11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 08-04-2026
ਨਕੋਦਰ, 7 ਅਪ੍ਰੈਲ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ | ਪਟੇਲ ਹਾਊਸ ਵਲੋਂ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਹੇਠ 'ਸਿਹਤ ਲਈ ਇਕੱਠੇ, ਵਿਗਿਆਨ ਦੇ ਨਾਲ ਖੜੇ ਰਹੋ' ਵਿਸ਼ੇ 'ਤੇ ਵਿਸ਼ਵ ਸਿਹਤ ਦਿਵਸ ਦਾ ਮਨਾਇਆ | ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ, ਜਿਸ ਵਿਚ ਮੈਡਮ ਪੂਜਾ ਨੇ ਵਿਦਿਆਰਥੀਆਂ ਨੂੰ ਸਿਹਤ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਸੀਨੀਅਰ ਅਧਿਆਪਕਾਂ, ਵਿਗਿਆਨ ਫੈਕਲਟੀ ਅਤੇ ਸਿਹਤ ਤੇ ਤੰਦਰੁਸਤੀ ਕਲੱਬ ਦੇ ਵਲੰਟੀਅਰਾਂ ਦੁਆਰਾ ਬੱਚਿਆਂ ਨੂੰ ਸੰਤੁਲਿਤ ਖੁਰਾਕ ਦੀ ਮਹੱਤਤਾ ਅਤੇ ਜੰਕ ਫੂਡ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਦਿੱਤੀ ਗਈ | ਵਿਦਿਆਰਥੀਆਂ ਨੂੰ ਸਿਹਤ ਤੇ ਸਫਾਈ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਕਲਾਸ ਅਨੁਸਾਰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ | ਕਲਾਸਾਂ (7-10) ਦੇ ਵਿਦਿਆਰਥੀਆਂ ਨੇ ਬੱਚਿਆਂ ਨੂੰ ਚੰਗੀ ਸਿਹਤ ਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਸਿਹਤ ਦਿਵਸ 'ਤੇ ਪੋਸਟਰ ਤੇ ਸਲੋਗਨ ਬਣਾਏ | ਸਪੋਰਟਸ ਇੰਚਾਰਜ ਮੈਡਮ ਅਮਨਦੀਪ ਦੀ ਨਿਗਰਾਨੀ ਹੇਠ ਕਲਾਸਾਂ (4-6) ਲਈ ਯੋਗਾ ਤੇ ਧਿਆਨ ਗਤੀਵਿਧੀ ਦਾ ਆਯੋਜਨ ਕੀਤਾ | ਵਿਦਿਆਰਥੀਆਂ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਆਸਣ ਕੀਤੇ | ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਆਪਣੀਆਂ ਨਿੱਜੀ ਸਫਾਈ ਕਿੱਟਾਂ ਬਣਾਈਆਂ | ਪ੍ਰੀ ਪ੍ਰਾਇਮਰੀ ਵਿੰਗ ਵਿਚ ਵੀ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ | ਛੋਟੇ ਬੱਚਿਆਂ ਨੂੰ ਸਿਹਤਮੰਦ ਭੋਜਨ ਬਨਾਮ ਜੰਕ ਫੂਡ, ਖਾਣ-ਪੀਣ ਦੀਆਂ ਚੰਗੀਆਂ ਆਦਤਾਂ, ਮੇਜ਼ 'ਤੇ ਚੱਲਣ ਦੇ ਢੰਗਾਂ ਬਾਰੇ ਜਾਗਰੂਕ ਕੀਤਾ | ਛੋਟੇ ਬੱਚਿਆਂ ਨੂੰ ਕਲਾਸਾਂ ਵਿਚ ਸਫਾਈ ਚਾਰਟਾਂ ਰਾਹੀਂ ਸਿਹਤਮੰਦ ਆਦਤਾਂ ਬਾਰੇ ਮਾਰਗਦਰਸ਼ਨ ਕੀਤਾ | ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ, ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਪਟੇਲ ਹਾਊਸ, ਸਿਹਤ ਅਤੇ ਤੰਦਰੁਸਤੀ ਕਲੱਬ ਦੇ ਮੈਂਬਰਾਂ ਵਲੋਂ ਅਜਿਹੀਆਂ ਗਿਆਨਵਾਨ ਗਤੀਵਿਧੀਆਂ ਦੇ ਆਯੋਜਨ ਵਿਚ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਸਪਾ 25 ਨੂੰ ਹਲਕਾ ਆਦਮਪੁਰ 'ਚ ਕਰੇਗੀ ਵਰਕਰ ਸੰਮੇਲਨ ਅਗਲੀ ਖ਼ਬਰ ਪਵਨ ਖੇੜਾ ਦੇ ਘਰ ਅਸਾਮ ਪੁਲਿਸ ਵਲੋਂ ਛਾਪੇਮਾਰੀ
Ad Position 24