11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਇਜ਼ਰਾਈਲ ਵਲੋਂ ਈਰਾਨ 'ਤੇ ਹਵਾਈ ਹਮਲਿਆਂ 'ਚ 18 ਮੌਤਾਂ

Ad Position 21
No active advertisement
ਅਜੀਤ ਡੈਸਕ 08-04-2026

• ਅਲਬੋਰਜ਼ ਸੂਬੇ ਨੂੰ ਬਣਾਇਆ ਨਿਸ਼ਾਨਾ • ਖਾਰਗ 'ਚ ਤੇਲ ਟਰਮੀਨਲ 'ਤੇ ਹਮਲਾ, ਕੋਮ-ਕਾਸ਼ਾਨ 'ਚ ਪੁਲ ਉਡਾਇਆ
ਦੁਬਈ, 7 ਅਪ੍ਰੈਲ (ਏਜੰਸੀਆਂ)-ਈਰਾਨ ਦੇ ਤਹਿਰਾਨ ਸ਼ਹਿਰ ਦੇ ਉੱਤਰ-ਪੱਛਮ 'ਚ ਸਥਿਤ ਅਲਬੋਰਜ਼ ਸੂਬੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਵਿਚ ਘੱਟੋ-ਘੱਟ 18 ਵਿਅਕਤੀ ਮਾਰੇ ਗਏ ਹਨ | ਉਕਤ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਨੇ ਅੱਜ ਦਿੱਤੀ | ਨਿਆਂਪਾਲਿਕਾ ਦੀ ਨਿਊਜ਼ ਏਜੰਸੀ ਮਿਜ਼ਾਨ ਦੇ ਅਨੁਸਾਰ ਇਸ ਹਮਲੇ ਵਿਚ 24 ਹੋਰ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ | ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਨਿਸ਼ਾਨਾ ਕਿਸ ਨੂੰ ਬਣਾਇਆ ਗਿਆ ਸੀ | ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਭਾਰੀ ਹਵਾਈ ਹਮਲੇ ਕੀਤੇ ਗਏ ਹਨ, ਜਿਸ ਵਿਚ ਪਹਾੜਾਂ 'ਚ ਸਥਿਤ ਇਕ ਸ਼ੱਕੀ ਹਥਿਆਰਾਂ ਦੇ ਡਿਪੂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਇਜ਼ਰਾਈਲ ਨੇ ਹਵਾਈ ਹਮਲਿਆਂ ਦੀ ਇਕ ਮੁਹਿੰਮ ਚਲਾਈ ਹੈ ਜਿਸ ਵਿਚ ਧਾਰਮਿਕ ਸ਼ਾਸਨ ਦੇ ਉੱਚ ਅਧਿਕਾਰੀ ਅਤੇ ਇਸ ਦੇ ਸੈਨਿਕ ਮਾਰੇ ਗਏ ਹਨ |
ਈਰਾਨ ਵਲੋਂ ਸ਼ਾਰਜਾਹ 'ਤੇ ਜਵਾਬੀ ਬੈਲਿਸਟਿਕ ਮਿਜ਼ਾਈਲ ਹਮਲਾ
ਤਹਿਰਾਨ,-ਅਮਰੀਕਾ ਅਤੇ ਇਜ਼ਰਾਈਲ ਨੇ ਅੱਜ ਈਰਾਨ ਦੀਆਂ ਕਈ ਥਾਵਾਂ 'ਤੇ ਤਾਬੜਤੋੜ ਹਮਲੇ ਕੀਤੇ ਹਨ | ਇਨ੍ਹਾਂ 'ਚੋਂ ਸਭ ਤੋਂ ਵੱਡਾ ਹਮਲਾ ਖਾਰਗ ਟਾਪੂ 'ਤੇ ਹੋਇਆ, ਜਿੱਥੇ ਇਕ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਈਰਾਨ ਦੇ ਕੱਚੇ ਤੇਲ ਦਾ ਲਗਪਗ 80 ਤੋਂ 90 ਫ਼ੀਸਦੀ ਹਿੱਸਾ ਇਸ ਥਾਂ ਤੋਂ ਹੀ ਨਿਰਯਾਤ ਕੀਤਾ ਜਾਂਦਾ ਹੈ | ਇਸ ਦੌਰਾਨ, ਕੋਮ ਅਤੇ ਕਸ਼ਾਨ ਵਿਚ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ | ਕਸ਼ਾਨ ਦੇ ਨੇੜੇ ਯਾਹੀਆਬਾਦ ਰੇਲਵੇ ਪੁਲ 'ਤੇ ਹੋਏ ਹਮਲੇ 'ਚ ਦੋ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ¢ ਇਸ ਤੋਂ ਇਲਾਵਾ, ਉੱਤਰ-ਪੱਛਮੀ ਈਰਾਨ ਵਿਚ ਤਬਰੀਜ਼-ਜ਼ੰਜਾਨ ਹਾਈਵੇਅ 'ਤੇ ਇਕ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਮੰਗਲਵਾਰ ਰਾਤ 8 ਵਜੇ ਤੱਕ (ਅਮਰੀਕੀ ਸਮੇਂ ਅਨੁਸਾਰ) ਤੱਕ ਹੋਰਮੁਜ਼ ਜਲਡਮਰੂ ਨਾ ਖੋਲਿ੍ਹਆ ਤਾਂ ਉਸ ਦੇ ਜ਼ਰੂਰੀ ਠਿਕਾਣਿਆਂ 'ਤੇ ਹਮਲਾ ਕੀਤਾ ਜਾਵੇਗਾ | ਇਨ੍ਹਾਂ ਹਮਲਿਆਂ ਤੋਂ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਯੂ.