ਕੋਲਕਾਤਾ, 8 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਮੁੱਖ ਮੰਤਰੀ ਚੁਣੇ ਗਏ ਸੁਵੇਂਦੂ ਅਧਿਕਾਰੀ ਨੇ ਸ਼ੁੱਕਰਵਾਰ ਸ਼ਾਮ ਨੂੰ ਰਾਜਪਾਲ ਆਰ.ਐੱਨ. ਰਵੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਪਹਿਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ¢ਭਾਜਪਾ ਦੀ ਸੂਬਾ ਇਕਾਈ ਦੇ ਕਈ ਚੋਟੀ ਦੇ ਆਗੂਆਂ ਦੇ ਨਾਲ ਦਿਲੀਪ ਘੋਸ਼, ਲਾਕੇਟ ਚੈਟਰਜੀ ਅਤੇ ਤਾਪਸ ਰਾਏ ਸਮੇਤ ਮੁੱਖ ਮੰਤਰੀ ਚੁਣੇ ਗਏ ਅਧਿਕਾਰੀ ਲੋਕ ਭਵਨ ਪਹੁੰਚੇ¢ ਭਾਜਪਾ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਦੋ ਘੰਟਿਆਂ ਬਾਅਦ ਹੀ ਉਹ ਉੱਥੇ ਪਹੁੰਚ ਗਏ | ਹਾਲ ਹੀ ਵਿੱਚ ਹੋਈਆਂ ਸੂਬਾ ਚੋਣਾਂ ਵਿੱਚ ਭਾਜਪਾ ਨੇ 294 ਮੈਂਬਰੀ ਵਿਧਾਨ ਸਭਾ ਵਿਚ 207 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਟੀ.ਐੱਮ.ਸੀ. ਸਿਰਫ਼ 80 'ਤੇ ਸਿਮਟ ਕੇ ਰਹਿ ਗਈ¢