13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲਾ ਨਾ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਾਂ-ਰੂਸ

Ad Position 21
No active advertisement
ਅਜੀਤ ਡੈਸਕ 09-04-2026
ਮਾਸਕੋ, 8 ਅਪ੍ਰੈਲ (ਪੀ. ਟੀ. ਆਈ.)-ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਸਮਝੌਤੇ ਦਾ ਸਵਾਗਤ ਕਰਦੇ ਹੋਏ, ਰੂਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸਲਾਮੀ ਗਣਰਾਜ ਵਿਚ ਨਾਗਰਿਕ ਸਹੂਲਤਾਂ ਜਾਂ ਆਰਥਿਕ ਬੁਨਿਆਦੀ ਢਾਂਚੇ 'ਤੇ ਹਮਲਾ ਨਾ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦਾ ਹੈ | ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਉਹ ਇਸ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ | ਕੱਲ੍ਹ ਦੇ ਵੱਖ-ਵੱਖ ਪਾਸਿਆਂ ਤੋਂ ਆਏ ਸਖ਼ਤ ਬਿਆਨਾਂ ਦੇ ਪਿਛੋਕੜ ਦੇ ਵਿਰੁੱਧ, ਜਿਸ ਕਾਰਨ ਦੁਨੀਆ ਭਰ ਵਿਚ ਮਹੱਤਵਪੂਰਨ ਪ੍ਰਤੀਕਿਰਿਆਵਾਂ ਆਈਆਂ, ਅਸੀਂ ਨਿਸ਼ਚਤ ਤÏਰ 'ਤੇ ਜੰਗਬੰਦੀ ਦੀ ਇਸ ਖ਼ਬਰ ਦਾ ਸਵਾਗਤ ਕਰਦੇ ਹਾਂ ਅਤੇ ਹਥਿਆਰਬੰਦ ਤਣਾਅ ਦੇ ਰਾਹ 'ਤੇ ਅੱਗੇ ਨਾ ਵਧਣ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਕੀਰ ਸਟਾਰਮਰ ਵਲੋਂ ਜੰਗਬੰਦੀ ਦਾ ਸਵਾਗਤ ਅਗਲੀ ਖ਼ਬਰ ਤਿ੍ਣਮੂਲ ਕਾਂਗਰਸ ਤੇ ਚੋਣ ਕਮਿਸ਼ਨ ਮੁੜ ਆਹਮੋ-ਸਾਹਮਣੇ
Ad Position 24