11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਵਨ ਖੇੜਾ ਦੇ ਘਰ ਅਸਾਮ ਪੁਲਿਸ ਵਲੋਂ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 08-04-2026
ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਅਸਾਮ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਅਸਾਮ ਪੁਲਿਸ ਦੀ ਇਕ ਟੀਮ ਨੇ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਕਾਂਗਰਸ ਨੇਤਾ ਪਵਨ ਖੇੜਾ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ | ਇਹ ਕਾਰਵਾਈ ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਦੀ ਪਤਨੀ ਰਿਨਿਕੀ ਭੁਈਆ ਸਰਮਾ ਵਲੋਂ ਕਾਰਵਾਈ ਐਫ.ਆਈ.ਆਰ. ਤੋਂ ਬਾਅਦ ਹੋਈ ਹੈ, ਜਿਨ੍ਹਾਂ 'ਤੇ ਪਵਨ ਖੇੜਾ ਨੇ 3 ਦੇਸ਼ਾਂ ਦੇ ਪਾਸਪੋਰਟ ਰੱਖਣ ਦਾ ਦੋਸ਼ ਲਾਇਆ ਸੀ | ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਦੀ ਛਾਪੇਮਾਰੀ ਦੌਰਾਨ ਪਵਨ ਖੇੜਾ ਘਰ ਮੌਜੂਦ ਨਹੀਂ ਸਨ, ਜਿਸ ਕਾਰਨ ਸਿਰਫ ਤਲਾਸ਼ੀ ਲਈ ਗਈ | ਹਲਕਿਆਂ ਮੁਤਾਬਿਕ ਅਸਾਮ ਪੁਲਿਸ ਦੀ ਟੀਮ ਖੇੜਾ ਨੂੰ ਹਿਰਾਸਤ 'ਚ ਲੈਣ ਆਈ ਸੀ | ਪਵਨ ਖੇੜਾ ਨੇ ਹਾਲ ਹੀ 'ਚ ਇਕ ਪ੍ਰੈੱਸ ਕਾਨਫ਼ਰੰਸ 'ਚ ਦੋਸ਼ ਲਾਇਆ ਸੀ ਕਿ ਹੇਮੰਤਾ ਬਿਸਵਾ ਸਰਮਾ ਦੀ ਪਤਨੀ ਕੋਲ ਸਿਮਰ, ਸੰਯੁਕਤ ਅਰਬ ਅਮੀਰਾਤ ਅਤੇ ਏਾਟੀਗੁਆ ਜਿਹੇ 3 ਵੱਖ-ਵੱਖ ਦੇਸ਼ਾਂ ਦੇ ਪਾਸਪੋਰਟ ਹਨ | ਉਨ੍ਹਾਂ ਸਰਮਾ ਦੀ ਪਤਨੀ ਕੋਲ ਦੁਬਈ 'ਚ ਜਾਇਦਾਦ ਹੋਣ ਅਤੇ ਅਮਰੀਕਾ 'ਚ ਕਈ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵੀ ਦੋਸ਼ ਲਾਇਆ | ਖੇੜਾ ਨੇ ਦਾਅਵਾ ਕੀਤਾ ਕਿ ਇਹ ਦਸਤਾਵੇਜ਼ ਭਰੋਸੇਯੋਗ ਅੰਤਰਰਾਸ਼ਟਰੀ ਸਰੋਤਾਂ ਤੋਂ ਮਿਲੇ ਹਨ ਅਤੇ ਕਾਂਗਰਸ ਛੇਤੀ ਹੀ ਹੋਰ ਸਬੂਤ ਪੇਸ਼ ਕਰੇਗੀ | ਇਸ ਦੌਰਾਨ ਅਸਾਮ ਦੇ ਮੁੱਖ ਮੰਤਰੀ ਸਰਮਾ ਨੇ ਖੇੜਾ ਦੇ ਭੱਜਣ ਸੰਬੰਧੀ ਤਨਜ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਪੁਲਿਸ ਉਨ੍ਹਾਂ ਦੇ ਦਿੱਲੀ ਸਥਿਤ ਘਰ ਗਈ ਸੀ, ਪਰ ਉਹ ਹੈਦਰਾਬਾਦ ਭੱਜ ਗਏ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/> ਅਗਲੀ ਖ਼ਬਰ ਏਅਰ ਇੰਡੀਆ ਦੇ ਸੀ.ਈ.ਓ. ਕੈਂਪਬੇਲ ਵਿਲਸਨ ਵਲੋਂ ਅਸਤੀਫ਼ਾ
Ad Position 24