ਹਾਲਾਤ ਹੋਰ ਜ਼ਿਆਦਾ ਸੰਵੇਦਨਸ਼ੀਲ ਹੋਏ
ਦੁਬਈ, ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਈਰਾਨ ਦੀ ਰੇਵੋਲੂਸ਼ਨਰੀ ਗਾਰਡ ਨੇ ਬੁੱਧਵਾਰ ਨੂੰ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਜ਼ਬਤ ਕਰ ਲਿਆ, ਜਿਨ੍ਹਾਂ 'ਚ ਇਕ ਗੁਜਰਾਤ ਜਾ ਰਿਹਾ ਕਾਰਗੋ ਜਹਾਜ਼ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ | ਈਰਾਨ ਦੇ ਰੇਵੋਲੂਸ਼ਨਰੀ ਗਾਰਡ ਨੇ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਜ਼ਬਤ ਕਰ ਲਿਆ | ਮੈਰੀਨਟਰੈਫਿਕ ਵੈਬਸਾਈਟ ਅਨੁਸਾਰ ਏਪਾਨੀਨੋਂਡਸ ਦੁਬਈ ਦੇ ਜੇਬੇਲ ਅਲੀ ਤੋਂ ਗੁਜਰਾਤ ਵੱਲ ਜਾ ਰਿਹਾ ਸੀ | ਇਹ ਘਟਨਾ ਅਜਿਹੇ ਸਮੇਂ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਦੋ ਹਫ਼ਤਿਆਂ ਦੇ ਨਾਜ਼ੁਕ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ, ਜਿਸ ਨਾਲ ਹਾਲਾਤ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਨ | ਰਿਪੋਰਟਾਂ ਅਨੁਸਾਰ ਹੋਰਮੁਜ਼ ਜਲਡਮਰੂ 'ਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਜਹਾਜ਼ਾਂ 'ਤੇ ਕਾਰਵਾਈ ਕੀਤੀ ਗਈ | ਇਸ ਤੋਂ ਪਹਿਲਾਂ ਵੀ ਭਾਰਤ ਵੱਲ ਜਾ ਰਹੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲ ਭਾਰਤ-ਈਰਾਨ ਸੰਬੰਧਾਂ 'ਚ ਤਣਾਅ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਈਰਾਨ ਦੀ ਇਸ ਕਾਰਵਾਈ ਨੇ ਨਾ ਸਿਰਫ ਖੇਤਰੀ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਚਿੰਤਾ ਵਧਾ ਦਿੱਤੀ ਹੈ |
ਈਰਾਨ ਵਲੋਂ ਤਿੰਨ ਜਹਾਜ਼ਾਂ 'ਤੇ ਗੋਲੀਬਾਰੀ-ਇਕ ਜਾ ਰਿਹਾ ਸੀ ਗੁਜਰਾਤ
ਅਜੀਤ ਡੈਸਕ
23-04-2026