10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਹਲਕਾ ਨਕੋਦਰ ’ ਚ ਵਿਧਾਨ ਸਭਾ ਦੀ ਚੋਣ ਲੜਨ ਦੇ ਦਾਅਵੇਦਾਰਾਂ ’ ਚ ਕਾਂਗਰਸ ਦੀ ਟਿਕਟ ਲਈ ਲੱਗੀ ਦੌੜ

ਜਲੰਧਰ, 10 ਨਵੰਬਰ (ਜਤਿੰਦਰ ਪੰਮੀ)–ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਸਿਆਸੀ ਪਾਰਟੀਆਂ ’ਚ ਜੋੜ-ਤੋੜ ਤੇ ਪਾਰਟੀ ਦੀ ਟਿਕਟ ਲੈਣ ਲਈ ਚੋਣ ਲੜਨ ਦੇ ਚਾਹਵਾਨਾਂ ’ਚ ਦੌੜ ਲੱਗ ਗਈ ਹੈ। ਵਿਧਾਨ ਸਭਾ ਹਲਕਾ ਨਕੋਦਰ, ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੀ ਮੌਜੂਦਾ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਹੀ ਮੁੜ ਉਮੀਦਵਾਰ ਐਲਾਨ ਦਿੱਤਾ ਹੈ, ਤੋਂ ਬਾਅਦ ਹੁਣ ਕਾਂਗਰਸ ਅੰਦਰ ਵੀ ਦਾਅਵੇਦਾਰਾਂ ਵਿਚਾਲੇ ਟਿਕਟ ਲਈ ਦੌੜ-ਭੱਜ ਸ਼ੁਰੂ ਹੋ ਗਈ ਹੈ।

Ad Position 21
No active advertisement
ਰਵਿੰਦਰ ਟੁਰਨਾ ਡਾ. ਨਵਜੋਤ ਦਾਹੀਆ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ 11-11-2026
ਜਲੰਧਰ, 10 ਨਵੰਬਰ (ਜਤਿੰਦਰ ਪੰਮੀ)–ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਸਿਆਸੀ ਪਾਰਟੀਆਂ ’ਚ ਜੋੜ-ਤੋੜ ਤੇ ਪਾਰਟੀ ਦੀ ਟਿਕਟ ਲੈਣ ਲਈ ਚੋਣ ਲੜਨ ਦੇ ਚਾਹਵਾਨਾਂ ’ਚ ਦੌੜ ਲੱਗ ਗਈ ਹੈ। ਵਿਧਾਨ ਸਭਾ ਹਲਕਾ ਨਕੋਦਰ, ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੀ ਮੌਜੂਦਾ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਹੀ ਮੁੜ ਉਮੀਦਵਾਰ ਐਲਾਨ ਦਿੱਤਾ ਹੈ, ਤੋਂ ਬਾਅਦ ਹੁਣ ਕਾਂਗਰਸ ਅੰਦਰ ਵੀ ਦਾਅਵੇਦਾਰਾਂ ਵਿਚਾਲੇ ਟਿਕਟ ਲਈ ਦੌੜ-ਭੱਜ ਸ਼ੁਰੂ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਪ੍ਰਮੁੱਖ ਤਿੰਨ ਦਾਅਵੇਦਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਬਾਰੇ ਪਾਰਟੀ ਨੇ ਅੰਦਰੂਨੀ ਸਰਵੇਖਣ ਵੀ ਕਰਵਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਕੋਦਰ ਹਲਕੇ ਤੋਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਲੜਨ ਵਾਲੇ ਡਾ. ਨਵਜੋਤ ਦਾਹੀਆ ਇਸ ਵਾਰ ਵੀ ਫਿਰ ਚੋਣ ਲੜਨ ਦੇ ਚਾਹਵਾਨ ਹਨ ਅਤੇ ਉਹ ਟਿਕਟ ਲੈਣ ਲਈ ਮੁੜ ਤੋਂ ਸਰਗਰਮ ਹੋ ਚੁੱਕੇ ਹਨ। ਡਾ. ਦਾਹੀਆ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤੀਜੇ ਨੰਬਰ ’ਤੇ ਰਹੇ ਸਨ ਜਦੋਂਕਿ ‘ਆਪ’ ਦੀ ਇੰਦਰਜੀਤ ਕੌਰ ਮਾਨ ਜੇਤੂ ਰਹੀ ਸੀ ਤੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੂਜੇ ਨੰਬਰ ’ਤੇ ਰਹ ੇ ਸਨ ਜਦੋਂਕਿ ਵਡਾਲਾ ਉਥੋਂ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ। ਉਨ੍ਹਾਂ ਤੋਂ ਇਲਾਵਾ ਭਾਰਤੀ ਸਿਆਸਤ ਦਾ ਬਾਬਾ ਬੋਹੜ ਤੇ ਕਿੰਗ ਮੇਕਰ ਵਜੋਂ ਜਾਣੇ ਜਾਂਦੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਚੇਲੇ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਓ. ਐੱਸ. ਡੀ. ਰਵਿੰਦਰ ਟੁਰਨਾ ਵੀ ਟਿਕਟ ਲੈਣ ਪੁਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਹਲਕੇ ਅੰਦਰ ਲਗਾਤਾਰ ਵਿਚਰਨਾ ਸ਼ੁਰੂ ਕੀਤਾ ਹੋਇਆ ਹੈ। ਰਵਿੰਦਰ ਸਿੰਘ ਟੁਰਨਾ ਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਛਤਰ-ਛਾਇਆ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਾਮਰੇਡ ਸੁਰਜੀਤ ਵਲੋਂ ਭਾਰਤੀ ਸਿਆਸਤ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਨੂੰ ਬਹੁਤ ਹੀ ਨੇੜਿਓਂ ਦੇਖਿਆ ਸੀ। ਹੁਣ ਪਿਛਲੇ ਕਈ ਸਾਲਾਂ ’ਚ ਰਵਿੰਦਰ ਟੁਰਨਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਓ. ਐੱਸ. ਡੀ. ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਬੀਬੀ ਭੱਠਲ ਕੋਲੋਂ ਵੀ ਉਨ੍ਹਾਂ ਨੂੰ ਸਿਆਸਤ ਦਾ ਕਾਫੀ ਤਜਰਬਾ ਹਾਸਲ ਹੋਇਆ ਹੈ। ਰਵਿੰਦਰ ਟੁਰਨਾ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਜਾ ਰਹੇ ਹਨ। ਨਕੋਦਰ ਹਲਕੇ ਤੋਂ ਟਿਕਟ ਦੇ ਤੀਜੇ ਦਾਅਵੇਦਾਰ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਹਨ। ਰਾਣਾ ਰੰਧਾਵਾ ਨੇ ਪਿਛਲੀਆਂ ਚੋਣਾਂ ਦੌਰਾਨ ਜਲੰਧਰ ਕੈਂਟ ਹਲਕੇ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪਾਰਟੀ ਨੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੂੰ ਮੁੜ ਟਿਕਟ ਦਿੱਤੀ ਸੀ। ਇਸ ਵਾਰ ਰਾਣਾ ਰੰਧਾਵਾ ਨਕੋਦਰ ਹਲਕੇ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਕਤ ਤਿੰਨਾਂ ਦਾਅਵੇਦਾਰਾਂ ਦੀ ਹਲਕੇ ਵਿੱਚ ਪਹੁੰਚ ਤੇ ਪਸੰਦ ਪਤਾ ਕਰਵਾਉਣ ਲਈ ਕਾਂਗਰਸ ਪਾਰਟੀ ਵਲੋਂ ਅੰਦਰੂਨੀ ਸਰਵੇਖਣ ਕਰਵਾਇਆ ਗਿਆ ਸੀ, ਜਿਸ ਵਿੱਚ ਰਵਿੰਦਰ ਟੁਰਨਾ ਤੇ ਨਵਜੋਤ ਦਹੀਆ ਵਿਚਾਲੇ ਬਰਾਬਰ ਦਾ ਮੁਕਾਬਲਾ ਹੈ ਅਤੇ ਦੋਵਾਂ 31-31 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਉਲਟ ਰਾਣਾ ਰੰਧਾਵਾ ਨੂੰ ਸਿਰਫ਼ 10 ਫੀਸਦੀ ਲੋਕਾਂ ਨੇ ਆਪਣੀ ਪਸੰਦ ਮੰੰਨਿਆ ਹੈ। ਹਾਲਾਂਕਿ ਟਿਕਟ ਦੇ ਤਿੰਨੇ ਦਾਅਵੇਦਾਰ ਕਾਂਗਰਸੀ ਆਗੂ ਹਲਕੇ ਅੰਦਰ ਪੂਰੀ ਸਰਗਰਮੀ ਦਿਖਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਦਿੱਲੀ, ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਤੋਂ 2 ਹਫ਼ਤਿਆਂ ’ਚ ਮੰਗਿਆ ਜਵਾਬ ਅਗਲੀ ਖ਼ਬਰ ਮਾਮਲਾ ਕੁਝ ਦਿਨ ਪਹਿਲਾਂ ਕਾਂਗਰਸ ’ਚ ਸ਼ਾਮਿਲ ਹੋਏ ‘ਆਪ’ ਵਰਕਰਾਂ ਦਾ ‘ਆਪ’ ਵਰਕਰ ਕਾਂਗਰਸ ’ਚ ਸ਼ਾਮਿਲ ਨਹੀਂ ਹੋਏ ‘ਆਪ’ ਦ...
Ad Position 24