01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਦਾਲਤ ਨੇ ਟਰੰਪ ਵਲੋਂ ਲਗਾਏ 10 ਫ਼ੀਸਦੀ ਆਲਮੀ ਟੈਰਿਫ਼ ਨੂੰ ਕੀਤਾ ਰੱਦ

Ad Position 21
No active advertisement
ਅਜੀਤ ਡੈਸਕ 09-05-2026
ਵਾਸ਼ਿੰਗਟਨ, 8 ਮਈ (ਏਜੰਸੀ)-ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਗਾਏ 10 ਫ਼ੀਸਦੀ ਆਲਮੀ ਟੈਰਿਫ਼ ਨੂੰ ਅਣਅਧਿਕਾਰਤ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ | ਅਦਾਲਤ ਨੇ ਵੀਰਵਾਰ ਨੂੰ 2-1 ਦੇ ਬਹੁਮਤ ਨਾਲ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਟੈਰਿਫ਼ 1974 ਦੇ ਵਪਾਰ ਕਾਨੂੰਨ ਦੇ ਤਹਿਤ ਸਹੀ ਨਹੀਂ ਸਨ | ਪ੍ਰਸ਼ਾਸਨ ਕੋਲ ਕਾਂਗਰਸ ਦੀ ਪ੍ਰਵਾਨਗੀ ਦੇ ਬਿਨਾਂ ਐਨੇ ਵੱਡੇ ਪੈਮਾਨੇ 'ਤੇ ਦਰਾਮਦ ਕਰ ਲਗਾਉਣ ਦਾ ਅਧਿਕਾਰ ਨਹੀਂ ਹੈ | ਕੋਰਟ ਆਫ਼ ਇੰਟਰਨੈਸ਼ਨਲ ਟਰੇਡ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਇਸੇ ਸਾਲ ਦੀ ਸ਼ੁਰੂਆਤ 'ਚ ਲਗਾਏ ਗਏ ਇਹ ਟੈਰਿਫ਼ ਕਾਨੂੰਨੀ ਤੌਰ 'ਤੇ ਅਣਅਧਿਕਾਰਤ ਹਨ | ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਤਰਕ ਨੂੰ ਨਕਾਰ ਦਿੱਤਾ, ਜਿਸ 'ਚ ਪ੍ਰਸ਼ਾਸਨ ਨੇ ਟਰੇਡ ਐਕਟ 1974 ਦੀ ਧਾਰਾ 122 ਦਾ ਹਵਾਲਾ ਦਿੰਦਿਆਂ ਤਰਕ ਦਿੱਤਾ ਸੀ ਕਿ ਅਮਰੀਕਾ 1.2 ਖਰਬ ਡਾਲਰ ਦੇ ਵਪਾਰ ਘਾਟੇ ਦਾ ਸਾਹਮਣਾ ਕਰ ਰਿਹਾ ਹੈ | ਹਾਲਾਂਕਿ ਜੱਜਾਂ ਨੇ ਇਸ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਵਪਾਰ ਘਾਟਾ ਕਾਨੂੰਨ ਦੀਆਂ ਜ਼ਰੂਰੀ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ | ਇਹ ਮਾਮਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਅਮਰੀਕੀ ਸੁਪਰੀਮ ਕੋਰਟ ਨੇ ਪਹਿਲਾਂ ਦੀ ਟਰੰਪ ਪ੍ਰਸ਼ਾਸਨ ਦੇ ਕੁੱਝ ਟੈਰਿਫ਼ ਫ਼ੈਸਲਿਆਂ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਰਾਸ਼ਟਰਪਤੀ ਦੀਆਂ ਐਮਰਜੈਂਸੀ ਆਰਥਿਕ ਸ਼ਕਤੀਆਂ ਅਸੀਮਤ ਨਹੀਂ ਹਨ |

Ad Position 22
No active advertisement
ਪਿਛਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮÏਤ ਦੀ ਸਜ਼ਾ ਅਗਲੀ ਖ਼ਬਰ ਮੈਨੂੰ ਸਿਆਸੀ ਤੌਰ 'ਤੇ ਬਦਨਾਮ ਕੀਤਾ ਜਾ ਰਿਹਾ ਹੈ-ਅਮਨ ਅਰੋੜਾ
Ad Position 24
No active advertisement