02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਮਾਡਾ-ਸੀ. ਐੱਲ. ਯੂ. ਘੁਟਾਲੇ 'ਚ ਈ. ਡੀ. ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਰਹੀ

Ad Position 21
No active advertisement
ਅਜੀਤ ਡੈਸਕ 09-05-2026

ਨਿਤਿਨ ਗੋਹਿਲ ਦੇ ਫਲੈਟ 'ਚ 36 ਘੰਟੇ ਬਾਅਦ ਵੀ ਜਾਂਚ ਜਾਰੀ
ਖਰੜ/ਐੱਸ. ਏ. ਐੱਸ. ਨਗਰ, 8 ਮਈ (ਤਰਸੇਮ ਸਿੰਘ ਜੰਡਪੁਰੀ/ਕਪਿਲ ਵਧਵਾ)-ਖਰੜ ਦੇ ਨਿੱਝਰ ਚੌਕ ਨੇੜੇ ਸਥਿਤ ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ 'ਤੇ ਰਹਿੰਦੇ ਨਿਤਿਨ ਗੋਹਿਲ ਬੈਕਟੀ ਦੇ ਫਲੈਟ 'ਚ 36 ਘੰਟੇ ਬੀਤ ਜਾਣ ਬਾਅਦ ਵੀ ਈ. ਡੀ. ਵਲੋਂ ਜਾਂਚ ਜਾਰੀ ਰਹੀ | ਜਾਣਕਾਰੀ ਅਨੁਸਾਰ ਕੇਂਦਰੀ ਸੁਰੱਖਿਆ ਬਲ ਦੇ ਕਰਮਚਾਰੀ ਮੌਕੇ 'ਤੇ ਤਾਇਨਾਤ ਸਨ | ਈ. ਡੀ. ਵਲੋਂ ਦੱਸਿਆ ਗਿਆ ਕਿ ਇਸ ਮਾਮਲੇ 'ਚ ਪਹਿਲਾਂ ਮੁਕੱਦਮਾ ਨੰ. 123/2022 ਅਧੀਨ ਧਰਾਵਾਂ 420, 467, 468, 471 ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਅਤੇ ਇਕ ਹੋਰ ਮੁਕੱਦਮਾ ਨੰ. 7/24 ਬੀ. ਐਨ. ਐਸ. ਐਸ. ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਦਰਜ ਕੀਤਾ ਗਿਆ ਹੈ, ਜੋ ਕਿ ਇਸ ਜਾਂਚ ਦੀ ਕੜੀ ਦਾ ਹਿੱਸਾ ਹੈ | ਇਸ ਮਾਮਲੇ 'ਚ ਦੋ ਵਿਚੋਲਿਆਂ ਨਿਤਿਨ ਗੋਹਿਲ ਤੇ ਪਿ੍ਤਪਾਲ ਸਿੰਘ ਢੀਂਡਸਾ ਨੂੰ ਲੈ ਕੇ ਜਾਂਚ ਏਜੰਸੀ ਖਾਸ ਤੌਰ 'ਤੇ ਸਰਗਰਮ ਦਿਖਾਈ ਦਿੱਤੀ | ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼-4 ਸਥਿਤ ਪਿ੍ਤਪਾਲ ਸਿੰਘ ਢੀਂਡਸਾ ਦੇ ਘਰ 'ਤੇ ਈ. ਡੀ. ਦੀ ਟੀਮ ਵਲੋਂ ਸ਼ੁੱਕਰਵਾਰ ਨੂੰ ਵੀ ਜਾਂਚ ਜਾਰੀ ਰੱਖੀ ਗਈ | ਪਿ੍ਤਪਾਲ ਸਿੰਘ ਢੀਂਡਸਾ ਨੂੰ ਨਿਤਿਨ ਗੋਹਿਲ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ ਤੇ ਉਹ 'ਮੁਹਾਲੀ ਇਲੈਕਟ੍ਰੀਕਲਸ' ਨਾਮਕ ਕੰਪਨੀ ਦਾ ਮਾਲਕ ਵੀ ਦੱਸਿਆ ਜਾ ਰਿਹਾ ਹੈ | ਢੀਂਡਸਾ ਦੀ ਫੇਜ਼-4 'ਚ ਕਰੀਬ ਦੋ ਕਨਾਲ ਰਕਬੇ 'ਚ ਬਣੀ ਆਲੀਸ਼ਾਨ ਕੋਠੀ 'ਚ ਈ. ਡੀ. ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਸੀ | ਸੂਤਰਾਂ ਅਨੁਸਾਰ ਪਿ੍ਤਪਾਲ ਸਿੰਘ ਢੀਂਡਸਾ ਅਤੇ ਉਸ ਦਾ ਪਰਿਵਾਰ ਪਹਿਲਾਂ ਮੁਹਾਲੀ ਦੇ ਫੇਜ਼-5 ਵਿਖੇ ਰਹਿੰਦਾ ਸੀ, ਪਰ ਬਾਅਦ 'ਚ ਫੇਜ਼-4 'ਚ ਦੋ ਕਨਾਲ ਦਾ ਪਲਾਟ ਖ਼ਰੀਦ ਕੇ ਨਵੀਂ ਕੋਠੀ ਤਿਆਰ ਕੀਤੀ ਸੀ | ਈ. ਡੀ. ਦੀ ਟੀਮ ਵਲੋਂ ਜਾਇਦਾਦ ਨਾਲ ਜੁੜੇ ਰਿਕਾਰਡ, ਬੈਂਕ ਲੈਣ-ਦੇਣ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਦੌਰਾਨ ਜਦੋਂ ਪੱਤਰਕਾਰ ਫੇਜ਼-4 ਸਥਿਤ ਕੋਠੀ ਦੇ ਬਾਹਰ ਪਹੁੰਚੇ ਤਾਂ ਉਥੇ ਮੌਜੂਦ ਇਕ ਵਿਅਕਤੀ ਵਲੋਂ ਫੋਟੋ ਅਤੇ ਵੀਡੀਓ ਬਣਾਉਣ 'ਤੇ ਇਤਰਾਜ਼ ਜਤਾਇਆ ਗਿਆ | ਹਾਲਾਂਕਿ ਈ. ਡੀ. ਵਲੋਂ ਅਜੇ ਤੱਕ ਇਸ ਮਾਮਲੇ 'ਚ ਅਧਿਕਾਰਕ ਤੌਰ 'ਤੇ ਕੋਈ ਵਿਸਥਾਰਪੂਰਵਕ ਬਿਆਨ ਜਾਰੀ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਾਨੂੰਨ-ਜਥੇਦਾਰ ਵਲੋਂ ਸਰਕਾਰ ਨੂੰ 15 ਦਿਨਾਂ 'ਚ ਇਤਰਾਜ਼ਯੋਗ ਮੱਦਾਂ ਹਟਾਉਣ ਦਾ ਅਲਟੀਮੇਟਮ ਅਗਲੀ ਖ਼ਬਰ ਕਰਾਚੀ 'ਚ ਕੱਚੀ ਮਹੇਸ਼ਵਰੀ ਵੈਲਫੇਅਰ ਐਸੋਸੀਏਸ਼ਨ ਵਲੋਂ
Ad Position 24
No active advertisement