11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕੋਹਾੜ ਕਲਾਂ ਦੇ ਛਿੰਝ ਮੇਲੇ 'ਚ ਸ਼ੇਰਾ ਬਾਬਾ ਫਲਾਹੀ ਨੇ ਜਿੱਤੀ ਪਟਕੇ ਦੀ ਕੁਸ਼ਤੀ

Ad Position 21
No active advertisement
ਅਜੀਤ ਡੈਸਕ 08-04-2026
ਸ਼ਾਹਕੋਟ, 7 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਪਿੰਡ ਕੋਹਾੜ ਕਲਾਂ (ਸ਼ਾਹਕੋਟ) ਵਿਖੇ 42ਵਾਂ ਛਿੰਝ ਮੇਲਾ ਕਰਵਾਇਆ ਗਿਆ | ਮੇਲੇ 'ਚ 14 ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ | ਇਸ ਮੌਕੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਤੇ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ ਦੇ ਪੀ. ਏ ਪਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਦੇ ਛਿੰਝ ਮੇਲੇ ਸਾਡੇ ਪੁਰਾਤਨ ਵਿਰਸੇ ਨੂੰ ਜਿਊਾਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ | ਇਸ ਮੌਕੇ ਸ਼ੇਰਾ ਬਾਬਾ ਫਲਾਹੀ ਤੇ ਧਰਮਿੰਦਰ ਕੁਹਾਲੀ ਵਿਚਕਾਰ ਇਕ ਨੰਬਰ ਦੀ ਕੁਸ਼ਤੀ ਹੋਈ, ਪੂਰੀ ਜੱਦੋ-ਜਹਿਦ ਤੋਂ ਬਾਅਦ ਸ਼ੇਰਾ ਬਾਬਾ ਫਲਾਹੀ ਨੇ ਪਟਕੇ ਦੀ ਕੁਸ਼ਤੀ ਜਿੱਤੀ | ਸਵ. ਜੋਗਿੰਦਰ ਸਿੰਘ ਪਹਿਲਵਾਨ ਦੇ ਪਰਿਵਾਰ ਵਲੋਂ ਸਵ. ਸਰਬਜੀਤ ਸਿੰਘ ਦੀ ਯਾਦ 'ਚ ਜੇਤੂ ਪਹਿਲਵਾਨ ਨੂੰ ਇਕ ਹਾਰਲੇ ਮੋਟਰਸਾਈਕਲ ਦਿੱਤਾ ਗਿਆ | ਦੋ ਨੰਬਰ ਦੀ ਕੁਸ਼ਤੀ ਜੱਸਾ ਬਾਹੜੋਵਾਲ ਤੇ ਸ਼ਰੀਫ ਨਵਾਂ ਪਿੰਡ ਅਕਾਲੀਆਂ ਵਿਚਾਲੇ ਹੋਈ, ਜਿਸ 'ਚ ਸ਼ਰੀਫ਼ ਨਵਾਂ ਪਿੰਡ ਅਕਾਲੀਆਂ ਨੇ ਜਿੱਤ ਪ੍ਰਾਪਤ ਕੀਤੀ | ਜੇਤੂ ਪਹਿਲਵਾਨ ਨੂੰ ਸੰਤੋਖ ਸਿੰਘ ਸਾਬਕਾ ਸਰਪੰਚ ਵਲੋਂ ਆਪਣੇ ਬੇਟੇ ਰਣਜੋਧ ਸਿੰਘ ਦੀ ਯਾਦ ਵਿਚ 31 ਹਜ਼ਾਰ ਦੇ ਇਨਾਮ ਨਾਲ ਸਨਮਾਨਿਤ ਕੀਤਾ | ਤਿੰਨ ਨੰਬਰ ਦੀ ਕੁਸ਼ਤੀ ਸਰਬਣ ਸੇਰੋਂ ਤੇ ਬਿੱਲੂ ਹੁਸ਼ਿਆਰਪੁਰ ਵਿਚਾਲੇ ਹੋਈ, ਜੋ ਸ਼ਿੰਗਾਰਾ ਸਿੰਘ ਤੇ ਮੰਗਲ ਸਿੰਘ ਦੇ ਪਰਿਵਾਰ ਵਲੋਂ ਕਾਰਵਾਈ ਗਈ, ਜਿਸ 'ਚ ਸਰਬਣ ਸੇਰੋਂ ਜੇਤੂ ਰਿਹਾ | ਇਸ ਮੌਕੇ ਕੁਲਦੀਪ ਸਿੰਘ ਕੋਹਾੜ ਸਰਪੰਚ, ਰਾਮ ਸਿੰਘ ਸੈਕਟਰੀ ਤੇ ਨਛੱਤਰ ਸਿੰਘ ਅਕਾਲੀ ਆਗੂ ਵਲੋਂ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸੋਹਣ ਸਿੰਘ ਪੰਚ, ਕੇਸਰ ਸਿੰਘ ਪੰਚ, ਸਨੀ ਪੰਚ, ਲਖਵਿੰਦਰ ਸਿੰਘ ਪੰਚ, ਸਾਬੀ ਪੰਚ, ਸਰਬਜੀਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਕੋਹਾੜ ਕਲਾਂ, ਅਜੈਬ ਸਿੰਘ, ਸੰਤੋਖ ਸਿੰਘ, ਸੁਖਦੇਵ ਰਾਮ, ਅਮਰਜੀਤ ਸਿੰਘ, ਏ. ਐੱਸ. ਆਈ. ਗੁਰਦੇਵ ਸਿੰਘ ਕੋਹਾੜ, ਏ. ਐੱਸ. ਆਈ ਸ਼ਿੰਗਾਰਾ ਸਿੰਘ ਕੋਹਾੜ, ਜਰਨੈਲ ਸਿੰਘ, ਮੇਜਰ ਸਿੰਘ, ਰਾਜਾ ਕੋਹਾੜ, ਨਿਰਮਲ ਸਿੰਘ ਦਿਓਲ, ਗੋਪੀ ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਰਾਜਾ, ਅਮਰਜੀਤ ਸਿੰਘ ਅੰਬਾ, ਮੇਜਰ ਸਿੰਘ, ਮਨਜੀਤ ਮਿੰਟੂ, ਰਾਜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਵਰਿੰਦਰ ਬਾਂਸਲ 'ਮਾਤਾ ਵੈਸ਼ਨੋ ਦੇਵੀ ਮੰਦਰ ਸੇਵਾ ਪਰਿਵਾਰ' ਦੇ ਮੈਂਬਰ ਬਣੇ <br/> ਅਗਲੀ ਖ਼ਬਰ ਬਸਪਾ 25 ਨੂੰ ਹਲਕਾ ਆਦਮਪੁਰ 'ਚ ਕਰੇਗੀ ਵਰਕਰ ਸੰਮੇਲਨ
Ad Position 24