15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਆਰਟੇਮਿਸ-2 ਦੇ ਪੁਲਾੜ ਯਾਤਰੀ ਧਰਤੀ 'ਤੇ ਸੁਰੱਖਿਅਤ ਪਰਤੇ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਹੁਣ, ਧਿਆਨ ਚੰਦਰਮਾ 'ਤੇ ਉਤਰਨ 'ਤੇ ਕੇਂਦਰਿਤ-ਨਾਸਾ
ਵਾਸ਼ਿੰਗਟਨ, 11 ਅਪ੍ਰੈਲ (ਪੀ. ਟੀ. ਆਈ.)-ਨਾਸਾ ਦੇ ਸਹਾਇਕ ਪ੍ਰਬੰਧਕ ਅਮਿਤ ਖੱਤਰੀ ਨੇ ਸੈਨ ਡਿਏਗੋ ਤੱਟ 'ਤੇ ਆਰਟੇਮਿਸ-2 ਮਿਸ਼ਨ ਦੇ ਚਾਲਕ ਦਲ ਦੇ ਦੇ ਮੈਂਬਰਾਂ ਵਲੋਂ 10 ਦਿਨਾਂ ਦੀ ਯਾਤਰਾ ਤੋਂ ਬਾਅਦ ਧਰਤੀ 'ਤੇ ਸੁਰੱਖਿਅਤ ਵਾਪਸ ਪਰਤਣ ਤੋਂ ਥੋੜ੍ਹੀ ਦੇਰ ਬਾਅਦ ਕਿਹਾ ਕਿ ਚੰਦਰਮਾ ਦਾ ਰਸਤਾ ਖੁੱਲ ਗਿਆ ਹੈ ਪਰ ਇਸ ਤੋਂ ਅੱਗੇ ਦਾ ਕੰਮ ਪਿੱਛੇ ਨਾਲੋਂ ਵੀ ਵੱਡਾ ਹੈ | ਨਾਸਾ ਦੇ ਆਰਟੇਮਿਸ-2 ਮਿਸ਼ਨ ਦੇ ਚਾਰ ਪੁਲਾੜ ਯਾਤਰੀ ਚੰਦਰਮਾ ਦੀ ਇਤਿਹਾਸਕ ਉਡਾਣ ਤੋਂ ਬਾਅਦ ਅੱਜ ਪ੍ਰਸ਼ਾਂਤ ਮਹਾਸਾਗਰ 'ਚ ਉਤਰ ਆਏ | ਇਨਸਾਨਾਂ ਨੇ ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਚੰਦਰਮਾ ਦੇ ਨਜ਼ਦੀਕ ਯਾਤਰਾ ਕੀਤੀ ਹੈ | ਇਸ ਯਾਤਰਾ 'ਚ ਉਨ੍ਹਾਂ ਕੁੱਲ 11.6 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ | ਆਰਟੇਮਿਸ-2 ਨਾਸਾ ਦੇ ਸਪੇਸ ਲਾਂਚ ਸਿਸਟਮ ਰਾਕੇਟ ਅਤੇ ਓਰੀਅਨ ਕਰੂ ਮਡੀਊਲ ਦੀ ਵਰਤੋਂ ਕਰਨ ਵਾਲਾ ਪਹਿਲਾ ਚਾਲਕ ਦਲ ਵਾਲਾ ਮਿਸ਼ਨ ਸੀ, ਜਿਸ ਨੇ ਇਹ ਸਿੱਧ ਕਰ ਦਿੱਤਾ ਕਿ ਏਜੰਸੀ ਦਾ ਉਪਕਰਣ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਪੰਧ ਤੋਂ ਬਾਹਰ ਕੱਢ ਸਕਦਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਲਿਆ ਸਕਦਾ ਹੈ | ਨਾਸਾ ਦਾ ਟੀਚਾ ਹੁਣ ਮਨੁੱਖ ਨੂੰ ਚੰਦਰਮਾ 'ਤੇ ਉਤਾਰਨ ਦਾ ਹੈ, ਜਿਥੇ ਪੁਲਾੜ ਏਜੰਸੀ ਇਕ ਅਜਿਹਾ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਮੰਗਲ ਅਤੇ ਇਸ ਤੋਂ ਪਰੇ ਭਵਿੱਖ ਦੇ ਮਿਸ਼ਨਾਂ ਲਈ ਲਾਂਚਪੈਡ ਵਜੋਂ ਵਰਤਿਆ ਜਾਵੇਗਾ | ਕਮਾਂਡਰ ਰੀਡ ਵਾਈਜ਼ਮੈਨ, ਪਾਇਲਟ ਵਿਕਟਰ ਗਲੋਵਰ, ਕਿ੍ਸਟੀਨਾ ਕੋਚ ਅਤੇ ਕੈਨੇਡਾ ਦੇ ਜੇਰੇਮੀ ਹੈਨਸਨ ਨੂੰ ਸ਼ਾਮਿਲ ਕਰਨ ਵਾਲਾ ਚੰਦਰਮਾ ਫਲਾਈਬਾਈ ਮਿਸ਼ਨ ਦਸੰਬਰ 1972 'ਚ ਅਪੋਲੋ 17 ਮਿਸ਼ਨ ਤੋਂ ਬਾਅਦ ਚੰਦਰਮਾ ਦੀ ਪਹਿਲੀ ਯਾਤਰਾ ਸੀ, ਜਦੋਂ ਯੂਜੀਨ ਸਰਨਨ ਤੇ ਹੈਰੀਸਨ ਸਮਿਟ ਨੇ ਚੰਦਰਮਾ ਦੀ ਸਤ੍ਹਾ ਦੀ ਪੜਚੋਲ ਕਰਨ 'ਚ ਤਿੰਨ ਦਿਨ ਬਿਤਾਏ ਸਨ | ਫਲਾਈਟ ਡਾਇਰੈਕਟਰ ਰਿਕ ਹੈਨਫਲਿੰਗ ਨੇ ਕਿਹਾ ਕਿ ਆਰਟੇਮਿਸ-2 ਦੇ ਪੁਲਾੜ ਯਾਤਰੀ ਖੁਸ਼, ਸਿਹਤਮੰਦ ਅਤੇ ਹਿਊਸਟਨ ਪਰਤਣ ਲਈ ਤਿਆਰ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ-ਅਮਰੀਕੀ ਵਿਗਿਆਨੀ ਅਮਿਤ ਖੱਤਰੀ ਨੇ ਨਿਭਾਈ ਮਹੱਤਵਪੂਰਨ ਭੂਮਿਕਾ ਅਗਲੀ ਖ਼ਬਰ ਮûਰਾ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੀ ਗਿਣਤੀ 11 ਹੋਈ
Ad Position 24