ਮੁੰਬਈ, 7 ਅਪ੍ਰੈਲ (ਏਜੰਸੀ)-ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਦੇ ਸੀ.ਈ.ਓ. ਅਤੇ ਐਮ. ਡੀ. ਕੈਂਪਬੇਲ ਵਿਲਸਨ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਏਅਰ ਲਾਈਨ ਨੇ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਦੀ ਭਾਲ ਲਈ ਇਕ ਕਮੇਟੀ ਬਣਾਈ ਹੈ | ਨਿਊਜ਼ੀਲੈਂਡ ਦੇ ਮੂਲ ਨਿਵਾਸੀ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਤਜਰਬੇਕਾਰ ਵਿਲਸਨ, ਚਾਰ ਸਾਲਾਂ ਤੋਂ ਸੀ. ਈ. ਓ. ਅਤੇ ਐਮ. ਡੀ. ਦੇ ਤੌਰ 'ਤੇ ਏਅਰਲਾਈਨ ਦੀ ਕਮਾਨ ਸੰਭਾਲ ਰਹੇ ਸਨ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਵਿਲਸਨ ਨੇ 2024 'ਚ ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ 2026 'ਚ ਅਹੁਦਾ ਛੱਡਣ ਦੀ ਆਪਣੀ ਇੱਛਾ ਦੱਸੀ ਸੀ ਅਤੇ ਤਦ ਤੋਂ ਹੀ ਉਹ ਇਹ ਪੱਕਾ ਕਰਨ ਲਈ ਕੰਮ ਕਰ ਰਹੇ ਸਨ ਕਿ ਸੰਗਠਨ ਅਤੇ ਲੀਡਰਸ਼ਿਪ ਟੀਮ ਇਸ ਬਦਲਾਅ ਲਈ ਇਕ ਮਜ਼ਬੂਤ ਸਥਿਤੀ 'ਚ ਹੋਵੇ | ਬਿਆਨ 'ਚ ਕਿਹਾ ਗਿਆ ਹੈ ਕਿ ਬੋਰਡ ਨੇ ਇਕ ਕਮੇਟੀ ਬਣਾਈ ਹੈ, ਜੋ ਆਉਣ ਵਾਲੇ ਮਹੀਨਿਆਂ 'ਚ ਵਿਲਸਨ ਦੀ ਜਗ੍ਹਾ ਲੈਣ ਵਾਲੇ ਦੀ ਭਾਲ ਕਰੇਗੀ |
ਏਅਰ ਇੰਡੀਆ ਦੇ ਸੀ.ਈ.ਓ. ਕੈਂਪਬੇਲ ਵਿਲਸਨ ਵਲੋਂ ਅਸਤੀਫ਼ਾ
ਅਜੀਤ ਡੈਸਕ
08-04-2026