10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭੋਗਪੁਰ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਭੋਗਪੁਰ, 10 ਨਵੰਬਰ (ਕਮਲਜੀਤ ਸਿੰਘ ਡੱਲੀ)-ਦਸਤਕਾਰੀ ਤੇ ਸ਼ਿਲਪਕਾਰੀ ਦੇ ਸਿਰਜਣਹਾਰ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਪ੍ਰਕਾਸ਼ ਉਤਸਵ ਵਿਸ਼ਵਕਰਮਾ ਭਵਨ ਭੋਗਪੁਰ ਵਿਖੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਭੋਗਪੁਰ ਦੇ ਸੁਚੱਜੇ ਪ੍ਰਬੰਧਾਂ ਹੇਠ ਮਨਾਏ ਵਿਸ਼ਵਕਰਮਾ ਦਿਵਸ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਲਗਵਾਈਆਂ।

Ad Position 21
No active advertisement
ਅਜੀਤ ਡੈਸਕ 11-11-2026
ਭੋਗਪੁਰ, 10 ਨਵੰਬਰ (ਕਮਲਜੀਤ ਸਿੰਘ ਡੱਲੀ)-ਦਸਤਕਾਰੀ ਤੇ ਸ਼ਿਲਪਕਾਰੀ ਦੇ ਸਿਰਜਣਹਾਰ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਪ੍ਰਕਾਸ਼ ਉਤਸਵ ਵਿਸ਼ਵਕਰਮਾ ਭਵਨ ਭੋਗਪੁਰ ਵਿਖੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਭੋਗਪੁਰ ਦੇ ਸੁਚੱਜੇ ਪ੍ਰਬੰਧਾਂ ਹੇਠ ਮਨਾਏ ਵਿਸ਼ਵਕਰਮਾ ਦਿਵਸ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਲਗਵਾਈਆਂ। ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ ਜਿਸ ’ਚ ਵੱਖ-ਵੱਖ ਕਲਾਕਾਰਾਂ ਨੇ ਹਾਜਰੀ ਲਗਵਾਉਦੇ ਹੋਏ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਭ ਤੋ ਪਹਿਲਾ ਸ਼ਿਵ ਮੰਦਿਰ ਭੋਗਪੁਰ ਮਿੱਲ ਕਾਲੋਨੀ ਦੇ ਕੀਰਤਨੀ ਜਥੇ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ, ਉਪਰੰਤ ਭਾਈ ਸੁਖਵਿੰਦਰ ਸਿੰਘ ਦੇ ਕਵੀਸ਼ਰੀ ਜਥੇ, ਕਵੀ ਮਲਕੀਤ ਸਿੰਘ ਪਾਪੀ, ਕਵੀ ਹਰਨੇਕ ਸਿੰਘ ਨੇਕੀ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ, । ਸਮਾਗਮ ਦੌਰਾਨ ਪ੍ਰਸਿੱਧ ਮੰਚ ਸੰਚਾਲਕ ਬਲਦੇਵ ਰਾਹੀ ਵਲੋਂ ਦਿਲਕਸ਼ ਅੰਦਾਜ਼ ’ਚ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜੀਤ ਲਾਲ ਭੱਟੀ ਤੇ ਸਾਬਕਾ ਵਿਧਾਇਕਪਵਨ ਕੁਮਾਰ ਟੀਨੂੰ ਨੇ ਬਾਬਾ ਜੀ ਅੱਗੇ ਨਤਮਸਤਕ ਹੁੰਦਆਂ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਿਸ਼ਵਕਰਮਾ ਭਵਨ ਕਮੇਟੀ ਭੋਗਪੁਰ ਦੇ ਪ੍ਰਧਾਨ ਕੁੰਦਨ ਸਿੰਘ ਰਹਿਸੀ ਨੇ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਸੈਂਹਬੀ, ਸਤਨਾਮ ਸਿੰਘ, ਬਖਸ਼ੀਸ਼ ਸਿੰਘ, ਜਸਵਿੰਦਰ ਸਿੰਘ ਰਹਿਸੀ ,ਦਵਿੰਦਰ ਸਿੰਘ ਨਾਮਧਾਰੀ, ਸੁਰਜੀਤ ਸਿੰਘ ਮਾਨ, ਗੁਰਵਿੰਦਰ ਸਿੰਘ ਪੀਟੀ ਚੇਅਰਮੈਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭੋਗਪੁਰ,ਚਰਨਪ੍ਰੀਤ ਸਿੰਘ ਮਾਨ, ਜਸਦੀਪ ਸਿੰਘ ਜੱਸੀ, ਕੌਂਸਲਰ ਸੁਖਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਭੋਗਲ ਹਲਕਾ ਇੰਚਾਰਜ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ, ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਸੁਖੀਜਾ, ਕੌਂਸਲਰ ਮੁਨੀਸ਼ ਕੁਮਾਰ ਸੁਖੀਜਾ ,ਕੌਂਸਲਰ ਰਾਕੇਸ਼ ਕੁਮਾਰ ਬੱਗਾ, ਮੋਨੂੰ ਸੁੱਖੀਜਾ,ਜਸਦਿਆਲ ਸਿੰਘ ਜਸ ਜ਼ਿਲ੍ਹਾ ਪਰਿਸ਼ਦ ਮੈਂਬਰ, ਮਨਦੀਪ ਸਿੰਘ ਮੰਨਾ, ਤਰਲੋਕ ਸਿੰਘ ਜੰਡੀਰ, ਸੁਖਪਾਲ ਸੁਖੀਜਾ, ਡਾਕਟਰ ਕਮਲ ਸਿੰਘ ਕੌਂਸਲਰ ਸੀਨੀਅਰ ਮੀਤ ਪ੍ਰਧਾਨ,ਰਾਜਾ ਸਿੰਘ ਚੇਅਰਮੈਨ ਹਾਈ ਡਰੀਮ ਸਕੂਲ,ਪਰਮਜੀਤ ਸਿੰਘ ਪੰਮਾ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧੁਲੇਤਾ ਚੌਂਕੀ ਅਧੀਨ ਪਿੰਡ ਲੋਹਗੜ੍ਹ ਵਿਖੇ ਘਰ ’ਚੋਂ ਲੱਖਾਂ ਦੀ ਨਕਦੀ ਅਤੇ ਸੋਨਾ ਚੋਰੀ ਅਗਲੀ ਖ਼ਬਰ ਸਰਕਾਰੀ ਖਰੀਦ ਬੰਦ ਹੋਣ ਨਾਲ ਮੰਡੀਆਂ ’ਚ ਰੁਲਣ ਲੱਗਾ ਝੋਨਾ-ਢਿੱਲੋਂ
Ad Position 24