ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾ ਵਧਣ ਕਾਰਨ ਤੇਲ ਕੰਪਨੀਆਂ ਨੂੰ 30 ਹਜ਼ਾਰ ਕਰੋੜ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)-ਪੱਛਮੀ ਏਸ਼ੀਆ 'ਚ ਵੱਧਦੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਤਰਾਅ-ਚੜ੍ਹਾਅ ਦਾ ਅਸਰ ਭਾਰਤ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ | ਹਲਕਿਆਂ ਮੁਤਾਬਿਕ ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ (ਇੰਡੀਅਨ ਆਇਲ, ਬੀ.ਪੀ.ਸੀ.ਐਲ. ਅਤੇ ਐਚ.ਪੀ.ਸੀ.ਐਲ.) ਨੂੰ ਮਾਰਚ ਦੇ ਮੱਧ ਤੋਂ ਲੈ ਕੇ ਹੁਣ ਤੱਕ ਤਕਰੀਬਨ 30 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ | ਹਲਕਿਆਂ ਮੁਤਾਬਿਕ ਇਹ ਘਾਟਾ ਸੰਕਟ ਦਰਮਿਆਨ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਬਿਨਾਂ ਰੁਕਾਵਟ ਸਪਲਾਈ ਬਣਾਈ ਰੱਖਣ ਅਤੇ ਕੱਚੇ ਤੇਲ ਦੀ ਲਾਗਤ 'ਚ 50 ਫ਼ੀਸਦੀ ਤੋਂ ਵੱਧ ਵਾਧੇ ਦੇ ਬਾਵਜੂਦ ਕੀਮਤਾਂ ਨਾ ਵਧਾਉਣ ਕਾਰਨ ਹੋਇਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਅਪ੍ਰੈਲ 'ਚ ਪੈਟਰੋਲ 'ਤੇ 18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 25 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਝੱਲਣਾ ਪਿਆ | ਹਾਲਾਂਕਿ ਸਰਕਾਰ ਵਲੋਂ ਉਤਪਾਦ ਫ਼ੀਸ 'ਚ ਕਟੌਤੀ ਕਾਰਨ ਇਨ੍ਹਾਂ ਕੰਪਨੀਆਂ ਨੂੰ ਕੁਝ ਰਾਹਤ ਮਿਲੀ, ਜਿਸ ਕਾਰਨ ਉਹ ਨੁਕਸਾਨ ਨੂੰ 30 ਹਜ਼ਾਰ ਕਰੋੜ ਰੁਪਏ ਤੱਕ ਸੀਮਤ ਰੱਖ ਪਾਉਣ 'ਚ ਕਾਮਯਾਬ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਾਨੂੰਨ ਗੁਰੂ ਪੰਥ ਦੀਆਂ ਭਾਵਨਾਵਾਂ ਮੁਤਾਬਿਕ ਬਣਾਇਆ ਗਿਆ-ਸਪੀਕਰ ਸੰਧਵਾਂ <br/> ਅਗਲੀ ਖ਼ਬਰ ਕਰਨਲ ਸੋਫ਼ੀਆ ਮਾਮਲੇ 'ਚ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਪਾਈ ਝਾੜ
Ad Position 24
No active advertisement