11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬਸਪਾ 25 ਨੂੰ ਹਲਕਾ ਆਦਮਪੁਰ 'ਚ ਕਰੇਗੀ ਵਰਕਰ ਸੰਮੇਲਨ

Ad Position 21
No active advertisement
ਅਜੀਤ ਡੈਸਕ 08-04-2026
ਆਦਮਪੁਰ, 7 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਸੂਬੇ ਭਰ 'ਚ ਸੁਰੂ ਕੀਤੀ ਗਈ ਪੰਜਾਬ ਸੰਭਾਲੋ ਮੁਹਿੰਮ ਤਹਿਤ ਹਲਕਾ ਆਦਮਪੁਰ ਵਿਚ 25 ਅਪ੍ਰੈਲ ਨੂੰ ਵਰਕਰ ਸੰਮੇਲਨ ਕੀਤਾ ਜਾ ਰਿਹਾ | ਇਸ ਦੀ ਜਾਣਕਾਰੀ ਦਿੰਦਿਆਂ ਬਸਪਾ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਦੇ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਹਲਕੇ 'ਚ ਪਾਰਟੀ ਦੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਇਹ ਸੰਮੇਲਨ ਕੀਤਾ ਜਾ ਰਿਹਾ ਹੈ | ਇਹ ਸੰਮੇਲਨ ਜਨਤਾ ਪੈਲਸ ਆਦਮਪੁਰ -ਭੋਗਪੁਰ ਰੋਡ 'ਤੇ 25 ਅਪ੍ਰੈਲ ਨੂੰ ਸਵੇਰੇ 11 ਵਜੇ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ 'ਚ ਮੁੱਖ ਮਹਿਮਾਨ ਦੇ ਤੌਰ ਤੇ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੇਣੀਪਾਲ, ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਬਤੌਰ ਮੁੱਖ ਮਹਿਮਾਨ ਪਹੁੰਚਣਗੇ | ਉਨ੍ਹਾਂ ਕਿਹਾ ਕਿ ਹਲਕੇ ਵਿਚ ਪਾਰਟੀ ਦੀ ਮੁਹਿਮ ਨੂੰ ਸਾਰੇ ਹੀ ਵਰਗਾਂ ਦੇ ਲੋਕਾਂ ਵਲੋਂ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਆ | ਉਨ੍ਹਾਂ ਕਿਹਾ ਕਿ ਬਸਪਾ ਹਮੇਸਾ ਹੀ ਸਰਬ ਸਮਾਜ ਦੇ ਭਲੇ ਲਈ ਕੰਮ ਕਰਦੀ ਹੈ ਇਹੀ ਕਾਰਨ ਹੈ ਕਿ ਜਦੋਂ ਬਸਪਾ ਦੀ ਯੂ. ਪੀ. 'ਚ ਸਰਕਾਰ ਬਣੀ ਤਾਂ ਬਸਪਾ ਦੀ ਰਾਸਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਸਾਰੇ ਹੀ ਵਰਗਾਂ ਦੇ ਭਲੇ ਲਈ ਕੰਮ ਕੀਤੇ ਜੋ ਕਿ ਇਕ ਮਿਸਾਲ ਆ | ਇਸ ਮੌਕੇ ਬਸਪਾ ਸੂਬਾ ਸਕੱਤਰ ਇੰਜੀਨੀਅਰ ਜਸਵੰਤ ਰਾਏ, ਬਲਦੇਵ ਸਲਾਲਾ, ਮਦਨ ਮੱਦੀ, ਹਰਜਿੰਦਰ ਬਿੱਲਾ ਤੇ ਪਾਰਟੀ 'ਚ ਹੁਣੇ ਸ਼ਾਮਿਲ ਹੋਏ ਸਰਦਾਰ ਬੂਟਾ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੋਹਾੜ ਕਲਾਂ ਦੇ ਛਿੰਝ ਮੇਲੇ 'ਚ ਸ਼ੇਰਾ ਬਾਬਾ ਫਲਾਹੀ ਨੇ ਜਿੱਤੀ ਪਟਕੇ ਦੀ ਕੁਸ਼ਤੀ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>
Ad Position 24