ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਖਾੜੀ ਦੇਸ਼ਾਂ ਦਾ ਦੌਰਾ ਸ਼ੁਰੂ ਕਰਨਗੇ, ਜਿਸ ਦÏਰਾਨ ਉਹ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਨੂੰ ਸਮਰਥਨ ਦੇਣ ਅਤੇ ਕਾਇਮ ਰੱਖਣ ਲਈ ਕੂਟਨੀਤਕ ਯਤਨਾਂ 'ਤੇ ਚਰਚਾ ਕਰਨਗੇ | ਬਿ੍ਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਦਫ਼ਤਰ 10 ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਖਾੜੀ ਖੇਤਰ ਦੇ ਉਨ੍ਹਾਂ ਦੇ ਦੌਰੇ ਦਾ ਉਦੇਸ਼ ਟਕਰਾਅ ਦਾ ਲੰਬੇ ਸਮੇਂ ਦਾ ਹੱਲ ਲੱਭਣਾ ਅਤੇ ਬਿ੍ਟਿਸ਼ ਅਤੇ ਵਿਸ਼ਵਵਿਆਪੀ ਅਰਥਵਿਵਸਥਾਵਾਂ ਨੂੰ ਭਵਿੱਖ ਦੇ ਖਤਰਿਆਂ ਤੋਂ ਬਚਾਉਣਾ ਹੈ |