨੂੰ ਲਿਖੀ ਗਈ ਚਿੱਠੀ 'ਚ ਪਾਰਟੀ ਨੇ ਫ਼ੈਸਲੇ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ | ਰਾਘਵ ਚੱਢਾ ਦਾ ਰਾਜ ਸਭਾ ਦਾ ਕਾਰਜਕਾਲ 2028 ਤੱਕ ਹੈ | ਰਾਘਵ ਚੱਢਾ ਦੀ ਥਾਂਅ ਅਹੁਦਾ ਸੰਭਾਲਣ ਵਾਲੇ ਅਸ਼ੋਕ ਮਿੱਤਲ ਪੰਜਾਬ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਮੋਢੀ ਅਤੇ ਚਾਂਸਲਰ ਹਨ ਅਤੇ ਉਹ ਵੀ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਹਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਪੈਟਰੋ ਕੈਮੀਕਲ ਉਤਪਾਦਾਂ 'ਤੇ ਕਸਟਮ ਡਿਊਟੀ ਮੁਆਫ਼ ਅਗਲੀ ਖ਼ਬਰ 'ਤੇਜਸ' ਲੜਾਕੂ ਜਹਾਜ਼ ਅਗਲੇ ਹਫ਼ਤੇ ਤੋਂ ਮੁੜ ਭਰਨਗੇ ਉਡਾਣ
Ad Position 24