10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਲੋਹੀਆਂ ਦੇ ਪਿੰਡ ਸਿੱਧੂਪੁਰ ’ਚ ਚੋਰ ਗਰੋਹ ਨੇ 9 ਮੋਟਰਾਂ ਤੋਂ ਤਾਰਾਂ ਲਾਹੀਆਂ

ਲੋਹੀਆਂ ਖਾਸ, 10 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪਿਛਲੇ ਕਈ ਦਿਨਾਂ ਤੋਂ ਲੋਹੀਆਂ ਇਲਾਕੇ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵਲੋਂ ਤਾਰਾਂ ਲਾਹੁਣ ਦਾ ਕੰਮ ਲਗਾਤਾਰ ਰੱਖਿਆ ਹੋਇਆ ਹੈ, ਜਿਸ ਦੇ ਚਲਦੇ ਹੁਣ ਲੋਹੀਆਂ ਬਲਾਕ ਦੇ ਪਿੰਡ ਸਿੱਧੂਪੁਰ ਵਿਖੇ ਵੀ 9 ਮੋਟਰਾਂ ਤੋਂ ਕੀਮਤੀ ਤਾਰਾਂ ਲੱਥ ਜਾਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ| ਜਾਣਕਾਰੀ ਦਿੰਦਿਆਂ ਬਿੱਕਰ ਸਿੰਘ ਪੁੱਤਰ ਮਹਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿੰਡ ਸਿੱਧੂਪੁਰ ਦੀਆਂ ਰਾਈਵਾਲ ਸੜਕ ’ਤੇ ਪੈਂਦੀਆਂ ਕਰੀਬ 9 ਮੋਟਰਾਂ ਤੋਂ ਤਾਰਾਂ ਲੱਥ ਚੁੱਕੀਆਂ ਹਨ, ਜਿਨ੍ਹਾਂ ’ਚ ਜਗੀਰ ਸਿੰਘ ਪੁੱਤਰ ਹਰਨਾਮ ਸਿੰਘ, ਜਸਵੰਤ ਸਿੰਘ ਜੋਸਨ, ਸੁਰਜੀਤ ਸਿੰਘ, ਗੁਰਨਾਮ ਸਿੰਘ, ਬੂਟਾ ਸਿੰਘ ਸਾਰੇ ਵਾਸੀ ਪਿੰਡ ਸਿੱਧੂਪੁਰ ਦੇ ਹਨ, ਦੀਆਂ ਮੋਟਰਾਂ ਤੋਂ ਕੀਮਤੀ ਤਾਰਾਂ, ਸਟਾਟਰ ਆਦਿ ਲਾ ਕੇ ਚੋਰਾਂ ਨੇ ਕਿਸਾਨਾਂ ਨੂੰ ਹੈਰਾਨ ਤੇ ਪੁਲਿਸ ਨੂੰ ਪ੍ਰੇਸ਼ਾਨ ਕੀਤਾ ਹੈ| ਇਸ ਸਬੰਧੀ ਗੱਲਬਾਤ ਕਰਦਿਆਂ ਲੋਹੀਆਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਪਾਸ ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ, ਪਰ ਫਿਰ ਵੀ ਸਾਡੀਆਂ ਟੀਮਾਂ ਅਜਿਹੇ ਚੋਰ ਗਿਰੋਹ ਨੂੰ ਜਲਦੀ ਫੜਨ ਲਈ ਆਪਣਾ ਕੰਮ ਜਾਰੀ ਰੱਖਣਗੀਆਂ|

Ad Position 21
No active advertisement
ਅਜੀਤ ਡੈਸਕ 11-11-2026

Ad Position 22
No active advertisement
ਪਿਛਲੀ ਖ਼ਬਰ ਸਰੂਪ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਮਨਾਇਆ ਬੰਦੀ ਛੋੜ ਦਿਵਸ
Ad Position 24