13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਤਿ੍ਣਮੂਲ ਕਾਂਗਰਸ ਤੇ ਚੋਣ ਕਮਿਸ਼ਨ ਮੁੜ ਆਹਮੋ-ਸਾਹਮਣੇ

Ad Position 21
No active advertisement
ਅਜੀਤ ਡੈਸਕ 09-04-2026
ਨਵੀਂ ਦਿੱਲੀ, 8 ਅਪ੍ਰੈਲ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਅਤੇ ਚੋਣ ਕਮਿਸ਼ਨ ਦਰਮਿਆਨ ਆਪਸੀ ਤੋਹਮਤਬਾਜ਼ੀ ਹੋਰ ਤਿੱਖੀ ਹੋ ਗਈ ਹੈ, ਜਿਸ 'ਤੇ ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ 'ਤੇ 'ਦਫ਼ਾ ਹੋ ਜਾਓ' ਕਹਿਣ ਦਾ ਦੋਸ਼ ਲਾਇਆ, ਜਦਕਿ ਚੋਣ ਕਮਿਸ਼ਨ ਨੇ ਤਿ੍ਣਮੂਲ ਕਾਂਗਰਸ ਨੂੰ ੇ 'ਸਿੱਧਾ' ਸੰਦੇਸ਼ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ 'ਚ ਡਰ ਰਹਿਤ ਚੋਣਾਂ ਹੋਣਗੀਆਂ | 7 ਮਿੰਟ 'ਚ ਮੀਟਿੰਗ ਤੋਂ ਭਜਾਇਆ-ਤਿ੍ਣਮੂਲ ਕਾਂਗਰਸ ਦਾ 4 ਮੈਂਬਰੀ ਵਫ਼ਦ ਬੁੱਧਵਾਰ ਸਵੇਰੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮਿਲਣ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ 9 ਚਿੱਠੀਆਂ ਵਿਖਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦਰਮਿਆਨ ਚੋਟੀ ਦੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਤਬਾਦਲਿਆਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚਿਆ | ਚੋਣ ਕਮਿਸ਼ਨ ਦੇ ਦਫ਼ਤਰ ਤੋਂ ਬਾਹਰ ਆਉਂਦਿਆਂ ਡੇਰੇਕ ਓ ਬ੍ਰਾਇਨ ਨੇ ਮੁੱਖ ਚੋਣ ਕਮਿਸ਼ਨਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਬੈਠਕ ਸ਼ੁਰੂ ਹੋਣ ਤੋਂ 5 ਮਿੰਟ ਬਾਅਦ ਹੀ ਮੁੱਖ ਚੋਣ ਕਮਿਸ਼ਨਰ ਨੇ ਸਾਨੂੰ ਕਿਹਾ ਕਿ ਦਫ਼ਾ ਹੋ ਜਾਓ | ਡੇਰੇਕ ਨੇ ਕਿਹਾ ਕਿ 10 ਵੱਜ ਕੇ 2 ਮਿੰਟ 'ਤੇ ਮੀਟਿੰਗ ਸ਼ੁਰੂ ਹੋਈ ਅਤੇ 10 ਵੱਜ ਕੇ 7 ਮਿੰਟ 'ਤੇ ਮੁੱਖ ਚੋਣ ਕਮਿਸ਼ਨਰ ਨੇ ਸਾਨੂੰ ਕਿਹਾ 'ਦਫ਼ਾ ਹੋ ਜਾਓ |' ਡੇਰੇਕ ਨੇ ਕਿਹਾ ਕਿ ਅਸੀਂ 4 ਮੈਂਬਰੀ ਵਫ਼ਦ ਆਪਣੇ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ 9 ਚਿੱਠੀਆਂ ਵੀ ਲੈ ਕੇ ਗਏ, ਜਿਨ੍ਹਾਂ ਦਾ ਕਮਿਸ਼ਨ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਵਫ਼ਦ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਵੱਡੇ ਪੱਧਰ 'ਤੇ ਹੋਏ ਤਬਾਦਲੇ ਦਾ ਮੁੱਦਾ ਚੁੱਕਿਆ, ਜਿਸ 'ਤੇ ਮੁੱਖ ਚੋਣ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਬਾਹਰ ਜਾਣ ਨੂੰ ਕਿਹਾ | ਡੇਰੇਕ ਨੇ ਚੋਣ ਕਮਿਸ਼ਨ ਨੂੰ ਬੁੱਧਵਾਰ ਨੂੰ ਹੋਈ ਮੀਟਿੰਗ ਦਾ ਵੀਡੀਓ ਜਾਂ ਆਡੀਓ ਜਾਰੀ ਕਰਨ ਦੀ ਵੀ ਚੁਣੌਤੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲਾ ਨਾ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਾਂ-ਰੂਸ ਅਗਲੀ ਖ਼ਬਰ ਅਸਾਮ, ਕੇਰਲ ਤੇ ਪੁਡੂਚੇਰੀ 'ਚ ਵੋਟਾਂ ਅੱਜ-ਨਤੀਜੇ 4 ਮਈ ਨੂੰ
Ad Position 24