15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਰਤ ਦੇ ਐਲ.ਪੀ.ਜੀ. ਟੈਂਕਰ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਕੀਤਾ ਪਾਰ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਜੰਗਬੰਦੀ ਤੋਂ ਬਾਅਦ ਹੋਰਮੁਜ਼ ਪਾਰ ਕਰਨ ਵਾਲਾ ਪਹਿਲਾ ਭਾਰਤੀ ਜਹਾਜ਼
ਨਵੀਂ ਦਿੱਲੀ, 11 ਅਪ੍ਰੈਲ (ਪੀ. ਟੀ. ਆਈ.)-ਜਹਾਜ਼ ਟਰੈਕਿੰਗ ਡੇਟਾ ਅਨੁਸਾਰ ਭਾਰਤੀ ਝੰਡੇ ਵਾਲਾ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ.) ਟੈਂਕਰ 'ਜਗ ਵਿਕਰਮ' 'ਸਟ੍ਰੇਟ ਆਫ਼ ਹੋਰਮੁਜ਼' ਨੂੰ ਪਾਰ ਕਰ ਗਿਆ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਦੋ ਹਫ਼ਤਿਆਂ ਦੀ ਅਸਥਾਈ ਜੰਗਬੰਦੀ ਤੋਂ ਬਾਅਦ ਇਹ ਪਹਿਲਾ ਭਾਰਤੀ ਜਹਾਜ਼ ਹੈ, ਜਿਸ ਨੇ ਹੋਰਮੁਜ਼ ਨੂੰ ਪਾਰ ਕੀਤਾ ਹੈ | ਟੈਂਕਰ ਸ਼ੁੱਕਰਵਾਰ ਅਤੇ ਸਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ ਉਕਤ ਜਲਮਾਰਗ 'ਚੋਂ ਲੰਘਿਆ | 'ਜਗ ਵਿਕਰਮ' ਮਾਰਚ ਦੇ ਸ਼ੁਰੂ ਤੋਂ ਬਾਅਦ ਫਾਰਸ ਦੀ ਖਾੜੀ ਤੋਂ ਬਾਹਰ ਨਿਕਲਣ ਵਾਲਾ 9ਵਾਂ ਭਾਰਤੀ ਜਹਾਜ਼ ਹੈ, ਜਦੋਂਕਿ ਲਗਭਗ 15 ਭਾਰਤੀ ਝੰਡੇ ਵਾਲੇ ਜਹਾਜ਼ ਇਸ ਖੇਤਰ 'ਚੋਂ ਲੰਘਣ ਦੀ ਉਡੀਕ ਕਰ ਰਹੇ ਹਨ | ਮੁੰਬਈ ਸਥਿਤ ਗ੍ਰੇਟ ਈਸਟਰਨ ਸ਼ਿਪਿੰਗ ਕੰਪਨੀ ਦੀ ਮਲਕੀਅਤ ਵਾਲਾ 'ਜਗ ਵਿਕਰਮ' ਇਕ ਮੱਧਮ ਆਕਾਰ ਦਾ ਗੈਸ ਕੈਰੀਅਰ ਹੈ, ਜਿਸ ਦੀ ਡੈੱਡਵੇਟ ਸਮਰੱਥਾ 26,000 ਟਨ ਤੋਂ ਵੱਧ ਹੈ | ਵਪਾਰਕ ਸੂਤਰਾਂ ਦਾ ਅੰਦਾਜ਼ਾ ਹੈ ਕਿ ਇਹ ਲਗਭਗ 20,000 ਟਨ ਐਲ.ਪੀ.ਜੀ. ਲੈ ਕੇ ਜਾ ਸਕਦਾ ਹੈ | ਜਦੋਂ ਪੱਛਮੀ ਏਸ਼ੀਆ 'ਚ ਟਕਰਾਅ ਸ਼ੁਰੂ ਹੋਇਆ ਸੀ ਤਾਂ ਘੱਟੋ-ਘੱਟ 28 ਭਾਰਤੀ ਝੰਡੇ ਵਾਲੇ ਜਹਾਜ਼ 'ਸਟ੍ਰੇਟ ਆਫ਼ ਹੋਰਮੁਜ਼' ਖੇਤਰ 'ਚ ਸਨ, ਜਿਨ੍ਹਾਂ 'ਚੋਂ 24 ਪੱਛਮੀ ਪਾਸੇ ਅਤੇ 4 ਜਲ ਮਾਰਗ ਦੇ ਪੂਰਬੀ ਪਾਸੇ ਸਨ |

Ad Position 22
No active advertisement
ਪਿਛਲੀ ਖ਼ਬਰ ਬਿਹਾਰ 'ਚ ਸੜਕ ਹਾਦਸਾ-13 ਮੌਤਾਂ ਅਗਲੀ ਖ਼ਬਰ ਭਾਰਤੀ-ਅਮਰੀਕੀ ਵਿਗਿਆਨੀ ਅਮਿਤ ਖੱਤਰੀ ਨੇ ਨਿਭਾਈ ਮਹੱਤਵਪੂਰਨ ਭੂਮਿਕਾ
Ad Position 24