13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਅਮਰੀਕੀ ਸ਼ੇਅਰ ਬਾਜ਼ਾਰ ਉੱਛਲਿਆ <br/>

Ad Position 21
No active advertisement
ਅਜੀਤ ਡੈਸਕ 09-04-2026
ਨਵੀਂ ਦਿੱਲੀ, 8 ਅਪ੍ਰੈਲ (ਪੀ. ਟੀ. ਆਈ.)-ਅਮਰੀਕਾ ਅਤੇ ਈਰਾਨ ਦਰਮਿਆਨ ਦੋ ਹਫ਼ਤਿਆਂ ਦੀ ਜੰਗਬੰਦੀ ਅਤੇ ਹੋਰਮੁਜ਼ ਜਲਡਮਰੂ ਮਾਰਗ ਨੂੰ ਮੁੜ ਖੋਲ੍ਹਣ ਦੀ ਸਹਿਮਤੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਈਆਂ ਹਨ, ਜਦਕਿ ਏਸ਼ੀਆਈ ਬਾਜ਼ਾਰਾਂ ਅਤੇ ਅਮਰੀਕੀ ਸਟਾਕ ਫਿਊਚਰਜ਼ ਵਿਚ ਵੱਡਾ ਉਛਾਲ ਦੇਖਿਆ ਗਿਆ ਹੈ | ਜਾਪਾਨ ਦਾ ਨਿੱਕੀ 225 ਇੰਡੈਕਸ 4.8 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 5.6 ਫੀਸਦੀ ਵਧਿਆ | ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 14.3 ਫੀਸਦੀ ਡਿੱਗ ਕੇ 96.83 ਡਾਲਰ ਅਤੇ ਬ੍ਰੈਂਟ ਕਰੂਡ 13.3 ਫੀਸਦੀ ਦੀ ਗਿਰਾਵਟ ਨਾਲ 94.74 ਡਾਲਰ 'ਤੇ ਆ ਗਿਆ¢ ਜ਼ਿਕਰਯੋਗ ਹੈ ਕਿ ਫ਼ਾਰਸ ਦੀ ਖਾੜੀ ਵਿਚ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਨਾਥ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਅਗਲੀ ਖ਼ਬਰ ਕੀਰ ਸਟਾਰਮਰ ਵਲੋਂ ਜੰਗਬੰਦੀ ਦਾ ਸਵਾਗਤ
Ad Position 24