ਕਿਸ਼ਤੀ ਚਾਲਕ ਗਿ੍ਫ਼ਤਾਰ
ਮਥੁਰਾ (ਯੂ.ਪੀ.), 11 ਅਪ੍ਰੈਲ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਮûਰਾ ਜ਼ਿਲ੍ਹੇ 'ਚ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ | ਇਸ ਦੇ ਨਾਲ ਹੀ ਕਿਸ਼ਤੀ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸਿਹਤ ਵਿਭਾਗ ਦੀ ਕੁਇਕ ਰਿਸਪਾਂਸ ਟੀਮ ਦੇ ਇੰਚਾਰਜ ਭੂਦੇਵ ਪ੍ਰਸਾਦ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਲਗਭਗ ਇਕ ਕਿਲੋਮੀਟਰ ਦੂਰ ਦੇਵਰਾਹਾ ਬਾਬਾ ਘਾਟ ਦੇ ਨੇੜਿਓਾ ਇਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਮਿ੍ਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਮਾਨਿਕ ਟੰਡਨ (42) ਵਜੋਂ ਹੋਈ ਹੈ | ਪੁਲਿਸ ਨੇ ਇਹ ਵੀ ਦੱਸਿਆ ਕਿ ਕਿਸ਼ਤੀ ਚਾਲਕ ਪੱਪੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਵਿੱਤ ਅਤੇ ਮਾਲੀਆ), ਡਾ. ਪੰਕਜ ਕੁਮਾਰ ਵਰਮਾ ਨੇ ਵੀ ਇਕ ਹੋਰ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ | ਹਾਲਾਂਕਿ ਚਾਰ ਲੋਕ ਅਜੇ ਵੀ ਲਾਪਤਾ ਹਨ | ਉਨ੍ਹਾਂ ਦੱਸਿਆ ਕਿ ਲਾਪਤਾ ਵਿਅਕਤੀਆਂ ਦੀ ਭਾਲ ਫ਼ਿਲਹਾਲ ਯੁਮਨਾ ਨਦੀ ਦੇ 14 ਕਿਲੋਮੀਟਰ ਦੇ ਘੇਰੇ ਅੰਦਰ ਕੇਂਦਰਤ ਕੀਤੀ ਜਾ ਰਹੀ ਹੈ | ਨਦੀ ਦੇ ਵਹਾਅ ਨੂੰ ਦੇਖਦੇ ਹੋਏ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲਾਪਤਾ ਵਿਅਕਤੀ ਬਹੁਤ ਹੇਠਾਂ ਵਹਿ ਗਏ ਹੋਣਗੇ | ਫ਼ੌਜ ਦੀ 'ਸਟ੍ਰਾਈਕ ਵਨ ਕੋਰ' ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨ.ਡੀ.ਆਰ.ਐਫ.) ਦੇ ਕਰਮਚਾਰੀ 20 ਘੰਟਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਵਿਅਕਤੀਆਂ ਦੀ ਭਾਲ ਕਰ ਰਹੇ ਹਨ | ਜ਼ਿਲ੍ਹਾ ਮੈਜਿਸਟ੍ਰੇਟ ਚੰਦਰਪ੍ਰਕਾਸ਼ ਸਿੰਘ ਅਤੇ ਸੀਨੀਅਰ ਪੁਲਿਸ ਅਧਿਕਾਰੀ ਸ਼ਲੋਕ ਕੁਮਾਰ ਮੌਕੇ 'ਤੇ ਮÏਜੂਦ ਹਨ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵੱਡੇ ਦੁਖਾਂਤ ਪਿੱਛੇ ਕਿਸਦੀ ਗਲਤੀ ਸੀ, ਇਸ ਬਾਰੇ ਵਿਆਪਕ ਜਾਂਚ ਕੀਤੀ ਜਾਵੇਗੀ | ਜਾਂਚ ਵਿਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿਸ ਪੱਧਰ 'ਤੇ ਅਤੇ ਕਿਸ ਤਰੀਕੇ ਨਾਲ ਲਾਪ੍ਰਵਾਹੀ ਵਰਤੀ ਗਈ, ਜਿਸ ਕਾਰਨ ਏਨਾ ਵੱਡਾ ਹਾਦਸਾ ਹੋਇਆ¢
ਮûਰਾ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੀ ਗਿਣਤੀ 11 ਹੋਈ
ਅਜੀਤ ਡੈਸਕ
12-04-2026