13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੀ.ਸੀ.ਏ. ਜ਼ਮੀਨ ਖਰੀਦ ਮਾਮਲਾ: ਈ.ਡੀ. ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਲਿਖਿਆ ਪੱਤਰ

ਮੁਹਾਲੀ, 13 ਅਕਤੂਬਰ (ਕਪਿਲ ਵਧਵਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਲੋਂ ਅਜਨਾਲਾ ਅਤੇ ਬਠਿੰਡਾ ’ਚ 155 ਕਨਾਲ...

Ad Position 21
No active advertisement
ਅਜੀਤ ਡੈਸਕ 13-10-2026

ਮੁਹਾਲੀ, 13 ਅਕਤੂਬਰ (ਕਪਿਲ ਵਧਵਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਲੋਂ ਅਜਨਾਲਾ ਅਤੇ ਬਠਿੰਡਾ ’ਚ 155 ਕਨਾਲ ਤੋਂ ਵੱਧ ਜ਼ਮੀਨ 77.99 ਕਰੋੜ ਰੁਪਏ ’ਚ ਖਰੀਦਣ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਪੱਤਰ ਲਿਖਿਆ ਹੈ।

ਈ.ਡੀ. ਅਨੁਸਾਰ, ਅਜਨਾਲਾ ਦੀ ਜ਼ਮੀਨ ਕਿਸਾਨਾਂ ਤੋਂ ਕਰੀਬ 6.92 ਕਰੋੜ ਰੁਪਏ ’ਚ ਖਰੀਦੀ ਗਈ ਸੀ, ਜਿਸ ਨੂੰ ਕੁੱਝ ਮਹੀਨਿਆਂ ਬਾਅਦ ਪੀ.ਸੀ.ਏ. ਨੂੰ 58.22 ਕਰੋੜ ਰੁਪਏ ’ਚ ਵੇਚਿਆ ਗਿਆ।

ਜਾਂਚ ਦੌਰਾਨ ਜ਼ਮੀਨ ਦੀ ਅਦਾਇਗੀ ਤੋਂ ਬਾਅਦ ਰਕਮ ਵੱਖ-ਵੱਖ ਖਾਤਿਆਂ ’ਚ ਭੇਜਣ ਅਤੇ ਨਕਦੀ ਕੱਢਵਾਉਣ ਦੇ ਤੱਥ ਵੀ ਸਾਹਮਣੇ ਆਏ ਹਨ। ਈ.ਡੀ. ਨੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਸਮੇਤ ਸੰਭਾਵੀ ਅਪਰਾਧਾਂ ਦੀ ਜਾਂਚ ਲਈ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ਦੇ ਹਾਜੀਪੁਰ ਵਿੱਚ ਗੰਗਾ ਨਦੀ ਵਿੱਚ 20 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਕਾਰਨ 8 ਲੋਕਾਂ ਦੀ ਮੌਤ ਦਾ ਖਦਸ... ਅਗਲੀ ਖ਼ਬਰ ਜਲੰਧਰ ਕਾਂਗਰਸ ਭਵਨ ਅਤੇ ਮਾਰਕੀਟ ਤੇ ਚੱਲੇਗਾ ਬੁਲਡੋਜ਼ਰ, ਅਦਾਲਤ ਨੇ ਉਸਾਰੀ ਢਾਹੁਣ ਦੇ ਦਿੱਤੇ ਹੁਕਮ
Ad Position 24