21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਣਕ ਦੇ ਝਾੜ 'ਚ ਆਈ ਗਿਰਾਵਟ

Ad Position 21
No active advertisement
ਅਜੀਤ ਡੈਸਕ 23-04-2026

ਅਧੂਰਾ ਰਹਿ ਸਕਦਾ ਹੈ ਖ਼ਰੀਦ ਦਾ ਸਰਕਾਰੀ ਟੀਚਾ
ਨਿਸ਼ਾਨ ਸਿੰਘ ਚਾਹਲ

ਕਾਹਨੂੰਵਾਨ (ਗੁਰਦਾਸਪੁਰ), 22 ਅਪ੍ਰੈਲ-ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਚਿੰਤਤ ਹਨ | ਖੇਤੀਬਾੜੀ ਵਿਭਾਗ ਵਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਤੀ ਵਰ੍ਹੇ ਦੌਰਾਨ 2 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ,ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਦਾ ਪ੍ਰਤੀ ਏਕੜ 3 ਤੋਂ 4 ਕੁਇੰਟਲ ਝਾੜ ਵਿਚ ਫਰਕ ਪਿਆ ਹੈ | ਝਾੜ ਘਟਣ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਤੋਂ ਵੱਧ ਨੁਕਸਾਨ ਝੱਲਣਾ ਪਵੇਗਾ | ਪੰਜਾਬ ਵਿਚ ਇਸ ਵੇਲੇ 90 ਫ਼ੀਸਦੀ ਤੱਕ ਕਣਕ ਦੀ ਵਾਢੀ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਪੰਜਾਬ ਦੇ ਸਿਵਲ ਸਪਲਾਈ ਅਤੇ ਖੁਰਾਕ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਅਨੁਸਾਰ ਹੁਣ ਤੱਕ ਪੰਜਾਬ ਵਿਚ 57 ਲੱਖ ਮੀਟਿ੍ਕ ਟਨ ਕਣਕ ਦੀ ਹੀ ਖਰੀਦ ਹੋਈ ਹੈ, ਜਦਕਿ ਪੰਜਾਬ ਸਰਕਾਰ ਵਲੋਂ ਇਸ ਸਾਲ 122 ਲੱਖ ਮੀਟਿ੍ਕ ਟਨ ਕਣਕ ਖਰੀਦਣ ਦਾ ਟੀਚਾ ਮਿਥਿਆ ਹੋਇਆ ਹੈ, ਹੋਈ ਖਰੀਦ ਤੋਂ ਜਾਹਿਰ ਹੈ ਕਿ ਇਸ ਸਾਲ ਸਰਕਾਰੀ ਟੀਚਾ ਅਧੂਰਾ ਰਹਿ ਸਕਦਾ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਹਾੜੀ ਸੀਜ਼ਨ 2025 ਵਿਚ ਵੀ 122 ਲੱਖ ਮੀਟਿ੍ਕ ਟਨ ਕਣਕ ਖਰੀਦਣ ਦਾ ਟੀਚਾ ਮਿਥਿਆ ਗਿਆ ਸੀ ਪਰ 119 ਲੱਖ ਮੀਟਿ੍ਕ ਟਨ ਕਣਕ ਖਰੀਦੀ ਸੀ | ਹਾਲਾਂਕਿ ਕੇਂਦਰ ਸਰਕਾਰ ਵਲੋਂ ਖ਼ਰੀਦ ਮਾਪਦੰਡਾਂ ਵਿਚ ਰਾਹਤ ਦੇਣ ਤੋਂ ਬਾਅਦ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਵਿਚ ਤੇਜ਼ੀ ਆਈ ਹੈ ਪਰ ਜੇਕਰ ਸਰਕਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਹੁਣ ਜਦੋਂ ਕਿ 90 ਫ਼ੀਸਦੀ ਤੋਂ ਵੱਧ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤਾਂ ਅਜਿਹੇ ਵਿਚ ਅਗਲੇ ਦਿਨਾਂ ਦੌਰਾਨ ਮੰਡੀਆਂ ਵਿਚ ਕਣਕ ਦੀ ਆਮਦ ਘੱਟ ਜਾਵੇਗੀ | ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਣਕ ਦਾ ਉਤਪਾਦਨ ਘੱਟਣ ਬਾਰੇ ਖੇਤੀ ਵਿਗਿਆਨੀ ਡਾਕਟਰ ਐਚ.ਐਸ. ਧਾਲੀਵਾਲ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਦੂਸਰੇ ਹਫਤੇ ਵਿਚ ਦਿਨ ਵੇਲੇ ਤਾਪਮਾਨ ਵਧਣ ਕਾਰਨ ਕਣਕ ਸਮੇਂ ਤੋਂ ਪਹਿਲਾਂ ਹੀ ਪੱਕ ਕੇ ਤਿਆਰ ਹੋ ਗਈ ਸੀ ਅਤੇ ਜਦੋਂ ਕਣਕ ਦਾ ਵਾਢੀ ਦਾ ਸਮਾਂ ਸੀ ਤਾਂ ਉਸ ਵੇਲੇ ਹੋਈ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ | ਬੇਟ ਇਲਾਕੇ ਦੇ ਕਿਸਾਨ ਜਸਬੀਰ ਬਾਜਵਾ, ਨਿਸ਼ਾਨ ਸਿੰਘ ਅਤੇ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 12 ਤੋਂ ਲੈ ਕੇ 14 ਕੁਇੰਟਲ ਤੱਕ ਕਣਕ ਦਾ ਝਾੜ ਨਿਕਲਿਆ ਹੈ, ਪਰ ਬਾਂਗਰ ਇਲਾਕੇ ਦੇ ਕਿਸਾਨ ਰਣਜੀਤ ਸਿੰਘ ਧੰਦਲ, ਮਹਿਕਦੀਪ ਸਿੰਘ ਬਖ਼ਤਪੁਰ ਅਤੇ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਉਸ ਦੇ ਕਣਕ ਦਾ ਅÏਸਤਨ ਝਾੜ 18 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ, ਜੋ ਪਿਛਲੇ ਸਾਲ ਨਾਲੋਂ ਤਿੰਨ ਕੁਇੰਟਲ ਪ੍ਰਤੀ ਏਕੜ ਘਟਿਆ ਹੈ |

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਜੰਗਬੰਦੀ ਦੀ ਮਿਆਦ ਵਧਾਈ ਅਗਲੀ ਖ਼ਬਰ ਬੀ.ਬੀ.ਐਮ.ਬੀ. ਮਾਮਲੇ 'ਚ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ
Ad Position 24