ਏ.ਆਈ. ਦੇ ਸ਼ਾਰਜਾਹ 'ਚ ਹਮਲਾ ਕੀਤਾ | ਈਰਾਨ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਹੁਣ ਉਹ ਚੁੱਪ ਨਹੀਂ ਬੈਠੇਗਾ | ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ |
ਅਮਰੀਕਾ ਨੇ ਬਹਿਰਾਨੀ ਤੋਂ ਆਪਣੇ 1500 ਮਲਾਹਾਂ ਨੂੰ ਕੱਢਿਆ
ਈਰਾਨ ਤੋਂ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਬਹਿਰੀਨ ਤੋਂ ਲਗਭਗ 1,500 ਮਲਾਹਾਂ ਨੂੰ ਵਾਪਸ ਬੁਲਾ ਲਿਆ ਹੈ | ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਬਹਿਰੀਨ ਵਿਚ ਤਾਇਨਾਤ ਹੈ ਜਿੱਥੇ ਇਹ ਪੂਰੇ ਮੱਧ ਪੂਰਬ ਵਿਚ ਸਮੁੰਦਰੀ ਕਾਰਜਾਂ ਦੀ ਨਿਗਰਾਨੀ ਕਰਦਾ ਹੈ |
ਈਰਾਨ ਦੀ ਧਮਕੀ : ਅਸੀਂ ਹੁਣ ਮੱਧ ਪੂਰਬ ਤੋਂ ਬਾਹਰ ਹਮਲਾ ਕਰਾਂਗੇ
ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਮੰਗਲਵਾਰ ਨੂੰ ਅਮਰੀਕਾ ਨੂੰ ਇਕ ਸਖ਼ਤ ਚਿਤਾਵਨੀ ਜਾਰੀ ਕੀਤੀ, ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਦਾ ਜਵਾਬ ਸਿਰਫ਼ ਮੱਧ ਪੂਰਬ ਤੱਕ ਸੀਮਤ ਨਹੀਂ ਹੋਵੇਗਾ, ਸਗੋਂ ਖੇਤਰ ਵਿਚ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੱਕ ਵੀ ਵਧ ਸਕਦਾ ਹੈ | ਆਪਣੇ ਬਿਆਨ ਵਿਚ, ਗਾਰਡਜ਼ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕਿ ਉਨ੍ਹਾਂ ਨੇ ਹੁਣ ਤੱਕ ਸੰਜਮ ਵਰਤਿਆ ਸੀ, ਉਹ ਸੰਜਮ ਹੁਣ ਖਤਮ ਹੋ ਗਿਆ ਹੈ¢ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਈਰਾਨ ਹੁਣ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਸਕਦਾ ਹੈ ਕਿ ਉਨ੍ਹਾਂ ਨੂੰ ਖੇਤਰ ਦੇ ਤੇਲ ਅਤੇ ਗੈਸ ਸਰੋਤਾਂ ਤੋਂ ਕੱਟਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ 5 ਕਿੱਲੋ ਵਾਲੇ ਸਿਲੰਡਰਾਂ ਦਾ ਕੋਟਾ ਕੀਤਾ ਦੁੱਗਣਾ ਅਗਲੀ ਖ਼ਬਰ ਪੰਜਾਬ ਸਰਕਾਰ ਸਿਹਤ, ਸਿੱਖਿਆ ਤੇ ਢਾਂਚਾਗਤ ਵਿਕਾਸ ਨਾਲ ਸੂਬੇ ਨੂੰ ਮਜ਼ਬੂਤ ਤੇ ਵਿਕਸਿਤ ਬਣਾਉਣ ਲਈ ਵਚਨਬੱਧ-ਮੁੱਖ ਮੰਤਰ...
Ad Position 24